Paytm ਯੂਜ਼ਰਸ ਲਈ ਖੁਸ਼ਖਬਰੀ, ਹੁਣ 11 ਭਾਸ਼ਾਵਾਂ ''ਚ ਕਰ ਸਕੋਗੇ ਇਸਤੇਮਾਲ

02/13/2019 6:48:56 PM

ਨਵੀਂ ਦਿੱਲੀ—ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਤੱਕ ਆਪਣੀ ਪਹੁੰਚ ਬਣਾਉਣ ਵਾਲੀ  One 97 Communications  ਦੇ ਮਾਲੀਕਾਨਾ ਹੱਕ ਵਾਲੀ ਪੇਅ.ਟੀ.ਐੱਮ. ਨੇ ਐਂਡ੍ਰਾਇਡ 'ਤੇ 11 ਭਾਸ਼ਾਵਾਂ ਦੇ ਸਪੋਰਟ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ 11 ਪ੍ਰਮੁੱਖ ਭਾਰਤੀ ਸਵੇਦਸ਼ੀ ਅਤੇ ਅੰਗਰੇਜੀ ਭਾਸ਼ਾਵਾਂ ਸ਼ਾਮਲ ਹਨ। ਭਾਵ ਹੁਣ ਪੇਅ.ਟੀ.ਐੱਮ. ਯੂਜ਼ਰਸ 11 ਭਾਸ਼ਾਵਾਂ 'ਚ ਇਸ ਪਲੇਟਫਾਰਮ ਦਾ ਇਸਤੇਮਾਲ ਕਰ ਸਕਣਗੇ। ਇਹ ਐਲਾਨ ਉਸ ਰਿਪੋਰਟ 'ਚ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਭਾਰਤ 'ਚ ਡਿਜ਼ੀਟਲ ਸਰਵਿਸ ਦੇ ਅਜਿਹੇ ਯੂਜ਼ਰਸ ਤੇਜ਼ੀ ਨਾਲ ਵਧ ਰਹੇ ਹੋ ਜੋ ਇੰਗਲੀਸ਼ ਨਹੀਂ ਬੋਲਦੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਜੇਕਰ ਯੂਜ਼ਰਸ ਨੂੰ ਪੰਸਦੀਦਾ ਭਾਸ਼ਾ 'ਚ ਇੰਟਰਨੈੱਟ ਸਰਵਿਸ ਦਿੱਤੀ ਜਾਵੇਗੀ ਤਾਂ ਕਰੀਬ 200 ਕਰੋੜ ਭਾਰਤੀ ਇੰਟਰਨੈੱਟ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਸਕਦੇ ਹਨ।

ਕੰਪਨੀ ਨੇ ਦੱਸਿਆ ਕਿ ਉਸ ਦੇ 35 ਫੀਸਦੀ ਤੋਂ ਜ਼ਿਆਦਾ ਯੂਜ਼ਰਸ ਰੀਜਲਨ ਭਾਸ਼ਾ 'ਚ ਐਪ ਦਾ ਇਸਤੇਮਾਲ ਕਰਨਾ ਪਸੰਦ ਕਰਦੇ ਹਨ। ਪੇਅ.ਟੀ.ਐੱਮ. 'ਤੇ ਇੰਗਲੀਸ਼ ਤੋਂ ਬਾਅਦ ਹਿੰਦੀ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ ਹੈ। ਉੱਥੇ, ਇਸ ਤੋਂ ਬਾਅਦ ਗੁਜਰਾਤੀ, ਤੇਲੁਗੂ, ਮਰਾਠੀ ਵਰਗੀਆਂ ਸਵਦੇਸ਼ੀ ਭਾਸ਼ਾਵਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੰਪਨੀ ਦੇ ਸੀਨੀਅਰ ਪ੍ਰੈਜੀਡੈਂਟ ਦੀਪਕ ਏਬੋਟ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਆਪਣੀ ਰੋਜ਼ਾਨਾ ਦੀ ਪੇਮੈਂਟ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੱਖਾਂ ਭਾਰਤੀ ਇਸ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ ਲਈ ਜ਼ਿਆਦਾ ਲੈਂਗਵੇਜ ਆਪਸ਼ਨ ਦੇ ਕੇ ਆਪਣੇ ਇਸ ਪਲੇਟਫਾਰਮ ਨੂੰ ਹੋਰ ਸੁਵਿਧਾਜਨਕ ਬਣਾਉਣਾ ਚਾਹੁੰਦੇ ਹਨ। ਆਪਣੇ ਐਪ 'ਤੇ ਪ੍ਰਮੁੱਖ ਦੇਸ਼ ਦੀਆਂ ਭਾਸ਼ਾਵਾਂ ਦਾ ਸਪੋਰਟ ਉਪਲੱਬਧ ਕਰਵਾਉਣ ਲਈ ਕਾਫੀ ਮਿਹਨਤ ਕੀਤੀ ਹੈ।

ਦੱਸ ਦੇਈਏ ਕਿ ਪੇਅ.ਟੀ.ਐੱਮ. ਭਾਰਤ ਦੀ ਇਕ ਮਸ਼ਹੂਰ ਡਿਜ਼ੀਟਲ ਪੇਮੈਂਟ ਸਰਵਿਸ ਹੈ। ਇਹ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਪੇਮੈਂਟ ਅਤੇ ਈ-ਕਾਮਰਸ ਪਲੇਟਫਾਰਮ ਹੋਣ ਦਾ ਦਾਅਵਾ ਕਰਦੀ ਹੈ। ਪੇਅ.ਟੀ.ਐੱਮ. 'ਚ ਯੂਜ਼ਰਸ ਵਾਲਟ 'ਚ ਪੈਸੇ ਐਡ ਕਰਨ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਟ੍ਰਾਂਜੈਕਸ਼ਨ ਕਰ ਸਕਦੇ ਹਨ। ਇਨ੍ਹਾਂ ਟ੍ਰਾਂਜੈਕਸ਼ਨ ਲਈ ਆਨਲਾਈਨ ਬੈਂਕਿੰਗ, ਕ੍ਰੈਡਿਟ ਕਾਰਡ ਡੈਬਿਟ ਕਾਰਡ ਦਾ ਇਸੇਤਮਾਲ ਜਾਂ ਕਿਸੇ ਬੈਂਕ 'ਚ ਪੈਸੇ ਡਿਪਾਜ਼ਿਟ ਕਰਨੇ ਹੁੰਦੇ ਹਨ।