10 ਹਜ਼ਾਰ ਸੁਵਿਧਾ ਕੇਂਦਰ ਖੁੱਲ੍ਹਣ ਨਾਲ ਰਿਟਰਨ ਭਰਨੀ ਹੋਵੇਗਾ ਆਸਾਨ

Thursday, Oct 12, 2017 - 01:19 PM (IST)

ਨਵੀਂ ਦਿੱਲੀ—ਜੀ. ਐੱਸ. ਟੀ. ਭਰਨ 'ਚ ਲੋਕਾਂ ਨੂੰ ਸੁਵਿਧਾ ਪ੍ਰਦਾਨ ਕਰਨ, ਉਨ੍ਹਾਂ ਦੀਆਂਪਰੇਸ਼ਾਨੀਆਂ ਘੱਟ ਕਰਨ ਦੇ ਉਦੇਸ਼ ਨਾਲ ਜੀ. ਐੱਸ. ਟੀ. ਸੁਵਿਧਾ ਪ੍ਰੋਵਾਈਡਰ ਮਾਸਟਰ ਇੰਡੀਆ ਅਕਤੂਬਰ ਦੇ ਅੰਕ ਤੱਕ ਟੀਅਰ-2 ਅਤੇ ਟੀਅਰ-3 ਸ਼ਹਿਰਾਂ 'ਚ 1000 ਸੁਵਿਧਾ ਕੇਂਦਰ ਖੋਲ੍ਹਣ ਦੀ ਪ੍ਰਕਿਰਿਆ 'ਚ ਹੈ ਅਤੇ ਕੰਪਨੀ ਨੇ ਚਾਲੂ ਵਿੱਤ ਸਾਲ ਦੇ ਅੰਤ ਤੱਕ 10 ਹਜ਼ਾਰ ਸੁਵਿਧਾ ਕੇਂਦਰ ਖੋਲ੍ਹਣ ਦੀ ਯੋਜਨਾ ਬਣਾਈ ਹੈ।
ਜੀ. ਐੱਸ. ਟੀ. ਸੁਵਿਧਾ ਕੇਂਦਰ ਕਾਰੋਬਾਰੀਆਂ ਅਤੇ ਵਪਾਰ ਹਾਊਸ ਨੂੰ ਰਿਟਰਨ ਫਾਈਲ ਕਰਨ ਦੀ ਸੁਵਿਧਾ ਮੁਹੱਈਆ ਕਰਵਾਏਗਾ। ਮਾਸਟਰ ਇੰਡੀਆ ਨੇ ਸੀ. ਏ. ਟੈਕਸ ਕੰਸਲਟੇਂਟਸ ਅਤੇ ਟੀ. ਪੀ. ਐੱਚ. ਦੇ ਨਾਲ ਦੇਸ਼ ਭਰ 'ਚ ਜੀ. ਐੱਸ. ਟੀ. ਸੁਵਿਧਾ ਕੇਂਦਰ ਖੋਲ੍ਹਣ ਲਈ ਸਾਂਝੇਦਾਰੀ ਕੀਤੀ ਹੈ। ਮਾਸਟਰ ਇੰਡੀਆ ਸੁਵਿਧਾ ਕੇਂਦਰ ਦਾ ਦਾਅਵਾ ਵਧਾਉਣ ਲਈ ਬੀ. ਐੱਸ. ਐੱਨ. ਐੱਲ. ਨਾਲ ਵੀ ਸਹਿਯੋਗ ਕਰ ਰਿਹਾ ਹੈ। 
ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਜੀ. ਐੱਸ. ਟੀ. ਸੁਵਿਧਾ ਕੇਂਦਰ ਦਾ ਸੰਚਾਲਨ ਪ੍ਰਮਾਣਿਤ ਜੀ. ਐੱਸ. ਟੀ. ਕੰਸਲਟੈਂਟਸ ਅਤੇ ਫਾਈਲਰਸ ਵਲੋਂ ਕੀਤਾ ਜਾਵੇਗਾ। ਇਹ ਕੇਂਦਰ ਮਾਸਟਰ ਇੰਡੀਆ ਵਲੋਂ ਵਿਕਸਿਤ ਜੀ. ਐੱਸ. ਟੀ. ਦੀ ਤਾਕਤਵਰ ਕੰਪਲਾਇੰਸ ਟੈਕਨਾਲੋਜੀ ਦੇ ਆਧਾਰ 'ਤੇ ਚਲਾਏ ਜਾਣਗੇ। 
ਮਾਸਟਰ ਇੰਡੀਆ ਇਹ ਸੁਨਿਸ਼ਚਿਤ ਕਰਨ ਲਈ ਹਫਤੇ ਭਰ ਤੱਕ ਸੁਵਿਧਾ ਕੇਂਦਰ ਨੂੰ ਸਮਰਪਿਤ ਸਹਿਯੋਗ ਦੇਵੇਗਾ, ਜਿਸ ਨਾਲ ਉਪਭੋਗਤਾ ਆਸਾਨੀ ਨਾਲ ਆਪਣੇ ਰਿਟਰਨ ਭਰਨ 'ਚ ਸਮਰਥ ਹੋ ਸਕਣ। ਸੁਵਿਧਾ ਕੇਂਦਰ ਨੂੰ ਸੂਬਾ ਅਤੇ ਜ਼ਿਲਾ ਪੱਧਰ ਦੇ ਕੋਡੀਨੇਟਰਸ ਵਲੋਂ ਵੀ ਸਹਿਯੋਗ ਪ੍ਰਾਪਤ ਹੋਵੇਗਾ। 
ਮਾਸਟਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਸ਼ਾਂਕ ਗੋਯਲ ਨੇ ਕਿਹਾ ਕਿ ਅਸੀਂ ਸੂਖਮ ਅਤੇ ਛੋਟੇ ਉਪਕਰਣਾ ਤੱਕ ਆਪਣੀਆਂ ਸੇਵਾਵਾਂ ਦਾ ਦਾਅਰਾ ਵਧਾਉਣ ਲਈ 2018 ਦੇ ਮਾਰਚ ਤੱਕ 10 ਹਜ਼ਾਰ ਸੁਵਿਧਾ ਕੇਂਦਰ ਖੋਲ੍ਹਣ ਨੂੰ ਲੈ ਕੇ ਕਾਫੀ ਉਤਸ਼ਾਹਤ ਹਾਂ। ਸਾਨੂੰ ਉਮੀਦ ਹੈ ਕਿ ਜੀ. ਐੱਸ. ਟੀ. ਭਰਨ 'ਚ ਅਸੀਂ ਲੱਖਾਂ ਕਾਰੋਬਾਰੀਆਂ ਦੀ ਮਦਦ ਕਰਨ 'ਚ ਸੂਖਮ ਹੋਣਗੇ ਅਤੇ ਇਸ ਨਾਲ ਭਾਰਤ 'ਚ ਘੱਟ ਤੋਂ ਘੱਟ 30,000 ਵਾਈਟ ਕਾਲਰ ਨੌਕਰੀਆਂ ਦੀ ਸ੍ਰਿਸ਼ਠੀ ਹੋਵੇਗੀ।


Related News