ਸਰਕਾਰੀ ਅਨੁਮਾਨ ਨਾਲ ਵਧਿਆ ਪਿਆਜ਼ ਦਾ ਉਤਪਾਦਨ

01/28/2020 10:38:58 AM

ਨਵੀਂ ਦਿੱਲੀ—ਪਿਛਲੇ ਸਾਲ ਸਾਉਣੀ ਸੈਸ਼ਨ 'ਚ ਪਿਆਜ਼ ਨੂੰ ਨੁਕਸਾਨ ਦੇ ਦਾਅਵੇ ਦੇ ਦੌਰਾਨ ਹੁਣ ਚਾਲੂ ਫਸਲ ਸਾਲ 2019-20 'ਚ ਪਿਆਜ਼ ਸੱਤ ਫੀਸਦੀ ਵਧ ਕੇ 2.44 ਕਰੋੜ ਟਨ ਰਹਿਣ ਦਾ ਸਰਕਾਰ ਦਾ ਅਨੁਮਾਨ ਹੈ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਪਿਆਜ਼ ਦੇ ਉੱਚੇ ਭਾਅ ਤੋਂ ਡਰੇ ਹੋਏ ਗਾਹਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਚਾਲੂ ਫਸਲ ਸਾਲ 'ਚ ਬਾਗਬਾਨੀ ਫਸਲਾਂ ਦੇ ਕੁਲ ਉਤਪਾਦਨ 'ਚ ਮਾਮੂਲੀ ਵਾਧਾ ਹੋ ਸਕਦਾ ਹੈ। ਖੇਤੀਬਾੜੀ ਮੰਤਰਾਲੇ ਨੇ ਪਹਿਲਾਂ ਅਨੁਮਾਨ ਜਾਰੀ ਕਰਦੇ ਹੋਏ ਕਿਹਾ ਕਿ ਫਸਲ ਸਾਲ ਦੇ 12.20 ਲੱਖ ਹੈਕਟੇਅਰ ਤੋਂ ਕੁਝ ਜ਼ਿਆਦਾ ਹੈ। ਇਸ ਦੇ ਨਤੀਜੇ ਵਜੋਂ ਪਿਆਜ਼ ਦਾ ਉਤਪਾਦਨ ਇਸ ਸਾਲ ਵਧ ਕੇ 2.44 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ 2018-19 'ਚ 2.28 ਕਰੋੜ ਟਨ ਸੀ। ਪਿਆਜ਼ ਦਾ ਉਤਪਾਦਨ ਸਾਉਣੀ ਅਤੇ ਹਾੜੀ ਦੋਹਾਂ ਮੌਸਮਾਂ 'ਚ ਹੁੰਦਾ ਹੈ।
ਮੰਤਰਾਲੇ ਨੇ ਹਾਲ ਹੀ 'ਚ ਕਿਹਾ ਸੀ ਕਿ ਦੇਰ ਨਾਲ ਅਤੇ ਬਹੁਤ ਜ਼ਿਆਦਾ ਬਾਰਿਸ਼ ਦੇ ਕਾਰਨ ਸਾਉਣੀ ਸੀਜ਼ਨ 'ਚ 22 ਫੀਸਦੀ ਪਿਆਜ਼ ਫਸਲ ਨੂੰ ਨੁਕਸਾਨ ਹੋਇਆ। ਫਸਲ ਖਰਾਬ ਹੋਣ ਨਾਲ ਪਿਆਜ਼ ਦੀ ਕੀਮਤ ਪਿਛਲੇ ਕੁਝ ਮਹੀਨਿਆਂ ਦੌਰਾਨ 160 ਰੁਪਏ ਕਿਲੋ ਤੱਕ ਪਹੁੰਚ ਗਈ ਸੀ। ਹਾਲਾਂਕਿ ਹੁਣ ਇਸ 'ਚ ਕੁਝ ਕਮੀ ਆਈ ਹੈ ਅਤੇ ਇਹ ਫਿਲਹਾਲ 60 ਰੁਪਏ ਕਿਲੋ ਦੇ ਆਲੇ-ਦੁਆਲੇ ਹੈ। ਆਲੂ ਦਾ ਉਤਪਾਦਨ ਇਸ ਸਾਲ ਮਾਮੂਲੀ ਵਧ ਕੇ 5.194 ਕਰੋੜ ਟਨ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 5.019 ਕਰੋੜ ਰੁਪਏ ਟਨ ਸੀ। ਉੱਧਰ ਟਮਾਟਰ ਦਾ ਉਤਪਾਦਨ ਵੀ ਕੁਝ ਵਧ ਕੇ 1.932 ਕਰੋੜ ਟਨ ਰਹਿਣ ਦੀ ਸੰਭਾਵਨਾ ਹੈ ਜੋ ਪਿਛਲੇ ਸਾਲ 1.9 ਕਰੋੜ ਟਨ ਰਿਹਾ ਸੀ।
ਮੰਤਰਾਲੇ ਮੁਤਾਬਕ ਬੀਨ, ਪਰਵਲ ਅਤੇ ਕੱਦੂ ਦੇ ਉਤਪਾਦਨ 'ਚ ਮਾਮੂਲੀ ਗਿਰਾਵਟ ਦਾ ਅਨੁਮਾਨ ਹੈ। ਹਾਲਾਂਕਿ ਸਬਜ਼ੀਆਂ ਦਾ ਕੁਝ ਉਤਪਾਦਨ ਫਸਲ ਸਾਲ 2019-20 'ਚ ਕੁਝ ਵਧ ਕੇ 18.8 ਕਰੋੜ ਟਨ ਰਹਿ ਸਕਦਾ ਹੈ ਜੋ ਪਿਛਲੇ ਸਾਲ 'ਚ 18.3 ਕਰੋੜ ਟਨ ਸੀ। ਮੁੱਖ ਫਸਲਾਂ 'ਚ ਸੇਬ ਦਾ ਉਤਪਾਦਨ ਇਸ ਸਾਲ ਵਧ ਕੇ 27.3 ਲੱਖ ਟਨ ਰਹਿਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 23.1 ਲੱਖ ਟਨ ਸੀ। ਹਾਲਾਂਕਿ ਅੰਬ, ਕੇਲਾ, ਅੰਗੂਰ ਅਤੇ ਅਨਾਰ ਦੇ ਉਤਪਾਦਨ 'ਚ ਗਿਰਾਵਟ ਆਉਣ ਦਾ ਅਨੁਮਾਨ ਹੈ।


Aarti dhillon

Content Editor

Related News