ਇੰਡੀਗੋ ਦੀਆਂ 900 ਉਡਾਣਾਂ ’ਚ ਦੇਰੀ ਕਾਰਨ ਯਾਤਰੀ ਪਰੇਸ਼ਾਨ, DGCA ਨੇ ਮੰਗਿਆ ਜਵਾਬ

07/04/2022 11:20:00 AM

ਨਵੀਂ ਦਿੱਲੀ (ਇੰਟ) - ਸ਼ਨੀਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ’ਚ ਇੰਡੀਗੋ ਏਅਰਲਾਈਨਜ਼ ਤੋਂ ਯਾਤਰਾ ਕਰਨ ਵਾਲਿਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸਟਾਫ ਦੀ ਕਮੀ ਕਾਰਨ ਸ਼ਨੀਵਾਰ ਨੂੰ ਇੰਡੀਗੋ ਦੀਆਂ ਕਈ ਫਲਾਈਟਸ ਦੇਰ ਨਾਲ ਉੱਡੀਅਾਂ। ਹੁਣ ਇਸ ਮਾਮਲੇ ’ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਭਾਵ ਡੀ. ਜੀ. ਸੀ. ਏ ਸਖਤੀ ਦਿਖਾਉਂਦੇ ਹੋਏ ਇੰਡੀਗੋ ਤੋਂ ਜਵਾਬ ਮੰਗਿਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਸਟਾਫ ਏਅਰ ਇੰਡੀਆ ਦੀ ਭਰਤੀ ’ਚ ਚਲਾ ਗਿਆ ਸੀ।

ਇਹ ਵੀ ਪੜ੍ਹੋ : ਦਵਾਈਆਂ 'ਤੇ ਸਰਕਾਰ ਦਾ ਵੱਡਾ ਫੈਸਲਾ, NPPA ਨੇ 84 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਇੰਡੀਗੋ ਵੱਲੋਂ ਅਜੇ ਤੱਕ ਇਸ ’ਤੇ ਕੋਈ ਜਵਾਬ ਨਹੀਂ ਆਇਆ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੰਡੀਗੋ ਦੀਆਂ ਲਗਭਗ 50 ਫੀਸਦੀ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਗਿਣਤੀ ਦੇਸ਼ ਭਰ ’ਚ ਲਗਭਗ 900 ਤੱਕ ਹੋ ਸਕਦੀ ਹੈ।

ਬੀਮਾਰੀ ਦੀ ਛੁੱਟੀ ਰਿਹਾ ਕਾਰਨ ਜਾਂ ਮਾਮਲਾ ਕੁਝ ਹੋਰ?

ਇੰਡੀਗੋ ਦੀਆਂ ਘਰੇਲੂ ਉਡਾਣਾ ’ਚੋਂ 55 ਫੀਸਦੀ ਸ਼ਨੀਵਾਰ ਨੂੰ ਦੇਰੀ ਨਾਲ ਚੱਲੀਆਂ ਕਿਉਂਕਿ ਵੱਡੀ ਿਗਣਤੀ ’ਚ ਚਾਲਕ ਟੀਮ ਦੇ ਮੈਂਬਰਾਂ ਨੇ ਸਿਕ ਲੀਵ (ਬੀਮਾਰੀ ਦੀ ਛੁੱਟੀ) ਲੈ ਲਈ। ਸੂਤਰਾਂ ਨੇ ਦੱਸਿਆ ਕਿ ਚਾਲਕ ਟੀਮ ਦੇ ਸਬੰਧਤ ਮੈਂਬਰ ਬੀਮਾਰੀ ਦੇ ਨਾਂ ’ਤੇ ਛੁੱਟੀ ਲੈ ਕੇ ਇਕ ਭਰਤੀ ਮੁਹਿੰਮ ’ਚ ਸ਼ਾਮਲ ਹੋਣ ਚਲੇ ਗਏ ਸਨ। ਇਸ ਮਾਮਲੇ ਦੇ ਬਾਰੇ ’ਚ ਪੁੱਛੇ ਜਾਣ ’ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਦੇ ਮੁਖੀ ਅਰੁਣ ਕੁਮਾਰ ਨੇ ਕਿਹਾ,‘‘ਅਸੀਂ ਇਸ ਨੂੰ ਦੇਖ ਰਹੇ ਹਾਂ।’’

ਇਹ ਵੀ ਪੜ੍ਹੋ : 'ਸੋਨੇ ’ਤੇ ਇੰਪੋਰਟ ਡਿਊਟੀ ’ਚ ਵਾਧੇ ਨਾਲ ਸਮੱਗਲਿੰਗ ਨੂੰ ਮਿਲੇਗਾ ਬੜ੍ਹਾਵਾ, ਸਰਕਾਰ ਦੇ ਖਜ਼ਾਨੇ ’ਤੇ ਵੀ ਪਵੇਗਾ ਅਸਰ'

ਸਟਾਫ ਚਲਾ ਗਿਆ ਏਅਰ ਇੰਡੀਆ ਦੀ ਭਰਤੀ ’ਚ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚਾਲਕ ਟੀਮ ਦੇ ਸਬੰਧਤ ਮੈਂਬਰ ਬੀਮਾਰੀ ਦੇ ਨਾਂ ’ਤੇ ਛੁਟੀ ਲੈ ਕੇ ਏਅਰ ਇੰਡੀਆ (ਏ. ਆਈ.) ਦੀ ਭਰਤੀ ਮੁਹਿੰਮ ’ਚ ਸ਼ਾਮਲ ਹੋਣ ਚਲੇ ਗਏ ਸਨ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਏਅਰ ਇੰਡੀਆ ਦੀ ਭਰਤੀ ਮੁਹਿੰਮ ਦਾ ਦੂਜਾ ਸੈਸ਼ਨ ਸ਼ਨੀਵਾਰ ਨੂੰ ਆਯੋਜਿਤ ਕੀਤਾ ਗਿਆ ਸੀ ਅਤੇ ਬੀਮਾਰੀ ਦੀ ਛੁੱਟੀ ਲੈਣ ਵਾਲੇ ਇੰਡੀਗੋ ਦੀ ਚਾਲਕ ਟੀਮ ਦੇ ਵਧੇਰੇ ਮੈਂਬਰ ਇਸ ਲਈ ਗਏ ਸਨ।

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਅਜੇ ਰੋਜ਼ਾਨਾ ਲਗਭਗ 1600 ਉਡਾਣਾਂ (ਘਰੇਲੂ ਅਤੇ ਕੌਮਾਂਤਰੀ) ਸੰਚਾਲਿਤ ਕਰਦੀ ਹੈ। ਮਨੀਸਟਰੀ ਆਫ ਸਿਵਲ ਐਵੀਏਸ਼ਨ ਦੀ ਵੈੱਬਸਾਈਟ ਅਨੁਸਾਰ ਇੰਡੀਗੋ ਦੀਆਂ 45.2 ਫੀਸਦੀ ਘਰੇਲੂ ਉਡਾਣਾ ਸ਼ਨੀਵਾਰ ਨੂੰ ਸਮੇਂ ’ਤੇ ਸੰਚਾਲਿਤ ਹੋਈਆਂ। ਇਸ ਦੀ ਤੁਲਨਾ ’ਚ ਸ਼ਨੀਵਾਰ ਨੂੰ ਏਅਰ ਇੰਡੀਆ, ਸਪਾਈਸਜੈੱਟ, ਵਿਸਤਾਰਾ, ਗੋ-ਫਰਸਟ ਅਤੇ ਏਅਰ ਏਸ਼ੀਆ ਇੰਡੀਆ ਦੀ ਕ੍ਰਮਵਾਰ 77.1 ਫੀਸਦੀ, 80.4 ਫੀਸਦੀ, 86.3 ਫੀਸਦੀ, 88 ਫੀਸਦੀ ਅਤੇ 92.3 ਫੀਸਦੀ ਉਡਾਣਾਂ ਦਾ ਸੰਚਾਲਨ ਸਮੇਂ ’ਤੇ ਹੋਇਆ।

ਇਹ ਵੀ ਪੜ੍ਹੋ : 42 ਸਾਲਾ 'ਕ੍ਰਿਪਟੋ ਕੁਈਨ' FBI ਦੀ 10 ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, ਧੋਖਾਧੜੀ ਦਾ ਲੱਗਾ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News