7 ਦਿਨਾਂ ਤੋਂ ਪੈਟਰੋਲ-ਡੀਜ਼ਲ ਦੇ ਭਾਅ ’ਚ ਬਦਲਾਅ ਨਹੀਂ, ਜਾਣੋ ਆਪਣੇ ਸ਼ਹਿਰ ’ਚ ਕੀ ਹੈ ਰੇਟ

03/23/2020 12:23:09 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਇਕ ਵੱਡੀ ਹੈਲਥ ਐਮਰਜੈਂਸੀ ਬਣ ਚੁੱਕਾ ਹੈ। ਭਾਰਤ ’ਚ ਇਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੀ ਮਾਰ ਨੂੰ ਦੇਖਦੇ ਹੋਏ 75 ਤੋਂ ਜ਼ਿਆਦਾ ਸ਼ਹਿਰ ਲਾਕਡਾਊਨ ਹੋ ਚੁੱਕੇ ਹਨ। ਲੋਕ ਘਰਾਂ ’ਚੋਂ ਬਾਹਰ ਨਹੀਂ ਨਿਕਲ ਰਹੇ, ਸੜਕਾਂ ’ਤੇ ਇੱਕਾ-ਦੁੱਕਾ ਗੱਡੀਆਂ ਦਿਖਾਈ ਦੇ ਰਹੀਆਂ ਹਨ। ਪੈਟਰੋਲ-ਡੀਜ਼ਲ ਦੀ ਮੰਗ ਕਾਫੀ ਘੱਟ ਗਈ ਹੈ ਪਰ ਕੱਚੇ ਤੇਲ ਦੀ ਕੀਮਤ 30 ਡਾਲਰ ਤੋਂ ਹੇਠਾਂ ਹੋਣ ਦੇ ਬਾਵਜੂਦ ਘਰੇਲੂ ਆਇਲ ਮਾਰਕੇਟਿੰਗ ਕੰਪਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਨਹੀਂ ਕਰ ਰਹੀਆਂ ਹਨ। ਅੱਜ ਵੀ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ 16 ਮਾਰਚ ਨੂੰ ਜੋ ਭਾਅ ਬਣੇ ਹੋਏ ਸਨ, ਉਹੀ ਬਣੇ ਹੋਏ ਹਨ।

ਦੇਸ਼ ’ਚ ਹਵਾਬਾਜ਼ੀ ਈਂਧਨ (ਏ. ਟੀ. ਐੱਫ.) ਦੇ ਭਾਅ ’ਚ 12 ਫੀਸਦੀ ਦੀ ਕਟੌਤੀ ਕੀਤੀ ਗਈ। ਤੇਲ ਮਾਰਕਿਟਿੰਗ ਕੰਪਨੀਆਂ ਨੇ ਕੱਚੇ ਤੇਲ ਦੀਆਂ ਸੰਸਾਰਕ ਕੀਮਤਾਂ ’ਚ ਆ ਰਹੀ ਗਿਰਾਵਟ ਦਾ ਲਾਭ ਉੁਪਭੋਗਤਾਵਾਂ ਨੂੰ ਦੇਣ ਲਈ ਹਵਾਬਾਜ਼ੀ ਦੇ ਈਂਧਨ ਦੇ ਭਾਅ ’ਚ ਪੰਦਰਵਾੜੇ ਦੇ ਹਿਸਾਬ ਨਾਲ ਬਦਲਾਅ ਕਰਨ ਦੁਬਾਰਾ ਸ਼ੁਰੂਆਤ ਕੀਤੀ ਹੈ।

ਚੀਨ ’ਚ ਕੋਰੋਨਾ ਦਾ ਆਊਟ ਬ੍ਰੇਕ ਜਨਵਰੀ ਦੇ ਸ਼ੁਰੂਆਤੀ ਦਿਨਾਂ ’ਚ ਹੋਇਆ ਸੀ, ਉਸ ਤੋਂ ਬਾਅਦ ਕੱਚਾ ਤੇਲ ਲਗਾਤਾਰ ਮਹਿੰਗਾ ਹੋ ਰਿਹਾ ਸੀ, ਪਰ 27 ਫਰਵਰੀ ਤੋਂ ਲਗਾਤਾਰ ਇਸ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ। ਇਸ ਗਿਰਾਵਟ ’ਤੇ 16 ਮਾਰਚ ਨੂੰ ਜੋ ਬ੍ਰੇਕ ਲੱਗਾ, ਉਹ ਅਜੇ ਤਕ ਬਰਕਰਾਰ ਹੈ। ਜਨਵਰੀ ’ਚ ਪੈਟਰੋਲ-ਡੀਜ਼ਲ ਦੇ ਜੋ ਸਭ ਤੋਂ ਜ਼ਿਆਦਾ ਭਾਅ ਸਨ, ਉਸ ਤੋਂ ਕਰੀਬ 6 ਰੁਪਏ ਦੀ ਗਿਰਾਵਟ ਹੁਣੇ ਤਕ ਦਰਜ ਕੀਤੀ ਜਾ ਚੁੱਕੀ ਹੈ ਅਤੇ ਮਾਰਚ ’ਚ ਵੀ ਮੰਗ ’ਚ 11 ਫੀਸਦੀ ਤੋਂ ਜ਼ਿਆਦਾ ਮੰਗ ਘਟੀ ਹੈ। ਆਓ ਜਾਣੀਏ ਅੱਜ ਕੀ ਹਨ ਪੈਟਰੋਲ ਡੀਜ਼ਲ ਦੇ ਭਾਅ...

1. ਦਿੱਲੀ ’ਚ ਪ੍ਰਤੀ ਲੀਟਰ ਪੈਟਰੋਲ ਦੇ ਭਾਅ 69.59 ਰੁਪਏ ਜਦਕਿ ਪ੍ਰਤੀ ਲੀਟਰ ਡੀਜ਼ਲ ਦੇ ਭਾਅ 62.29 ਰੁਪਏ ਹਨ।
2. ਮੁੰਬਈ ’ਚ ਪ੍ਰਤੀ ਲੀਟਰ ਪੈਟਰੋਲ ਦੇ ਭਾਅ 75.30 ਰੁਪਏ ਜਦਕਿ ਪ੍ਰਤੀ ਲੀਟਰ ਡੀਜ਼ਲ ਦੇ ਭਾਅ 65.21 ਰੁਪਏ ਹਨ।
3. ਕੋਲਕਾਤਾ ’ਚ ਪ੍ਰਤੀ ਲੀਟਰ ਪੈਟਰੋਲ ਦੇ ਭਾਅ 72.29 ਰੁਪਏ ਜਦਕਿ ਪ੍ਰਤੀ ਲੀਟਰ ਡੀਜ਼ਲ ਦੇ ਭਾਅ 64.62 ਰੁਪਏ ਹਨ।
4. ਚੇਨਈ ’ਚ ਪ੍ਰਤੀ ਲੀਟਰ ਪੈਟਰੋਲ ਦੇ ਭਾਅ 72.28 ਰੁਪਏ ਜਦਕਿ ਪ੍ਰਤੀ ਲੀਟਰ ਡੀਜ਼ਲ ਦੇ ਭਾਅ 65.71 ਰੁਪਏ ਹਨ।

ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਕਰੂਡ 20 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਜਾ ਸਕਦਾ ਹੈ, ਪਰ ਪੈਟਰੋਲ ਦੇ ਭਾਅ ’ਚ ਫਿਲਹਾਲ ਹੋਰ ਗਿਰਾਵਟ ਦੀ ਗੁੰਜਾਇਸ ਘੱਟ ਹੈ।

ਆਪਣੇ ਸ਼ਹਿਰ ’ਚ ਅੱਜ ਦੇ ਭਾਅ ਇਸ ਤਰ੍ਹਾਂ ਜਾਣੋ
ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਪੈਟਰੋਲ ਡੀਜ਼ਲ ਦਾ ਰੋਜ਼ ਦਾ ਰੇਟ ਤੁਸੀਂ SMS ਦੇ ਜ਼ਰੀਏ ਵੀ ਜਾਨ ਸਕਦੇ ਹੋ। ਇੰਡੀਅਨ ਆਇਲ ਦੇ ਕਸਟਮਰ RSP ਲਿਖ ਕੇ 9224992249 ਨੰਬਰ ’ਤੇ ਅਤੇ ਬੀ. ਪੀ. ਸੀ. ਐੱਲ. ਦੇ ਉਪਭੋਗਤਾ RSP ਲਿਖ ਕੇ 9223112222 ਨੰਬਰ ’ਤੇ ਭੇਜ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਜਦਕਿ, ਐੱਚ. ਪੀ. ਸੀ. ਐੱਲ. ਉਪਭੋਗਤਾ HPPrice ਲਿਖ ਕੇ 9222201122 ਨੰਬਰ ’ਤੇ ਭੇਜ ਕੇ ਭਾਅ ਪਤਾ ਕਰ ਸਕਦੇ ਹਨ।

Tarsem Singh

This news is Content Editor Tarsem Singh