ਪੈਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਇਕ ਗਲਤੀ ਕਾਰਨ ਲੱਗ ਸਕਦੈ 10,000 ਰੁਪਏ ਜ਼ੁਰਮਾਨਾ

06/15/2020 10:06:55 AM

ਨਵੀਂ ਦਿੱਲੀ : ਪੈਨ ਕਾਰਡ ਇਕ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ। ਇਸ ਕਾਰਡ ਦੀ ਜ਼ਰੂਰਤ ਵਿੱਤੀ ਲੈਣ-ਦੇਣ ਅਤੇ ਬੈਂਕ ਵਿਚ ਖਾਤਾ ਖੁੱਲ੍ਹਵਾਉਣ ਲਈ ਕਰਨੀ ਹੁੰਦੀ ਹੈ ਪਰ ਪੈਨ ਕਾਰਡ ਦੀ ਜਾਣਕਾਰੀ ਭਰਦੇ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਇਕ ਗਲਤੀ ਨਾਲ ਤੁਹਾਨੂੰ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲੱਗ ਸਕਦਾ ਹੈ।

ਦੋ ਕਾਰਡ ਹੋਣ 'ਤੇ ਖਾਤਾ ਹੋ ਸਕਦੈ ਫਰੀਜ਼
10 ਅੰਕਾਂ ਦੇ ਪੈਨ ਨੰਬਰ ਨੂੰ ਬਿਲਕੁੱਲ ਸਾਵਧਾਨੀ ਨਾਲ ਭਰੋ। ਇਸ ਵਿਚ ਕੋਈ ਵੀ ਸਪੈਲਿੰਗ ਗਲਤੀ ਨਾਲ ਤੁਹਾਨੂੰ ਭਾਰੀ ਜ਼ੁਰਮਾਨਾ ਲੱਗ ਸਕਦਾ ਹੈ ਹੈ। ਇਹੀ ਨਹੀਂ ਜੇਕਰ ਤੁਹਾਡੇ ਕੋਲ 2 ਪੈਨ ਕਾਰਡ ਹਨ ਤਾਂ ਵੀ ਤੁਹਾਨੂੰ ਮੋਟਾ ਜ਼ੁਰਮਾਨਾ ਭਰਨਾ ਪਵੇਗਾ। ਤੁਹਾਡਾ ਬੈਂਕ ਖਾਤਾ ਫਰੀਜ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣਾ ਦੂਜਾ ਪੈਨ ਕਾਰਡ ਤੁਰੰਤ ਵਿਭਾਗ ਕੋਲ ਸਰੰਡਰ ਕਰਨਾ ਹੋਵੇਗਾ। ਇਨਕਮ ਟੈਕ‍ਸ ਐਕ‍ਟ 1961 ਦੇ ਸੈਕ‍ਸ਼ਨ 272ਬੀ ਵਿਚ ਇਸ ਗੱਲ ਦਾ ਪ੍ਰਬੰਧ ਹੈ। ਨਾਲ ਹੀ ਗਲਤ ਜਾਣਕਾਰੀ ਦੇਣ ਲਈ ਇਨਕਮ ਟੈਕਸ ਡਿਪਾਰਟਮੈਂਟ ਪੈਨ ਕਾਰਡ ਰੱਦ ਵੀ ਕਰ ਸਕਦਾ ਹੈ ਅਤੇ ਪੈਨ ਕਾਰਡ ਧਾਰਕ ਖਿਲਾਫ ਕਾਰਵਾਈ ਵੀ ਹੋ ਸਕਦੀ ਹੈ।

ਇੰਝ ਕਰ ਸਕਦੇ ਹੋ ਦੂਜਾ ਪੈਨ ਕਾਰਡ ਸਰੰਡਰ
ਪੈਨ ਸਰੰਡਰ ਕਰਨ ਲਈ ਕਾਮਨ ਫ਼ਾਰਮ ਹਨ। ਇਸ ਨੂੰ ਇਨਕਮ ਟੈਕ‍ਸ ਵੈਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਵੈਬਸਾਈਟ 'ਤੇ Request For New PAN Card Or/ And Changes Or Correction in PAN Data ਲਿੰਕ 'ਤੇ ਕਲਿਕ ਕਰਨ ਨਾਲ ਫ਼ਾਰਮ ਡਾਊਨਲੋਡ ਹੋ ਜਾਵੇਗਾ। ਇਸ ਤੋਂ ਬਾਅਦ ਫ਼ਾਰਮ ਭਰ ਕੇ ਕਿਸੇ ਵੀ NSDL ਦਫਤਰ ਵਿਚ ਜਮ੍ਹਾਂ ਕੀਤਾ ਜਾ ਸਕਦਾ ਹੈ। ਦੂਜਾ ਪੈਨ ਕਾਰਡ ਸਰੰਡਰ ਕਰਦੇ ਸਮੇਂ ਫ਼ਾਰਮ ਨਾਲ ਉਸ ਨੂੰ ਵੀ ਜਮ੍ਹਾਂ ਕਰੋ। ਅਜਿਹਾ ਆਨਲਾਈਨ ਵੀ ਸੰਭਵ ਹੈ।

ਇਕ ਹੀ ਪਤੇ 'ਤੇ ਇਕ ਹੀ ਵਿਅਕਤੀ ਦੇ ਨਾਮ ਆਏ 2 ਵੱਖ-ਵੱਖ ਪੈਨ ਕਾਰਡ ਇਸ ਸ਼੍ਰੇਣੀ ਵਿਚ ਆਉਂਦੇ ਹਨ। ਜੇਕਰ ਤੁਹਾਡੇ ਕੋਲ ਵੀ 2 ਪੈਨ ਕਾਰਡ ਹਨ ਤਾਂ ਇਕ ਨੂੰ ਸਰੰਡਰ ਕਰਨਾ ਹੋਵੇਗਾ।

ਕਿਉਂ ਜ਼ਾਰੀ ਹੋ ਜਾਂਦੇ ਹਨ 2 ਪੈਨ ਕਾਰਡ?
ਅਕਸਰ ਲੋਕ ਜਦੋਂ ਨਵੇਂ ਪੈਨ ਕਾਰਡ ਲਈ ਅਪਲਾਈ ਕਰਦੇ ਹਨ ਤਾਂ ਸਮੇਂ 'ਤੇ ਉਹ ਉਨ੍ਹਾਂ ਕੋਲ ਪਹੁੰਚ ਨਹੀਂ ਪਾਉਂਦਾ ਅਤੇ ਉਹ ਦੂਜਾ ਪੈਨ ਕਾਰਡ ਅਪਲਾਈ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਕੋਲ 2 ਪੈਨ ਕਾਰਡ ਆ ਜਾਂਦੇ ਹਨ ਅਤੇ ਉਹ ਵੀ ਇਕ ਨਾਮ ਅਤੇ ਪਤੇ 'ਤੇ। ਹਾਲਾਂਕਿ ਦੋਵੇਂ ਨੰਬਰ ਵੱਖ ਹੁੰਦੇ ਹਨ ਪਰ ਇਹ ਵੱਡਾ ਅਪਰਾਧ ਹੈ।


cherry

Content Editor

Related News