ਕੋਕਾ ਕੋਲਾ ਦੀ ਹੁਣ ‘ਘਰ ''ਚ ਖਪਤ'' ਦੇ ਤੌਰ-ਤਰੀਕਿਆਂ ਨੂੰ ਬੜਾਵਾ ਦੇਣ ਦੀ ਯੋਜਨਾ

08/05/2020 1:40:51 AM

ਨਵੀਂ ਦਿੱਲੀ - ਸਾਫਟ ਡਰਿੰਕ ਬਣਾਉਣ ਵਾਲੀ ਕੰਪਨੀ ਕੋਕਾ ਕੋਲਾ ਇੰਡੀਆ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਘੱਟ ਹੋਈ ਵਿਕਰੀ ਨੂੰ ਆਮ ਬਣਾਉਣ ਲਈ ਹੁਣ ਘਰ 'ਤੇ ਖਪਤ ਦੇ ਤਰੀਕਿਆਂ ਨੂੰ ਬੜਾਵਾ ਦੇਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕੋਕਾ ਕੋਲਾ ਇੰਡੀਆ ਅਤੇ ਦੱਖਣੀ ਏਸ਼ਿਆ ਦੇ ਪ੍ਰਧਾਨ ਟੀ. ਕ੍ਰਿਸ਼ਣਕੁਮਾਰ ਨੇ ਕਿਹਾ ਕਿ ਕੋਵਿਡ-19  ਕਾਰਨ ਆਉਣ ਵਾਲੀਆਂ ਮੁਸ਼ਕਲਾਂ ਨਾਲ ‘ਘਰ ਤੋਂ ਬਾਹਰ ਖਪਤ 'ਚ ਕਮੀ ਆਈ ਹੈ, ਅਜਿਹੇ 'ਚ ਕੰਪਨੀ ਘਰ 'ਤੇ ਹੀ ਖਪਤ ਵਧਾਉਣ ਦੇ ਤਰੀਕਿਆਂ ਨੂੰ ਬੜਾਵਾ ਦੇਣ ਦੀ ਯੋਜਨਾ ਬਣਾ ਰਹੀ ਹੈ।

ਹਾਲਾਂਕਿ, ਉਨ੍ਹਾਂ ਨੇ ‘ਅਵੇ ਫਰਾਮ ਹੋਮ ਖਪਤ ਦੇ ਹੌਲੀ-ਹੌਲੀ ਵਧਣ ਅਤੇ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ 'ਤੇ ਪਹੁੰਚ ਜਾਣ ਦੀ ਉਮੀਦ ਵੀ ਸਪੱਸ਼ਟ ਕੀਤੀ। ਉਨ੍ਹਾਂ ਕਿਹਾ, ‘‘ਅਵੇ ਫਰਾਮ ਹੋਮ ਮਾਰਚ ਅਤੇ ਅਪ੍ਰੈਲ ਦੇ ਮਹੀਨੇ 'ਚ ਕਾਫ਼ੀ ਹੇਠਾਂ ਚਲਾ ਗਿਆ ਅਤੇ ਹੌਲੀ-ਹੌਲੀ ਇਸ ਦਾ ਉਭਰਨਾ ਸ਼ੁਰੂ ਹੋ ਗਿਆ ਹੈ। ਅਜਿਹੇ 'ਚ ਐਟ ਹੋਮ ਯਾਨੀ ਘਰ 'ਤੇ ਖਪਤ ਦੇ ਤਰੀਕਿਆਂ 'ਤੇ ਧਿਆਨ ਵਧਿਆ ਹੈ। ਲੋਕਾਂ ਦੇ ਘਰ ਤੋਂ ਬਾਹਰ ਨਿਕਲ ਕੇ ਕੋਕਾ ਕੋਲਾ ਦੀ ਖਪਤ ਨੂੰ ਉਸ ਪੱਧਰ 'ਤੇ ਪੁੱਜਣ  'ਚ ਸਮਾਂ ਲੱਗੇਗਾ, ਜਿੱਥੇ ਇਹ ਮਹਾਂਮਾਰੀ ਤੋਂ ਪਹਿਲਾਂ ਸੀ।


Inder Prajapati

Content Editor

Related News