ਭਾਰਤ ਨੂੰ ਆਪਣਾ ''ਘਰੇਲੂ ਬਾਜ਼ਾਰ'' ਬਣਾਵੇਗਾ ਵਨਪਲੱਸ ਇੰਡੀਆ

06/22/2018 8:56:48 PM

ਜਲੰਧਰ—ਮੋਬਾਇਲ ਫੋਨ ਨਿਰਮਾਤਾ ਕੰਪਨੀ ਵਨਪਲੱਸ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਬਾਜ਼ਾਰ ਮੰਨਦੇ ਹੋਏ ਹੁਣ ਇਸ ਨੂੰ ਆਪਣਾ 'ਹੋਮ ਮਾਰਕੀਟ' ਬਣਾਉਣ ਲਈ ਤਿਆਰ ਕਰ ਰਹੀ ਹੈ। ਵਨਪਲੱਸ ਇੰਡੀਆ ਦੇ ਪ੍ਰਬੰਧਕ ਵਿਕਾਸ ਅਗਰਵਾਲ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਵਨਪਲੱਸ ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਪ੍ਰੀਮਿਅਮ ਸਮਾਰਟਫੋਨ ਬ੍ਰਾਂਡ ਹੈ ਅਤੇ ਇਹ 192 ਫੀਸਦੀ ਦੀ ਦਰ ਨਾਲ ਵਾਧਾ ਕਰ ਰਿਹਾ ਹੈ। ਪ੍ਰੀਮਿਅਮ ਸ਼ੇਣੀ 'ਚ 25 ਫੀਸਦੀ ਬਾਜ਼ਾਰ 'ਤੇ ਇਸ ਦਾ ਕਬਜ਼ਾ ਹੈ ਅਤੇ ਕੰਪਨੀ ਭਾਰਤ ਨੂੰ ਸਭ ਤੋਂ ਵੱਡਾ ਬਾਜ਼ਾਰ ਮੰਨਦੇ ਹੋਏ ਹੁਣ ਇਸ ਨੂੰ ਆਪਣਾ 'ਹੋਮ ਮਾਰਕੀਟ' ਬਣਾਉਣ ਲਈ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਡਿਜੀਟਲ ਬਾਜ਼ਾਰ ਦਾ ਤੇਜ਼ੀ ਨਾਲ ਵਿਕਾਸ ਹੋਣ ਦੇ ਬਾਵਜੂਦ ਕੰਪਨੀ ਦੇਸ਼ 'ਚ ਆਪਣੀ ਆਫਲਾਈਨ ਪਹੁੰਚ ਨੂੰ ਵਧਾਉਣ 'ਤੇ ਧਿਆਨ ਦੇਵੇਗੀ।


ਅਗਰਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਨਵੇਂ ਮੋਬਾਇਲ ਫੋਨ 'ਵਨਪਲੱਸ 6' ਨੇ ਬਾਜ਼ਾਰ 'ਚ ਪੇਸ਼ ਹੋਣ ਤੋਂ 22 ਦਿਨਾਂ ਦੇ ਅੰਦਰ 10 ਲੱਖ ਯੂਨਿਟਸ ਦੀ ਵਿਕਰੀ ਕੀਤੀ ਸੀ ਅਤੇ ਇਹ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਸਮਾਰਟਫੋਨ ਬਣ ਗਿਆ ਹੈ। ਦੱਸਣਯੋਗ ਹੈ ਕਿ ਵਨਪਲੱਸ ਨੇ ਹਾਲ ਹੀ 'ਚ ਭਾਰਤ 'ਚ ਆਪਣਾ ਫਲੈਗਸ਼ਿਪ ਵਨਪਲੱਸ 6 ਲਾਂਚ ਕੀਤਾ ਹੈ। ਵਨਪਲੱਸ 6 ਭਾਰਤ 'ਚ ਸਿਰਫ ਵ੍ਹਾਈਟ ਲਿਮਟਿਡ ਐਡੀਸ਼ਨ ਮਿਰਰ ਬਲੈਕ, ਮਿਡਨਾਈਟ ਬਲੈਕ ਸਮੇਤ 6 ਕਲਰ ਵੇਰੀਐਂਟ 'ਚ ਵਿਕ ਰਿਹਾ ਹੈ। ਇਸ ਫੋਨ ਦੀ ਭਾਰਤ 'ਚ ਸ਼ੁਰੂਆਤੀ ਕੀਮਤ 34,999 ਰੁਪਏ ਹੈ।