ਪਾਕਿਸਤਾਨ ਨੂੰ ਮਿਲਿਆ ਪਹਿਲਾ ਮੈਟਰੋ ਸਟੇਸ਼ਨ, ਚੀਨ ਵਲੋਂ ਤੋਹਫਾ ਕਿ ਕਰਜ਼ੇ ਦਾ ਜਾਲ?

12/01/2020 6:07:25 PM

ਲਾਹੌਰ - ਵਿਸ਼ਵ ਭਰ ਵਿਚ ਲੋਕ ਕੋਰੋਨਾ ਲਾਗ ਦੀ ਆਫ਼ਤ ਕਾਰਨ ਜਨਤਕ ਟ੍ਰਾਂਸਪੋਰਟ ਪ੍ਰਣਾਲੀਆਂ ਤੋਂ ਪਰਹੇਜ਼ ਕਰ ਰਹੇ ਹਨ। ਇਸ ਮਹਾਮਾਰੀ ਵਿਚਕਾਰ ਪਾਕਿਸਤਾਨ ਨੇ ਲਾਹੌਰ ਵਿਚ ਆਪਣੀ ਪਹਿਲੀ ਮੈਟਰੋ ਰੇਲ ਸੇਵਾ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਵਲੋਂ ਦਿੱਤੇ 1.6 ਅਮਰੀਕੀ ਡਾਲਰ ਦੇ ਨਾਲ ਤਿਆਰ ਲਾਈਟ -ਰੇਲ ਆਵਾਜਾਈ ਸਿਸਟਮ ਦਾ ਪਹਿਲੀ ਵਾਰ ਤਜ਼ੁਰਬਾ ਲੈਣ ਲਈ ਯਾਤਰੀਆਂ ਦੀ ਉਤਸੁਕਤਾ ਵੱਧਦੀ ਜਾ ਰਹੀ ਹੈ। ਲਾਹੌਰ ਦੀ ਆਰੇਂਜ ਲਾਈਟ ਮੈਟਰੋ ਟ੍ਰੇਨ ਨੂੰ ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਤੱਕਰੀਬਨ 4 ਮਿਲੀਅਨ ਲੋਕਾਂ ਨੂੰ ਯਾਤਰਾ ਕਰਵਾਉਣ ਲਈ ਤਿਆਰ ਕੀਤੀ ਗਈ ਹੈ।

ਇਹ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਅਧੀਨ ਇੱਕ ਸ਼ੁਰੂਆਤੀ ਪ੍ਰਾਜੈਕਟ ਹੈ ਅਤੇ ਸ਼ੀ ਜਿੰਨਪਿੰਗ ਵਲੋਂ ਪੂਰਾ ਹੋਣ ਵਾਲਾ ਅਜੇ ਤੱਕ ਦਾ ਸਭ ਤੋਂ ਵੱਡੇ ਮੈਟਰੋਂ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਚੀਨ ਦੇ ਐਕਜ਼ਿਮ ਬੈਂਕ ਤੋਂ 1.6 ਡਾਲਰ ਦਾ ਕਰਜ਼ਾ ਲੈ ਕੇ ਪਾਕਿਸਤਾਨ ਨੇ ਇਸ ਪ੍ਰਾਜੈਕਟ ਦੀ ਸ਼ੁਰਆਤ ਕੀਤੀ ਹੈ । ਇਹ ਪ੍ਰਾਜੈਕਟ ਚੀਨ ਰੇਲਵੇ ਅਤੇ ਨੋਰਿੰਕੋ ਅੰਤਰਰਾਸ਼ਟਰੀ (ਚੀਨ ਦੇ ਸਭ ਤੋਂ ਵੱਡੇ ਠੇਕੇਦਾਰਾਂ ਵਿੱਚੋਂ ਇੱਕ ) ਵਲੋਂ ਸਾਂਝੇ ਤੋਰ 'ਤੇ ਬਣਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਵਿਚ ਗੁਆਂਗਜ਼ੋਹੂ ਮੈਟਰੋ ਸਮੂਹ ਅਤੇ ਡਾਇਵੋ ਪਾਕਿਸਤਾਨ ਵੀ ਸ਼ਾਮਲ ਹਨ। ਆਰੇਂਜ ਲਾਈਟ ਮੈਟਰੋ ਟ੍ਰੇਨ ਨੂੰ ਪੂਰਾ ਕਰਨ ਲਈ ਕੁੱਲ 6 ਸਾਲਾ ਵਿਚ 2.2 ਬਿਲੀਅਨ ਡਾਲਰ ਤੋਂ ਜ਼ਿਆਦਾ ਲਾਗਤ ਲੱਗੀ ਹੈ। ਇਸ ਨੂੰ ਪਾਕਿਸਤਾਨ ਅਤੇ ਚੀਨ ਦੀ ਦੋਸਤੀ ਨੂੰ ਹੋਰ ਵੀ ਡੂੰਘਾ ਹੋਣ ਦਾ ਪ੍ਰਤੀਕ ਮੰਨਿਆ ਗਿਆ ਹੈ। ਰਣਨੀਤਕ ਸੀ.ਪੀ.ਈ.ਸੀ ਸਾਲ 2013 ਤੋਂ ਪੂਰੇ ਪਾਕਿਸਤਾਨ ਵਿਚ ਉਸਾਰੀ ਅਧੀਨ ਬੁਨਿਆਦੀ ਅਤੇ ਹੋਰ ਪ੍ਰਾਜੈਕਟਾਂ ਦਾ ਭੰਡਾਰ ਹੈ।

ਇਹ ਵੀ ਪੜ੍ਹੋ : ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ

ਪਿਛਲੇ ਕੁੱਝ ਸਾਲਾਂ ਵਿਚ ਪਾਕਿਸਤਾਨ ਵਲੋਂ ਇਸ ਪ੍ਰਾਜੈਕਟ ਲਈ ਲਏ ਗਏ ਭਾਰੀ ਕਰਜ਼ੇ 'ਤੇ ਸਵਾਲ ਉੱਠ ਰਹੇ ਹਨ। ਵਿਰੋਧੀ ਧਿਰ ਪੀ.ਐਮ.ਐਲ.ਐਨ ਪਾਰਟੀ ਨੇ ਪ੍ਰਾਜੈਕਟ ਦੇ ਉਦਘਾਟਨ ਦਾ ਜਸ਼ਨ ਮਨਾਉਂਦਿਆਂ ਕਿਹਾ ਕਿ ਲਾਹੌਰ ਦੇ ਲੋਕਾਂ ਲਈ ਇਹ ਸ਼ਰੀਫ ਭਰਾਵਾਂ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਵਲੋਂ ਦਿੱਤਾ ਗਿਆ ਇਹ ਤੋਹਫਾ ਹੈ। ਇਮਰਾਨ ਖਾਨ ਦੀ ਅਗਵਾਈ ਵਾਲੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ ਇੰਸਾਫ  ਪਾਰਟੀ ਨੇ ਮੈਟਰੋ ਪ੍ਰਾਜੈਕਟ ਦੀ ਆਲੋਚਨਾ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਲੱਗੇ ਤਕਰੀਬਨ 30, 000 ਕਰੋੜ ਲੋਕਾਂ ਲਈ ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਸੁਧਾਰਨ ਵਿੱਚ ਲਗਾਏ ਜਾ ਸਕਦੇ ਸੀ।

ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ

 

Harinder Kaur

This news is Content Editor Harinder Kaur