ਓਰੀਐਂਟ ਇਲੈਕਟ੍ਰਿਕ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ ਸਮਾਰਟ ਸੀਲਿੰਗ ਫੈਨ

01/17/2019 1:19:11 AM

ਨਵੀਂ ਦਿੱਲੀ-ਓਰੀਐਂਟ ਇਲੈਕਟ੍ਰਿਕ ਲਿਮਟਿਡ ਨੇ ਆਪਣੇ ਐਰੋਸਲਿਮ ਪ੍ਰੀਮੀਅਮ ਸੀਲਿੰਗ ਫੈਨ ਨੂੰ ਰਾਸ਼ਟਰੀ ਪੱਧਰ ’ਤੇ ਲਾਂਚ ਕੀਤਾ ਹੈ। ਐਰੋਸਲਿਮ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਸਭ ਤੋਂ ਸਲਿਮ ਸਮਾਰਟ ਫੈਨ ਹੈ। ਓਰੀਐਂਟ ਇਲੈਕਟ੍ਰਿਕ ਲਿਮਟਿਡ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨੈੱਸ ਹੈੱਡ ਫੈਨਸ ਅਤੁਲ ਜੈਨ ਨੇ ਕਿਹਾ, ‘‘ਐਰੋਸਲਿਮ ਆਈ. ਓ. ਟੀ. ਕੰਟਰੋਲਸ,  ਵਿਲੱਖਣ ਸਲਿਮ ਸਿਲੰਡ੍ਰਿਕਲ ਡਿਜ਼ਾਈਨ ਅਤੇ ਊਰਜਾ ਕੁਸ਼ਲ ਇਨਵਰਟਰ ਮੋਟਰ ਦੇ ਨਾਲ ਸੈਗਮੈਂਟ ’ਚ ਨਵੇਂ ਮਾਪਦੰਡ ਸਥਾਪਤ ਕਰਦਾ ਹੈ ਅਤੇ ਨਾਲ ਹੀ 40 ਫੀਸਦੀ ਬਿਜਲੀ ਬਚਾਉਂਦਾ ਹੈ। ਅਨੋਖੀ ਫਿਨਿਸ਼, ਪ੍ਰਫਾਰਮੈਂਸ, ਸਹਿਜ ਸੰਚਾਲਨ ਅਤੇ ਲੁਕਸ ਦੇ ਨਾਲ ਇਹ ਉਨ੍ਹਾਂ ਗਾਹਕਾਂ ਨੂੰ ਯਕੀਨੀ ਰੂਪ ਨਾਲ ਆਪਣੇ ਵੱਲ ਆਕਰਸ਼ਿਤ ਕਰੇਗਾ, ਜੋ ਸਮਾਰਟ ਪ੍ਰੋਡਕਟਸ ਚਾਹੁੰਦੇ ਹਨ।’’