ਪੇ.ਟੀ.ਐੱਮ. ''ਤੇ ਛੇ ਮਹੀਨੇ ''ਚ ਵਿਕਿਆ 120 ਕਰੋੜ ਰੁਪਏ ਦਾ ਸੋਨਾ

10/18/2017 5:24:11 PM

ਨਵੀਂ ਦਿੱਲੀ—ਮੋਬਾਇਲ ਵਾਲੇਟ ਕੰਪਨੀ ਪੇ.ਟੀ.ਐੱਮ. ਨੇ ਬੁੱਧਵਾਰ ਨੂੰ ਕਿਹਾ ਕਿ ਸ਼ੁਰੂਆਤ ਦੇ ਛੇ ਮਹੀਨਿਆਂ ਦੇ ਅੰਦਰ ਹੀ ਉਸ ਦੇ ਪਲੇਟਫਾਰਮ ਤੋਂ 120 ਕਰੋੜ ਰੁਪਏ ਦਾ ਸੋਨਾ ਵੇਚਿਆ ਜਾ ਚੁੱਕਿਆ ਹੈ। ਧਨਤੇਰਸ ਦੇ ਦਿਨ ਖਰੀਦਦਾਰਾਂ ਦੀ ਗਿਣਤੀ 10 ਲੱਖ ਤੋਂ ਪਾਰ ਹੋ ਗਈ ਸੀ। ਕੰਪਨੀ ਨੇ ਕਿਹਾ ਕਿ ਧਨਤੇਰਸ ਦੇ ਮੌਕੇ 'ਤੇ ਸੋਵੇ ਦੀ ਵਿਕਰੀ 'ਚ 12 ਫੀਸਦੀ ਦੀ ਤੇਜ਼ੀ ਦੇਖੀ ਗਈ ਸੀ। ਦੇਸ਼ਭਰ 'ਚ ਕਲ ਧਨਤੇਰਸ ਮਨਾਇਆ ਗਿਆ ਸੀ। ਇਸ ਦਿਨ ਨੂੰ ਸੋਨਾ, ਚਾਂਦੀ ਅਤੇ ਹੋਰ ਧਾਤੂਆਂ ਦੀ ਖਰੀਦ ਲਈ ਸ਼ੁਭ ਮੌਕਾ ਮੰਨਿਆ ਜਾਂਦਾ ਹੈ। 
ਪੇ.ਟੀ.ਐੱਮ. ਨੇ ਕਿਹਾ ਕਿ ਪੇ.ਟੀ.ਐੱਮ. 'ਤੇ ਸੋਨੇ ਦੀ 60 ਫੀਸਦੀ ਤੋਂ ਵੱਧ ਮੰਗ ਛੋਟੇ ਸ਼ਹਿਰਾਂ ਤੋਂ ਸੀ। ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਜ਼ਿਆਦਤਰ ਮੰਗ ਆਈ। ਉਸ ਨੇ ਕਿਹਾ ਕਿ ਜ਼ਿਆਦਾਤਰ ਉਪਭੋਗਤਾਵਾਂ ਨੇ 500 ਰੁਪਏ ਤਕ ਦਾ ਸੋਨਾ ਖਰੀਦਿਆਂ। ਕੰਪਨੀ ਦੇ ਸੀਨੀਅਰ ਉੱਪ ਪ੍ਰਧਾਨ ਨਿਤਿਨ ਮਿਸ਼ਰਾ ਨੇ ਕਿਹਾ ਕਿ ਸੋਨਾ ਸਾਨੂੰ ਧਨ ਦੀਆਂ ਜ਼ਰੂਰਤਾਂ ਦਾ ਹੱਲ ਤਿਆਰ ਕਰਨ ਦਾ ਬਹੁਤ ਸ਼ਾਨਦਾਰ ਮੌਕਾ ਦਿੰਦਾ ਹੈ ਅਤੇ ਇਹ ਭਰੋਸੇਯੋਗ ਹੈ। ਦੇਸ਼ ਦੇ ਹਰ ਕੋਨੇ ਦੇ ਉਪਭੋਗਤਾ ਇਸ ਦਾ ਇਸਤੇਮਾਲ ਕਰਦੇ ਹਨ।