ਬਾਜ਼ਾਰ ''ਚ ਬਹਾਰ, ਬੁੱਧਵਾਰ ਨੂੰ ਸੈਂਸੈਕਸ 550 ਅੰਕ ਉੱਪਰ ਖੁੱਲ੍ਹਿਆ, ਨਿਫਟੀ 16500 ਦੇ ਪਾਰ

07/20/2022 10:59:15 AM

ਮੁੰਬਈ- ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ (20 ਜੁਲਾਈ 2022) ਨੂੰ ਗਲੋਬਲ ਬਾਜ਼ਾਰਾਂ 'ਚ ਦਮਦਾਰ ਸੰਕੇਤ ਮਿਲਣ ਤੋਂ ਬਾਅਦ ਭਾਰਤੀ ਬਾਜ਼ਾਰ ਵੀ ਮਜ਼ਬੂਤੀ ਦੇ ਨਾਲ ਖੁੱਲ੍ਹੇ ਹਨ। ਬੁੱਧਵਾਰ ਨੂੰ ਸੈਂਸੈਕਸ 500 ਅੰਕ ਉਪਰ ਖੁੱਲ੍ਹੇ ਉਧਰ ਨਿਫਟੀ 16500 ਦੇ ਲੈਵਲ ਨੂੰ ਪਾਰ ਕਰ ਗਿਆ ਹੈ। 
ਉਸ ਤੋਂ ਪਹਿਲਾਂ ਮੰਗਲਵਾਰ ਦੇ ਦਿਨ ਅਮਰੀਕੀ ਬਾਜ਼ਾਰਾਂ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਡਾਓ ਜੋਨਸ 750 ਅੰਕ ਉਛਲ ਕੇ ਬੰਦ ਹੋਇਆ। ਨੈਸਡੈਕ 'ਚ ਵੀ ਤਿੰਨ ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ  FIIs ਨੇ ਕੈਸ਼ 'ਚ 967 ਕਰੋੜ ਰੁਪਏ ਦੀ ਖਰੀਦਾਰੀ ਕੀਤੀ। ਜਦਕਿ DIIS ਨੇ ਕੱਲ੍ਹ ਨਕਦ 'ਚ 101 ਕਰੋੜ ਰੁਪਏ ਦੀ ਖਰੀਦਾਰੀ ਕੀਤੀ। 
ਬੁੱਧਵਾਰ ਨੂੰ ਕਾਰੋਬਾਰੀ ਦਿਨ 'ਚ ਆਈ.ਟੀ, ਮੈਟਲ, ਬੈਂਕਿੰਗ ਅਤੇ ਆਟੋ ਸਮੇਤ ਸਾਰੇ ਸੈਕਟਰਾਂ 'ਚ ਖਰੀਦਾਰੀ ਨਾਲ ਬਾਜ਼ਾਰ 'ਚ ਮਜ਼ਬੂਤੀ ਦਿਖ ਰਹੀ ਹੈ। ਬੁੱਧਵਾਰ ਨੂੰ ਸੈਂਸੈਕਸ 718 ਅੰਕ ਉਛਲ ਕੇ 55,486.12 ਦੇ ਪੱਧਰ 'ਤੇ ਖੁੱਲ੍ਹਿਆ ਹੈ, ਜਦਕਿ ਨਿਫਟੀ 222 ਅੰਕਾਂ ਦੇ ਵਾਧੇ ਨਾਲ  16,562.80 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸੈਂਸੈਕਸ 'ਚ ਸਭ ਤੋਂ ਜ਼ਿਆਦਾ ਰਿਲਾਇੰਸ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ।
ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 79.955 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।


Aarti dhillon

Content Editor

Related News