ਸੋਨਾ 1250 ਡਾਲਰ ਦੇ ਪਾਰ, ਕੱਚਾ ਤੇਲ ਵੀ ਮਜ਼ਬੂਤ

06/22/2017 9:10:29 AM

ਨਵੀਂ ਦਿੱਲੀ—ਅਮਰੀਕਾ 'ਚ ਭੰਡਾਰ ਵੱਧਣ ਨਾਲ ਕੱਚੇ ਤੇਲ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ ਦੇ ਕਾਰੋਬਾਰ 'ਚ ਕੱਚਾ ਤੇਲ 3 ਫੀਸਦੀ ਫਿਸਲ ਗਿਆ ਹੈ। ਫਿਲਹਾਲ ਬ੍ਰੈਂਟ ਕਰੂਡ 'ਚ 0.3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਰੇਟ ਅਜੇ ਵੀ 45 ਡਾਲਰ ਦੇ ਹੇਠਾਂ ਹੀ ਬਣੇ ਹੋਏ ਹਨ। ਨਾਇਮੈਕਸ 'ਤੇ ਡਬਲਿਊ. ਟੀ. ਆਈ. ਕਰੂਡ 0.4 ਫੀਸਦੀ ਉਛਲ ਕੇ 42.7 ਡਾਲਰ 'ਤੇ ਨਜ਼ਰ ਆ ਰਿਹਾ ਹੈ। 
ਕਮਜ਼ੋਰ ਡਾਲਰ ਨਾਲ ਸੋਨੇ ਨੂੰ ਸਹਾਰਾ ਮਿਲਿਆ ਹੈ। ਕਾਇਮੈਕਸ 'ਚ ਸੋਨੇ ਦਾ ਰੇਟ 0.5 ਫੀਸਦੀ ਤੋਂ ਜ਼ਿਆਦਾ ਵੱਧ ਕੇ 1253.5 ਡਾਲਰ ਪਹੁੰਚ ਗਿਆ ਹੈ। ਚਾਂਦੀ 1.25 ਫੀਸਦੀ ਮਜ਼ਬੂਤ ਹੋ ਕੇ 16.6 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਸੋਨਾ ਐਮ.ਸੀ.ਐਕਸ
ਖਰੀਦੋ-28700 ਰੁਪਏ
ਸਟਾਪਲਾਸ-28550 ਰੁਪਏ
ਟੀਚਾ-29000 ਰੁਪਏ
ਚਾਂਦੀ ਐਮ.ਸੀ.ਐਕਸ.
ਖਰੀਦੋ-38100 ਰੁਪਏ
ਸਟਾਪਲਾਸ-37800 ਰੁਪਏ
ਟੀਚਾ-38700 ਰੁਪਏ।