Paytm ਨੇ ਦਿੱਤਾ ਗਾਹਕਾਂ ਨੂੰ ਝਟਕਾ, ਬਚਤ ਖਾਤੇ ''ਤੇ ਚਲਾਈ ਕੈਂਚੀ

10/11/2019 11:48:51 AM

ਨਵੀਂ ਦਿੱਲੀ—ਜੇਕਰ ਤੁਸੀਂ ਪੇ.ਟੀ.ਐੱਮ. ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਪੇ.ਟੀ.ਐੱਮ. ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਬਚਤ ਖਾਤੇ 'ਤੇ ਮਿਲਣ ਵਾਲੇ ਵਿਆਜ ਨੂੰ ਘੱਟ ਕੀਤਾ ਹੈ। ਪੇ.ਟੀ.ਐੱਮ. ਭੁਗਤਾਨ ਬੈਂਕ ਨੇ ਸੇਵਿੰਗ ਅਕਾਊਂਟ 'ਤੇ ਮਿਲਣ ਵਾਲੀ ਵਿਆਜ ਦਰ 'ਚ ਅੱਧੇ ਫੀਸਦੀ ਦੀ ਕਟੌਤੀ ਕਰਕੇ 3.5 ਫੀਸਦੀ ਕਰ ਦਿੱਤਾ ਹੈ। ਪੇ.ਟੀ.ਐੱਮ. ਬੈਂਕ ਵਲੋਂ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਇਹ ਕਟੌਤੀ 1 ਨਵੰਬਰ ਤੋਂ ਪ੍ਰਭਾਵੀ ਹੋਵੇਗੀ। ਇਸ ਦੇ ਨਾਲ ਹੀ ਪੇ.ਟੀ.ਐੱਮ. ਭੁਗਤਾਨ ਬੈਂਕ ਨੇ ਆਪਣੇ ਗਾਹਕਾਂ ਲਈ ਐੱਫ.ਡੀ. ਦੀ ਘੋਸ਼ਣਾ ਕੀਤੀ ਹੈ।

PunjabKesari
ਐੱਸ.ਬੀ.ਆਈ ਨੇ ਵੀ ਘੱਟ ਕੀਤਾ ਸੇਵਿੰਗ ਅਕਾਊਂਟ 'ਤੇ ਮਿਲਣ ਵਾਲਾ ਵਿਆਜ
ਹਾਲ ਹੀ 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. ਨੇ ਸੇਵਿੰਗ ਅਕਾਊਂਟ ਦੀ ਜਮ੍ਹਾ ਰਾਸ਼ੀ 'ਤੇ ਕੈਂਚੀ ਚਲਾਈ। ਐੱਸ.ਬੀ.ਆਈ. ਸੇਵਿੰਗ ਅਕਾਊਂਟ 'ਚ 1 ਲੱਖ ਰੁਪਏ ਤੱਕ ਜਮ੍ਹਾ ਰੱਖਣ ਵਾਲਿਆਂ ਨੂੰ 3.25 ਫੀਸਦੀ ਦੇ ਹਿਸਾਬ ਨਾਲ ਵਿਆਜ ਦੇਵੇਗਾ। ਹੁਣ ਪੇ.ਟੀ.ਐੱਮ. ਭੁਗਤਾਨ ਬੈਂਕ ਨੇ ਵੀ ਆਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਇਸ ਦਾ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ ਜਿਨ੍ਹਾਂ ਦਾ ਪੇ.ਟੀ.ਐੱਮ. ਭੁਗਤਾਨ ਬੈਂਕ 'ਚ ਸੇਵਿੰਗ ਅਕਾਊਂਟ ਹੈ।

PunjabKesari
ਪੇ.ਟੀ.ਐੱਮ. ਐੱਫ.ਡੀ. 'ਤੇ ਦਿੰਦਾ ਹੈ 7.5 ਫੀਸਦੀ ਵਿਆਜ
ਬੈਂਕ ਦੇ ਐੱਮ.ਡੀ ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਰਿਜ਼ਰਵ ਬੈਂਕ ਨੇ ਹਾਲ ਹੀ 'ਚ ਰੈਪੋ ਰੇਟ ਚੌਥਾਈ ਫੀਸਦੀ ਘਟਾ ਕੇ 5.15 ਫੀਸਦੀ ਕਰ ਦਿੱਤਾ ਹੈ। ਪਿਛਲੇ 12 ਮਹੀਨੇ 'ਚ ਕੇਂਦਰੀ ਬੈਂਕ ਰੈਪੋ ਦਰ 'ਚ 1.35 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਇਸ ਵਜ੍ਹਾ ਨਾਲ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਇਲਾਵਾ ਪੇ.ਟੀ.ਐੱਮ. ਗਾਹਕਾਂ ਨੂੰ ਇਕ ਰੁਪਏ 'ਚ ਵੀ ਐੱਫ.ਡੀ. ਖਾਤਾ ਖੋਲ੍ਹਣ ਦਾ ਮੌਕਾ ਦਿੰਦਾ ਹੈ। ਪੇ.ਟੀ.ਐੱਮ. 'ਚ ਕੀਤੀ ਗਈ ਐੱਫ.ਡੀ ਨਾਲ ਅੰਸ਼ਕ ਜਾਂ ਪੂਰੀ ਰਾਸ਼ੀ ਬਿਨ੍ਹਾਂ ਕਿਸੇ ਚਾਰਜ ਦੇ ਕੱਢ ਸਕਦੇ ਹਾਂ।


Aarti dhillon

Content Editor

Related News