OYO ਨੇ ਜਿੱਤਿਆ ਲੋਕਾਂ ਦਾ ਭਰੋਸਾ, ਇਕ ਮਹੀਨੇ ''ਚ 65 ਲੱਖ ਨੇ ਕੀਤੀ ਹੋਟਲਸ ਦੀ ਬੁਕਿੰਗ

02/11/2020 12:23:32 PM

ਨਵੀਂ ਦਿੱਲੀ — ਹੋਟਲਸ, ਹੋਮਸ ਅਤੇ ਸਪੇਸ ਖੇਤਰ ਵਿਚ ਕੰਮ ਕਰ ਰਹੀ ਕੰਪਨੀ ਓਯੋ ਹੋਟਲਸ ਐਂਡ ਹੋਮਸ ਦੇ ਜ਼ਰੀਏ ਇਸ ਸਾਲ ਜਨਵਰੀ 'ਚ 65 ਲੱਖ ਲੋਕਾਂ ਨੇ ਹੋਟਲਾਂ ਦੀ ਬੁਕਿੰਗ ਕੀਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੰਚਾਰ 'ਚ ਸੁਧਾਰ ਦੇ ਬਾਅਦ ਕੰਪਨੀ ਨੇ ਦੇਸ਼ ਭਰ 'ਚ 100 ਤੋਂ ਜ਼ਿਆਦਾ ਜਾਇਦਾਦ ਮਾਲਿਕਾਂ ਦਾ ਭਰੋਸਾ ਜਿੱਤਿਆ ਹੈ ਜਿਹੜੇ ਜਨਵਰੀ ਵਿਚ ਓਯੋ ਪਰਿਵਾਰ 'ਚ ਫਿਰ ਤੋਂ ਸ਼ਾਮਲ ਹੋਏ ਹਨ। 

ਸਾਲ ਦੀ ਸ਼ੁਰੂਆਤ ਮਜ਼ਬੂਤੀ ਨਾਲ ਕਰਦੇ ਹੋਏ ਓਯੋ ਦੇ ਫ੍ਰੈਂਚਾਇਜ਼ੀ ਹੋਟਲ ਕਾਰੋਬਾਰ ਵਿਚ ਵੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਸ ਨੇ ਹਰ ਦਿਨ 800-1200 ਤੋਂ ਜ਼ਿਆਦਾ ਕਮਰੇ ਸਾਈਨ ਕੀਤੇ। ਇਸ ਦੇ ਨਾਲ ਹੀ ਦੇਸ਼ ਦੇ 415 ਤੋਂ ਜ਼ਿਆਦਾ ਸ਼ਹਿਰਾਂ ਵਿਚ ਇਹ ਸੰਖਿਆ 270,000 ਕਮਰੇ ਅਤੇ 18000 ਭਵਨਾਂ ਤੱਕ ਪਹੁੰਚ ਗਈ ਹੈ।

ਓਯੋ ਇੰਡੀਆ ਐਂਡ ਦੱਖਣੀ ਏਸ਼ੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਰੋਹਿਤ ਕਪੂਰ ਨੇ ਕਿਹਾ ਕਿ 2020 'ਚ ਟਿਕਾਊ ਵਿਕਾਸ, ਸੰਚਾਲਨ ਉੱਤਮਤਾ ਅਤੇ ਮੁਨਾਫਾ ਉਸ ਦੀ ਪਹਿਲ 'ਚ ਹਨ। ਜਨਵਰੀ ਵਿਚ ਦੇਸ਼ ਭਰ ਵਿਚ 65 ਲੱਖ ਮਹਿਮਾਨਾਂ ਦਾ ਸਵਾਗਤ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਰਾਤੋ ਰਾਤ ਲੱਖਾਂ ਖਪਤਕਾਰਾਂ ਦਾ ਭਰੋਸਾ ਜਿੱਤਣਾ ਸੰਭਵ ਨਹੀਂ ਹੈ, ਇਹ ਸਫਲਤਾ ਕਈ ਸਾਲਾਂ ਦੀ ਸਖਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ।