ਦੇਸੀ ਟਮਾਟਰ ਦੀ ਸਪਲਾਈ ਸ਼ੁਰੂ ਹੋਣ ਨਾਲ ਲੋਕਾਂ ਨੂੰ ਮਿਲੀ ਰਾਹਤ, ਗੰਢਿਆਂ ਕਾਰਨ ਅੱਖਾਂ 'ਚ ਆਉਣਗੇ ਹੰਝੂ

11/27/2023 11:12:14 AM

ਨਵੀਂ ਦਿੱਲੀ (ਇੰਟ.) - ਪਿਛਲੇ ਹਫ਼ਤੇ ਟਮਾਟਰ ਦੀਆਂ ਵਧੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਵਪਾਰੀਆਂ ਅਨੁਸਾਰ ਸਬਜ਼ੀ ਮੰਡੀ ’ਚ ਹੁਣ ਦੇਸੀ ਟਮਾਟਰਾਂ ਦੀ ਸਪਲਾਈ ਸ਼ੁਰੂ ਹੋਣ ਨਾਲ ਟਮਾਟਰਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ ਹੈ। ਉਥੇ ਹੀ ਗੰਢਿਆਂ ਦੀ ਨਵੀਂ ਫ਼ਸਲ ਦੀ ਸਪਲਾਈ ਘੱਟ ਹੋ ਰਹੀ ਹੈ, ਜਿਸ ਕਾਰਨ ਇਹ ਲੋਕਾਂ ਨੂੰ ਅਜੇ ਹੋਰ ਰੁਆਏਗਾ। ਸਪਲਾਈ ਦੀ ਕਮੀ ਕਾਰਨ ਗੰਢਿਆਂ ਦੀਆਂ ਕੀਮਤਾਂ ਹੋਰ ਵਧ ਗਈਆਂ ਹਨ।

ਇਹ ਵੀ ਪੜ੍ਹੋ - ਐਲਨ ਮਸਕ ਭਾਰਤ ’ਚ ਕਰਨਗੇ 17,000 ਕਰੋੜ ਦਾ ਨਿਵੇਸ਼, ਨਾਲ ਹੀ ਰੱਖੀ ਇਹ ਸ਼ਰਤ

ਦੱਸ ਦੇਈਏ ਕਿ ਆਜ਼ਾਦਪੁਰ ਸਬਜ਼ੀ ਮੰਡੀ ’ਚ ਇਨ੍ਹਾਂ ਦਿਨਾਂ ’ਚ ਟਮਾਟਰ ਦੀ ਨਵੀਂ ਫ਼ਸਲ ਯਾਨੀ ਦੇਸੀ ਟਮਾਟਰਾਂ ਦੀ ਸਪਲਾਈ ਵਧ ਗਈ ਹੈ। ਵਪਾਰੀਆਂ ਅਨੁਸਾਰ ਸਪਲਾਈ ਘੱਟ ਹੋਣ ਦੀ ਵਜ੍ਹਾ ਨਾਲ ਪਿਛਲੇ ਹਫ਼ਤੇ ਟਮਾਟਰ ਦੇ ਰੇਟ ਥੋਕ ਮੰਡੀ ’ਚ 40 ਰੁਪਏ ਤੱਕ ਪਹੁੰਚ ਗਏ ਸੀ ਪਰ ਹੁਣ ਜੈਪੁਰ, ਮੱਧ ਪ੍ਰਦੇਸ਼ ਦੇ ਸ਼ਿਵਪੁਰੀ, ਇੰਦੌਰ ਤੋਂ ਦੇਸੀ ਟਮਾਟਰ ਦੀ ਸਪਲਾਈ ਸ਼ੁਰੂ ਹੋਣ ਨਾਲ ਇਸ ਦੀ ਕੀਮਤ ਥੋਕ ਮੰਡੀ ’ਚ 20 ਰੁਪਏ ਤੱਕ ਆ ਗਈ ਹੈ।

ਇਹ ਵੀ ਪੜ੍ਹੋ - ਬ੍ਰਿਟਿਸ਼ ਬੈਂਕ Barclays 'ਚ ਮੁਲਾਜ਼ਮਾਂ ’ਤੇ ਲਟਕੀ ਛਾਂਟੀ ਦੀ ਤਲਵਾਰ, 2000 ਤੋਂ ਵੱਧ ਕਰਮਚਾਰੀਆਂ ਦੀ ਜਾਵੇਗੀ ਨੌਕਰੀ

ਉਥੇ ਗੰਢਿਆਂ ਦੀਆਂ ਵਧੀਆਂ ਕੀਮਤਾਂ ਤੋਂ ਲੋਕਾਂ ਨੂੰ ਅਜੇ ਰਾਹਤ ਨਹੀਂ ਮਿਲਣ ਵਾਲੀ ਹੈ, ਕਿਉਂਕਿ ਨਾਸਿਕ ਤੋਂ ਨਵੀਂ ਫ਼ਸਲ ਦੀ ਸਪਲਾਈ ਤੇਜ਼ੀ ਨਾਲ ਨਹੀਂ ਹੋ ਰਹੀ ਹੈ। ਇਸ ਕਾਰਨ ਥੋਕ ਬਾਜ਼ਾਰ ’ਚ ਗੰਢਿਆਂ ਦੀ ਕੀਮਤ ’ਚ ਇਸ ਹਫ਼ਤੇ 5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਹਾਲਾਂਕਿ ਗੰਢਿਆਂ ਦੀ ਮੰਗ ਨੂੰ ਦੇਖਦੇ ਹੋਏ ਅਫਗਾਨਿਸਤਾਨ ਤੋਂ ਗੰਢਿਆਂ ਦੀ ਸਪਲਾਈ ਸ਼ੁਰੂ ਹੋਈ ਹੈ ਪਰ ਇਹ ਗੰਢੇ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਆ ਰਹੇ। 

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਇਸੇ ਕਰਕੇ ਕਾਰਨ ਦੇਸੀ ਗੰਢਿਆਂ ਤੋਂ ਘਟ ਕੀਮਤ ’ਚ ਅਫਗਾਨਿਸਤਾਨ ਦੇ ਗੰਢੇ ਵਿਕ ਰਹੇ ਹਨ। ਗੰਢਿਆਂ ਦੇ ਇਕ ਵਪਾਰੀ ਸ਼੍ਰੀਕਾਂਤ ਮਿਸ਼ਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਗੰਢੇ ਦੀਆਂ ਕੀਮਤਾਂ ਹੋਰ ਮਹਿੰਗੀਆਂ ਹੋ ਜਾਣਗੀਆਂ । ਲੋਕਾਂ ਨੂੰ ਗੰਢਿਆਂ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਜਨਵਰੀ ’ਚ ਹੀ ਰਾਹਤ ਮਿਲੇਗੀ। ਦੂਜੇ ਪਾਸੇ ਥੋਕ ਬਾਜ਼ਾਰ ’ਚ ਗੰਢਿਆਂ ਦੀ ਕੀਮਤ 30 ਤੋਂ 40 ਰੁਪਏ ਤੱਕ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur