ਇਸ ਸਾਲ ਮਈ ''ਚ ਸਿਰਫ 2.81 ਲੱਖ ਲੋਕਾਂ ਨੇ ਕੀਤੀ ਹਵਾਈ ਯਾਤਰਾ

06/17/2020 2:56:14 PM

ਨਵੀਂ ਦਿੱਲੀ— ਤਕਰੀਬਨ ਦੋ ਮਹੀਨਿਆਂ ਪਿੱਛੋਂ 25 ਮਈ ਤੋਂ ਘਰੇਲੂ ਮਾਰਗਾਂ 'ਤੇ ਉਡਾਣਾਂ ਸ਼ੁਰੂ ਹੋਣ 'ਤੇ ਮਈ 'ਚ ਸਿਰਫ 2.81 ਲੱਖ ਲੋਕਾਂ ਨੇ ਹਵਾਈ ਯਾਤਰਾ ਕੀਤੀ, ਜੋ ਪਿਛਲੇ ਸਾਲ ਤੁਲਨਾ 'ਚ 97.6 ਫੀਸਦੀ ਦੀ ਭਾਰੀ ਗਿਰਾਵਟ ਹੈ। ਇਸ ਦਾ ਕਾਰਨ ਹੈ ਕਿ ਇਸ ਸਾਲ ਮਈ ਦੇ ਇਕ ਹਫਤੇ ਹੀ ਉਡਾਣਾਂ ਦਾ ਸੰਚਾਲਨ ਹੋਇਆ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਦੇ ਅੰਕੜਿਆਂ ਮੁਤਾਬਕ, ਮਈ 2019 'ਚ ਘਰੇਲੂ ਮਾਰਗਾਂ 'ਤੇ 1 ਕਰੋੜ 21 ਲੱਖ 87 ਹਜ਼ਾਰ ਲੋਕਾਂ ਨੇ ਹਵਾਈ ਯਾਤਰਾ ਕੀਤੀ ਸੀ।


ਇਸ ਤੋਂ ਇਲਾਵਾ ਉਡਾਣਾਂ 'ਤੇ ਪਾਬੰਦੀ ਕਾਰਨ ਇਸ ਸਾਲ ਜਨਵਰੀ ਤੋਂ ਮਈ ਤੱਕ ਯਾਤਰੀਆਂ ਦੀ ਗਿਣਤੀ 3 ਕਰੋੜ 31 ਲੱਖ 94 ਹਜ਼ਾਰ ਰਹੀ। ਸਪਾਈਸ ਜੈੱਟ, ਏਅਰ ਇੰਡੀਆ ਅਤੇ ਇੰਡੀਗੋ ਨੂੰ ਛੱਡ ਕੇ ਹੋਰ ਜਹਾਜ਼ ਸੇਵਾ ਕੰਪਨੀਆਂ ਦੀਆਂ ਅੱਧੀਆਂ ਤੋਂ ਜ਼ਿਆਦਾ ਸੀਟਾਂ ਖਾਲੀ ਰਹੀਆਂ।
ਸਪਾਈਸ ਜੈੱਟ ਦਾ ਯਾਤਰੀ ਲੋਡ ਫੈਕਟਰ (ਪੀ. ਐੱਲ. ਐੱਫ.) 57.2 ਫੀਸਦੀ, ਏਅਰ ਇੰਡੀਆ ਦਾ 54 ਫੀਸਦੀ ਅਤੇ ਇੰਡੀਗੋ ਦਾ 52.6 ਫੀਸਦੀ ਰਿਹਾ। ਏਅਰ ਏਸ਼ੀਆ ਦਾ ਪੀ. ਐੱਲ. ਐੱਫ. 46 ਫੀਸਦੀ, ਵਿਸਤਾਰਾ ਦਾ 44.1 ਫੀਸਦੀ, ਸਟਾਰ ਏਅਰ ਦਾ 33.6 ਫੀਸਦੀ ਤੇ ਟਰੂਜੈੱਟ ਦਾ 24.3 ਫੀਸਦੀ ਰਿਹਾ। ਡੀ. ਜੀ. ਸੀ. ਏ. ਨੇ ਦੱਸਿਆ ਕਿ ਯਾਤਰੀਆਂ ਦੀ ਗਿਣਤੀ ਦੇ ਲਿਹਾਜ ਨਾਲ ਮਈ 'ਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ 50.6 ਫੀਸਦੀ, ਏਅਰ ਇੰਡੀਆ ਦੀ 17.1 ਫੀਸਦੀ, ਸਪਾਈਸ ਜੈੱਟ ਦੀ 17.1 ਫੀਸਦੀ, ਏਅਰ ਏਸ਼ੀਆ ਦੀ 7.8 ਫੀਸਦੀ ਅਤੇ ਵਿਸਤਾਰਾ ਦੀ 6.5 ਫੀਸਦੀ ਰਹੀ।


Sanjeev

Content Editor

Related News