ਓ. ਐੱਨ. ਜੀ. ਸੀ. ਨੇ ਆਪਣਾ ਕਰਜ਼ਾ 35 ਫੀਸਦੀ ਘਟਾਇਆ

08/10/2020 1:38:47 AM

ਨਵੀਂ ਦਿੱਲੀ (ਭਾਸ਼ਾ)-ਜਨਤਕ ਖੇਤਰ ਦੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਆਪਣੇ ਕਰਜ਼ੇ ’ਚ ਕਰੀਬ 35 ਫੀਸਦੀ ਦੀ ਕਟੌਤੀ ਕੀਤੀ ਹੈ। ਓ. ਐੱਨ. ਜੀ. ਸੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਤੇਲ ਅਤੇ ਗੈਸ ਦੇ ਮੁੱਲ ਕਾਫੀ ਹੇਠਾਂ ਆਉਣ ਦੀ ਵਜ੍ਹਾ ਨਾਲ ਕੰਪਨੀ ਲਈ ਯੋਜਨਾਗਤ ਖਰਚ ਨੂੰ ਪੂਰਾ ਕਰਨਾ ਇਕ ਚੁਣੌਤੀ ਹੈ।

ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕੰਪਨੀ ਨੇ ਕਿਹਾ ਕਿ 31 ਮਾਰਚ 2019 ਤੱਕ ਉਸ ’ਤੇ ਬਾਕੀ ਕੁਲ ਕਰਜ਼ਾ 21,593 ਕਰੋਡ਼ ਰੁਪਏ ਸੀ। ਇਹ 31 ਮਾਰਚ 2020 ਨੂੰ ਘੱਟ ਕੇ 13,949 ਕਰੋਡ਼ ਰੁਪਏ ਰਹਿ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਬਿਹਤਰ ਸੰਚਾਲਨ ਤੋਂ ਪ੍ਰਾਪਤ ਕਮਾਈ ਦਾ ਇਸਤੇਮਾਲ ਉਸ ਨੇ ਆਪਣੇ ਕਰਜ਼ੇ ਦੇ ਬੋਝ ਨੂੰ ਘੱਟ ਕਰਨ ਲਈ ਕੀਤਾ ਹੈ। ਇਸ ਕਰਜ਼ੇ ’ਚੋਂ 2,245 ਕਰੋਡ਼ ਰੁਪਏ ਲੰਮੀ ਮਿਆਦ ਦੇ ਕਰਜ਼ੇ ਖਾਤੇ ਦਾ ਹੈ। ਇਹ ਦਸੰਬਰ 2029 ’ਚ ਨਿਪੁੰਨ ਹੋਣਾ ਹੈ।

ਕੰਪਨੀ ਕੋਲ 31 ਮਾਰਚ 2020 ਤੱਕ 968 ਕਰੋਡ਼ ਰੁਪਏ ਦੀ ਨਕਦੀ ਅਤੇ ਨਕਦੀ ਦੇ ਬਰਾਬਰ (ਹੋਰ ਬੈਂਕ ਬਾਕੀ ਸਮੇਤ) ਸਨ। ਇਕ ਸਾਲ ਪਹਿਲਾਂ ਇਹ 504 ਕਰੋਡ਼ ਰੁਪਏ ਦੇ ਰਿਕਾਰਡ ਹੇਠਲੇ ਪੱਧਰ ’ਤੇ ਸੀ। ਮਾਰਚ ਦੇ ਆਖਿਰ ਤੱਕ ਕੰਪਨੀ ਦਾ ਸਿੰਗਲ ਕਰਜ਼ਾ-ਇਕਵਿਟੀ ਅਨੁਪਾਤ ਸਿਰਫ 0.07 ਫੀਸਦੀ ਸੀ । ਇਕ ਉੱਚ ਅਧਿਕਾਰੀ ਨੇ ਕਿਹਾ ਕਿ 2019-20 ਦੇ ਵਿੱਤੀ ਸਾਲ ਦੇ ਖਤਮ ਹੋਣ ਦੇ ਸਮੇਂ ਸਾਡੀ ਵਿੱਤੀ ਹਾਲਤ ਸੰਤੋਸ਼ਜਨਕ ਸੀ ਪਰ 2020-21 ਕਾਫੀ ਚੁਣੌਤੀਭਰਪੂਰ ਹੈ।

ਮਹਾਮਾਰੀ ਦੀ ਵਜ੍ਹਾ ਨਾਲ ਤੇਲ ਦੀਆਂ ਕੀਮਤਾਂ ਕਾਫੀ ਹੇਠਲੇ ਪੱਧਰ ’ਤੇ ਆ ਗਈਆਂ ਹਨ। ਉਥੇ ਹੀ ਸਰਕਾਰ ਵੱਲੋਂ ਨਿਰਧਾਰਤ ਗੈਸ ਦਾ ਮੁੱਲ ਉਤਪਾਦਨ ਦੀ ਲਾਗਤ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਓ. ਐੱਨ. ਜੀ. ਸੀ. ਨੇ 26,000 ਕਰੋਡ਼ ਰੁਪਏ ਦੇ ਨਿਵੇਸ਼ ਦੀ ਯੋਜਨਾ ਬਣਾਈ ਹੈ। ਮੌਜੂਦ ਤੇਲ ਅਤੇ ਗੈਸ ਕੀਮਤਾਂ ਨੂੰ ਵੇਖਦੇ ਹੋਏ ਇਸ ਨੂੰ ਹਾਸਲ ਕਰਨਾ ਕਾਫੀ ਚੁਣੌਤੀਭਰਪੂਰ ਹੈ।


Karan Kumar

Content Editor

Related News