2,000 ਰੁ: ਤੱਕ ਦੀ ਸ਼ਾਪਿੰਗ ਲਈ RBI ਦਾ ਨਵਾਂ ਫੈਸਲਾ, ਦਿੱਤੀ ਇਹ ਸੁਵਿਧਾ

01/15/2020 8:21:13 AM

ਨਵੀਂ ਦਿੱਲੀ— ਜੇਕਰ ਤੁਸੀਂ ਆਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਹੁਣ ਤੁਹਾਨੂੰ 2,000 ਰੁਪਏ ਤੱਕ ਦੇ ਲੈਣ-ਦੇਣ ਲਈ 'ਵਨ ਟਾਈਮ ਪਾਸਵਰਡ (ਓ. ਟੀ. ਪੀ.)' ਦੀ ਜ਼ਰੂਰਤ ਨਹੀਂ ਹੋਵੇਗੀ। ਕਈ ਈ-ਕਾਮਰਸ ਕੰਪਨੀਆਂ ਤੇ ਮੋਬਾਇਲ ਐਪਸ ਨੇ 2000 ਰੁਪਏ ਤੱਕ ਦੇ ਆਨਲਾਈਨ ਟ੍ਰਾਂਜੈਕਸ਼ਨ ਲਈ ਵਨ ਟਾਈਮ ਪਾਸਵਰਡ (ਓ. ਟੀ. ਪੀ.) ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨੂੰ ਖਤਮ ਕਰਨ ਦੀ ਮੁੱਖ ਵਜ੍ਹਾ ਲੈਣ-ਦੇਣ ਨੂੰ ਤੇਜ਼ ਤੇ ਸੁਵਿਧਾਜਨਕ ਬਣਾਉਣਾ ਹੈ।


ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪਿਛਲੇ ਹਫਤੇ ਹੀ ਆਪਣੇ ਨਿਯਮਾਂ 'ਚ ਢਿੱਲ ਦਿੱਤੀ ਸੀ, ਤਾਂ ਕਿ ਛੋਟੇ ਟ੍ਰਾਂਜੈਕਸ਼ਨ 'ਚ ਸੌਖਾਈ ਹੋ ਸਕੇ। ਹੁਣ ਗਾਹਕ ਆਨਲਾਈਨ ਸ਼ਾਪਿੰਗ ਕਰਦੇ ਸਮੇਂ 2,000 ਰੁਪਏ ਤੱਕ ਦਾ ਭੁਗਤਾਨ ਫਟਾਫਟ ਕਰ ਸਕਣਗੇ। ਫਲਿੱਪਕਾਰਟ ਨੇ ਵੀਜ਼ਾ ਨਾਲ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ। ਇਸ ਦਾ ਨਾਂ ਵੀਜ਼ਾ ਸੇਫ ਕਲਿੱਕ (ਵੀ. ਸੀ. ਸੀ.) ਹੈ। ਇਸ ਦੀ ਮਦਦ ਨਾਲ ਫਲਿੱਪਕਾਰਟ 'ਤੇ 2 ਹਜ਼ਾਰ ਰੁਪਏ ਤਕ ਦੇ ਟ੍ਰਾਂਜੈਕਸ਼ਨ ਲਈ ਵਨ ਟਾਈਮ ਪਾਸਵਰਡ ਦੀ ਜ਼ਰੂਰਤ ਨਹੀਂ ਹੋਵੇਗੀ।