Paytm ਨੇ ਲਾਂਚ ਕੀਤੀ ਮੋਬਾਇਲ ਬੈਂਕਿੰਗ ਐਪ Payments Bank

03/14/2019 8:43:40 PM

ਗੈਜੇਟ ਡੈਸਕ—ਭਾਰਤ ਦੇ ਲੋਕਪ੍ਰਸਿੱਧ ਪੇਮੈਂਟ ਬੈਂਕ Paytm ਨੇ ਮੋਬਾਇਲ ਬੈਂਕਿੰਗ ਐਪ ਲਾਂਚ ਕੀਤਾ ਹੈ। ਇਸ ਐਪ ਦਾ ਨਾਂ Payments Bank ਹੈ, ਜਿਸ 'ਚ ਯੂਜ਼ਰਸ ਨੂੰ ਆਪਣੇ ਅਕਾਊਂਟ 'ਚ ਰਾਸ਼ੀ, ਡੈਬਿਟ ਕਾਰਡ ਲਈ ਰਿਕਵੈਸਟ ਕਰਨ, ਡਿਜ਼ੀਟਲ ਕਾਰਡ ਐਕਸਿਸ ਕਰਨ ਵਰਗੇ ਕਈ ਫੀਚਰ ਮਿਲਣਗੇ। ਇਸ ਦੇ ਨਾਲ ਹੀ ਜੋ ਪੇ.ਟੀ.ਐੱਮ. ਯੂਜ਼ਰਸ ਪੇਮੈਂਟ ਬੈਂਕ ਦੀ ਵਰਤੋਂ ਕਰਦੇ ਹਨ ਇਸ ਐਪ ਤਹਿਤ ਉਨ੍ਹਾਂ ਨੂੰ 24x7 ਸਪੋਰਟ ਮਿਲੇਗਾ।

ਇਸ ਐਪ ਨੂੰ ਲਾਂਚ ਕਰਨ ਵੇਲੇ ਪੇ.ਟੀ.ਐੱਮ. ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਭਾਰਤੀਆਂ ਨੂੰ ਆਰਥਿਕ ਰੂਪ ਨਾਲ ਮੁੱਖਧਾਰਾ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪੇ.ਟੀ.ਐੱਮ. ਦੁਆਰਾ ਲਾਂਚ ਕੀਤੀ ਗਈ ਇਸ ਐਪ ਨੂੰ ਐਂਡ੍ਰਾਇਡ ਯੂਜ਼ਰਸ ਗੂਗਲ ਪਲੇ ਸਟੋਰ ਅਤੇ ਆਈ.ਓ.ਐੱਸ. ਯੂਜ਼ਰਸ ਐਪਲ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਕੰਪਨੀ ਨੇ ਇਹ ਵੀ ਦੱਸਿਆ ਕਿ ਆਈਫੋਨ ਯੂਜ਼ਰਸ ਲਈ ਪੇ.ਟੀ.ਐੱਮ. ਨੇ ਪੇਮੈਂਟ ਬੈਂਕ ਐਪ ਮਈ 2017 'ਚ ਲਾਂਚ ਕੀਤੀ ਸੀ। ਇਸ ਐਪ ਦੀ ਅਪਡੇਟ ਆਈਫੋਨ ਯੂਜ਼ਰਸ ਨੂੰ ਜਲਦ ਹੀ ਮਿਲੇਗੀ।

ਪੇ.ਟੀ.ਐੱਮ. ਨੇ ਇਸ ਦੌਰਾਨ ਇਹ ਵੀ ਦਾਅਵਾ ਕੀਤਾ ਕਿ ਉਸ ਦੇ ਪਲੇਟਫਾਰਮ 'ਤੇ 4.3 ਕਰੋੜ ਯੂਜ਼ਰਸ ਨੇ ਸੇਵਿੰਗ ਅਕਾਊਂਟ ਓਪਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਪੇ.ਟੀ.ਐੱਮ. ਪੇਮੈਂਟ ਬੈਂਕ ਨੇ ਕਰੀਬ 20 ਲੱਖ ਯੂਜ਼ਰਸ ਨੂੰ ਫਿਜ਼ਿਕਲ ਡੈਬਿਟ ਕਾਰਡ ਵੀ ਈਸ਼ੂ ਕੀਤਾ ਹੋਇਆ ਹੈ। ਉੱਥੇ ਸਾਰੇ 4.3 ਕਰੋੜ ਯੂਜ਼ਰਸ ਨੂੰ ਡਿਜ਼ੀਟਲ ਡੈਬਿਟ ਕਰਾਡ ਈਸ਼ੂ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਪੇ.ਟੀ.ਐੱਮ. ਪੇਮੈਂਟ ਬੈਂਕ ਦੇ ਡੈਬਿਟ ਕਾਰਡ ਦੀ ਕਈ ਸਕਿਓਰਟੀ ਫੀਚਰ ਨਾਲ ਲੈੱਸ ਜਿਸ 'ਚ ਸਿੰਗਲ ਕਲਿੱਕ 'ਤੇ ਕਾਰਡ ਨੂੰ ਇਨੇਬਲ ਅਤੇ ਡਿਸੇਬਲ ਕਰਨ ਦਾ ਆਪਸ਼ਨ ਮਿਲਦਾ ਹੈ। ਤਾਂ ਕਿ ਯੂਜ਼ਰਸ ਦਾ ਕਾਰਡ ਗੁਆਚਣ ਜਾਂ ਜਾਣਕਾਰੀ ਲੀਕ ਹੋਣ 'ਤੇ ਕਈ ਉਸ ਦਾ ਮਿਸਯੂਜ਼ ਨਾ ਕਰ ਪਾਵੇ।

Karan Kumar

This news is Content Editor Karan Kumar