ਪਿਆਜ਼ ਤੋਂ ਬਾਅਦ ਹੁਣ ਟਮਾਟਰ ਹੋਇਆ ਮਹਿੰਗਾ, ਇਕ ਹਫਤੇ ''ਚ 70 ਫੀਸਦੀ ਵਧੀਆਂ ਕੀਮਤਾਂ

09/27/2019 12:13:28 PM

ਨਵੀਂ ਦਿੱਲੀ—ਬਰਸਾਤ ਦੇ ਕਾਰਨ ਕੀਮਤਾਂ 'ਚ ਵਾਧੇ ਨਾਲ ਪਹਿਲਾਂ ਪਿਆਜ਼ ਨੇ ਦੇਸ਼ ਦੇ ਆਮ ਉਪਭੋਗਤਾ ਨੂੰ ਰੁਆਇਆ ਪਰ ਹੁਣ ਟਮਾਟਰ ਦੀ ਵਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਬੀਤੇ ਇਕ ਹਫਤੇ 'ਚ ਟਮਾਟਰ ਦੀਆਂ ਕੀਮਤਾਂ 'ਚ 70 ਫੀਸਦੀ ਦਾ ਵਾਧਾ ਹੋ ਚੁੱਕਾ ਹੈ। ਟਮਾਟਰ ਦੇ ਲਾਲ ਹੋਣ ਨਾਲ ਇਸ ਤਿਓਹਾਰੀ ਸੀਜ਼ਨ 'ਚ ਲੋਕ ਪ੍ਰੇਸ਼ਾਨ ਹਨ। ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਦੱਖਣੀ ਭਾਰਤ ਦੇ ਸੂਬਿਆਂ 'ਚ ਹੋਈ ਭਾਰੀ ਬਾਰਿਸ਼ ਦੇ ਕਾਰਨ ਪਿਆਜ਼ ਦੀ ਸਪਲਾਈ ਬੰਦ ਹੋਣ ਦੇ ਕਾਰਨ ਇਸ ਦੀਆਂ ਕੀਮਤਾਂ 'ਚ ਬੀਤੇ ਦਿਨੀਂ ਭਾਰੀ ਵਾਧਾ ਹੋਇਆ ਪਰ ਹੁਣ ਇਸ ਦਾ ਅਸਰ ਟਮਾਟਰ 'ਤੇ ਵੀ ਦਿੱਸਣ ਲੱਗਿਆ ਹੈ। ਪਿਆਜ਼ ਫਿਲਹਾਲ ਦੇਸ਼ ਭਰ 'ਚ 60 ਤੋਂ 80 ਰੁਪਏ ਕਿਲੋ ਦੇ ਵਿਚਕਾਰ ਵਿਕ ਰਿਹਾ ਹੈ। ਉੱਧਰ ਟਮਾਟਰ ਵੀ ਹੁਣ 40 ਤੋਂ 60 ਰੁਪਏ ਦੇ ਵਿਚਕਾਰ ਵਿਕਣ ਲੱਗਿਆ ਹੈ।

PunjabKesari
ਥੋਕ ਮੰਡੀ 'ਚ ਵਧੇ ਭਾਅ
ਦਿੱਲੀ-ਐੱਨ.ਸੀ.ਆਰ. 'ਚ ਟਮਾਟਰ ਬੀਤੇ ਕੁਝ ਦਿਨੀਂ ਖੁਦਰਾ 'ਚ 40-60 ਰੁਪਏ ਵਿਕਣ ਲੱਗਿਆ ਹੈ ਅਤੇ ਆਉਣ ਵਾਲੇ ਦਿਨ੍ਹਾਂ 'ਚ ਕੀਮਤਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦਿੱਲੀ ਹੀ ਨਹੀਂ, ਪੂਰੇ ਦੇਸ਼ 'ਚ ਟਮਾਟਰ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਕੇਂਦਰੀ ਉਪਭੋਗਤਾ ਮਾਮਲੇ ਦੌਰਾਨ ਵਿਭਾਗ ਦੀ ਵੈੱਬਸਾਈਟ ਮੁਤਾਬਕ ਚੰਡੀਗੜ੍ਹ 'ਚ ਬੁੱਧਵਾਰ ਨੂੰ ਪਿਆਜ਼ ਦੀ ਕੀਮਤ 52 ਰੁਪਏ ਕਿਲੋ ਸੀ। ਦਿੱਲੀ ਦੀ ਆਜ਼ਾਦਪੁਰ ਮੰਡੀ 'ਚ ਵੀਰਵਾਰ ਨੂੰ ਔਸਤ ਤੋਂ ਚੰਗੀ ਵੈਰਾਇਟੀ ਦੇ ਟਮਾਟਰ ਦਾ 25 ਕਿਲੋ ਦਾ ਪੈਕੇਟ 800 ਰੁਪਏ ਤੋਂ ਉੱਪਰ ਦੇ ਭਾਅ ਵਿਕ ਰਿਹਾ ਸੀ। ਉੱਧਰ ਔਸਤ ਤੋਂ ਹੇਠਾਂ ਦੀ ਵੇਰਾਇਟੀ ਦਾ ਟਮਾਟਰ 500 ਰੁਪਏ ਪ੍ਰਤੀ ਪੈਕੇਟ ਸੀ।

PunjabKesari
ਬੁੱਧਵਾਰ ਨੂੰ ਟਮਾਟਰ ਦਾ ਥੋਕ ਭਾਅ ਅੱਠ ਰੁਪਏ ਤੋਂ ਲੈ ਕੇ 34 ਰੁਪਏ ਕਿਲੋ ਸੀ
ਆਜ਼ਾਦ ਖੇਤੀਬਾੜੀ ਉਤਪਾਦਨ ਮਾਰਕਿਟ ਕਮੇਟੀ (ਏ.ਪੀ.ਐੱਮ.ਸੀ.) ਦੀ ਕੀਮਤ ਸੂਚੀ ਦੇ ਅਨੁਸਾਰ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਟਮਾਟਰ ਦਾ ਥੋਕ ਭਾਅ ਅੱਠ ਰੁਪਏ ਤੋਂ ਲੈ ਕੇ 34 ਰੁਪਏ ਪ੍ਰਤੀ ਕਿਲੋ ਸੀ ਅਤੇ ਆਵਕ 560.3 ਟਨ ਸੀ, ਜਦੋਂਕਿ ਇਕ ਹਫਤੇ ਪਹਿਲਾਂ 19 ਸਤੰਬਰ ਨੂੰ ਦਿੱਲੀ 'ਚ ਏ.ਪੀ.ਐੱਮ.ਸੀ. ਦੇ ਰੇਟ ਮੁਤਾਬਕ ਟਮਾਟਰ ਦਾ ਥੋਕ ਭਾਅ 4.50-20 ਰੁਪਏ ਪ੍ਰਤੀ ਕਿਲੋ ਸੀ, ਜਦੋਂ ਕਿ ਆਵਕ 1,700 ਟਨ ਸੀ।

PunjabKesari
ਲਸਣ ਦੀਆਂ ਕੀਮਤਾਂ 'ਚ ਵੀ ਉਛਾਲ
ਕਾਰੋਬਾਰੀਆਂ ਮੁਤਾਬਤ ਟਮਾਟਰ ਦੀਆਂ ਕੀਮਤਾਂ 'ਚ ਇਹ ਉਤਾਰ ਚੜ੍ਹਾਅ ਅਜੇ 15 ਦਿਨ ਤੱਕ ਰਹਿਣ ਦੇ ਆਸਾਰ ਹਨ। ਬਰਸਾਤ ਦੀ ਵਜ੍ਹਾ ਨਾਲ ਪੁਰਾਣੀ ਫਸਲ ਚੌਪਟ ਹੋ ਗਈ ਹੈ। ਨਾਲ ਹੀ ਨਵੀਂ ਫਸਲ ਦੀ ਬਿਜਾਈ ਵੀ ਰੁੱਕ ਗਈ ਹੈ। ਪਿਆਜ਼ ਅਤੇ ਟਮਾਟਰ ਦੇ ਇਲਾਵਾ ਲਸਣ ਦੀ ਕੀਮਤਾਂ 2 ਸੌ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ ਹਨ। ਇਸ 'ਚੋਂ ਰਾਜਸਥਾਨ ਤੋਂ ਆਉਣ ਵਾਲਾ ਲਸਣ ਮਹਿੰਗਾ ਹੈ।


Aarti dhillon

Content Editor

Related News