ਹੋਲੀ ’ਤੇ ਵਪਾਰੀਆਂ ਦੇ ਖਿੜੇ ਚਿਹਰੇ, 20,000 ਕਰੋੜ ਦੇ ਵਪਾਰ ਦਾ ਅਨੁਮਾਨ!

03/18/2022 12:44:00 PM

ਨਵੀਂ ਦਿੱਲੀ (ਇੰਟ.) – ਕੋਰੋਨਾ ਇਨਫੈਕਸ਼ਨ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੇਸ਼ ’ਚ ਪਿਛਲੇ 2 ਸਾਲ ਤੋਂ ਹੋਲੀ ਦਾ ਰੰਗ ਨਹੀਂ ਚੜ੍ਹ ਰਿਹਾ ਸੀ ਪਰ ਇਸ ਸਾਲ ਨਾ ਸਿਰਫ ਖੂਬ ਹੋਲੀ ਮਿਲਨ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ ਸਗੋਂ ਲੋਕ ਵੀ ਬਾਜ਼ਾਰਾਂ ’ਚ ਖਰੀਦਦਾਰੀ ਲਈ ਨਿਕਲ ਰਹੇ ਹਨ। ਵਪਾਰੀਆਂ ਦੇ ਸੰਗਠਨ ਚੈਂਬਰ ਆਫ ਟ੍ਰੇਡ ਐਂਡ ਇੰਡਸਟਰੀ (ਸੀ. ਟੀ. ਆਈ.) ਮੁਤਾਬਕ ਇਸ ਸਾਲ ਪੂਰੇ ਦੇਸ਼ ’ਚ ਹੋਲੀ ਮੌਕੇ ਲਗਭਗ 20,000 ਕਰੋੜ ਰੁਪਏ ਦੇ ਵਪਾਰ ਦਾ ਅਨੁਮਾਨ ਹੈ ਜਦ ਕਿ ਇਕੱਲੇ ਦਿੱਲੀ ’ਚ 500 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਝਟਕਾ, ਰਿਕਾਰਡ ਪੱਧਰ ’ਤੇ ਪਹੁੰਚੀਆਂ ਜਹਾਜ਼ ਈਂਧਨ ਦੀਆਂ ਕੀਮਤਾਂ

ਸੀ. ਟੀ. ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਅਤੇ ਪ੍ਰਦਾਨ ਸੁਭਾਸ਼ ਖੰਡੇਲਵਾਲ ਮੁਤਾਬਕ ਦਿੱਲੀ ’ਚ ਵੱਡੇ ਪੈਮਾਨੇ ’ਤੇ ਹੋਲੀ ਮੰਗਲ ਮਿਲਨ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਹਫਤੇ ਸੋਮਵਾਰ ਤੋਂ ਹੀ ਥਾਂ-ਥਾਂ ਹੋਲੀ ਦੇ ਪ੍ਰੋਗਰਾਮ ਹੋ ਰਹੇ ਹਨ। ਬਾਜ਼ਾਰਾਂ ਦੀ ਐਸੋਸੀਏਸ਼ਨ, ਧਾਰਮਿਕ, ਸੰਸਕ੍ਰਿਤਿਕ ਅਤੇ ਰਾਜਨੀਤਿਕ ਪ੍ਰੋਗਰਾਮਾਂ ’ਚ ਹੋਲੀ ਛਾਈ ਹੋਈ ਹੈ। ਸੀ. ਟੀ. ਆਈ. ਦਾ ਅਨੁਮਾਨ ਹੈ ਕਿ ਇਸ ਹੋਲੀ ’ਤੇ ਦਿੱਲੀ ’ਚ 1000 ਤੋਂ ਵੱਧ ਹੋਲੀ ਮਿਲਨ ਸਮਾਰੋਹ ਹੋ ਰਹੇ ਹਨ।

2 ਸਾਲਾਂ ਬਾਅਦ ਪਰਤੀ ਰੌਣਕ

ਗੋਇਲ ਨੇ ਕਿਹਾ ਕਿ 2 ਸਾਲਾਂ ਬਾਅਦ ਬਾਜ਼ਾਰਾਂ ’ਚ ਰੌਣਕ ਪਰਤੀ ਹੈ। ਦੋ ਸਾਲਾਂ ਤੱਕ ਕੋਰੋਨਾ ਕਾਰਨ ਹੋਲੀ ਫਿੱਕੀ ਰਹੀ। ਵੱਡੇ ਪ੍ਰੋਗਰਾਮ ਆਯੋਜਿਤ ਨਹੀਂ ਹੋਏ। ਕੋਰੋਨਾ ਦਾ ਡਰ ਅਜਿਹਾ ਰਿਹਾ ਕਿ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਇਸ ਵਾਰ ਕਈ ਪਾਬੰਦੀਆਂ ਹਟ ਚੁੱਕੀਆਂ ਹਨ। ਹੁਣ ਲੋਕ ਖੁੱਲ੍ਹ ਕੇ ਹੋਲੀ ਮਨਾ ਰਹੇ ਹਨ। ਪ੍ਰੋਗਰਾਮ ’ਚ ਲੋਕ ਇਹੀ ਕਹਿ ਰਹੇ ਹਨ ਕਿ 2 ਸਾਲ ਹੋ ਗਏ ਇਕ-ਦੂਜੇ ਨੂੰ ਮਿਲੇ ਹੋਏ।

ਇਹ ਵੀ ਪੜ੍ਹੋ : US Fed ਨੇ 2018 ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ 'ਚ ਕੀਤਾ ਵਾਧਾ

ਵਪਾਰ ਜਗਤ ਕਾਫੀ ਉਤਸ਼ਾਹਿਤ

ਇਕ ਪਾਸੇ ਕੋਰੋਨਾ ਲੋਕਾਂ ਦਰਮਿਆਨ ਦੂਰੀ ਪੈਦਾ ਕਰਦਾ ਹੈ। ਉੱਥੇ ਹੀ ਹੋਲੀ ਸਾਰਿਆਂ ਨੂੰ ਨੇੜੇ ਲੈ ਕੇ ਆਉਂਦੀ ਹੈ। ਇਸ ਨਾਲ ਵਪਾਰ ਜਗਤ ਕਾਫੀ ਉਤਸ਼ਾਹਿਤ ਹੈ। ਹੋਲੀ ਮੌਕੇ ਸਾਊਂਡ, ਡੀ. ਜੇ., ਟੈਂਟ, ਹਲਵਾਈ, ਕੈਟਰਿੰਗ, ਲਾਈਟਿੰਗ, ਬੈਂਕਵੇਟ, ਐਂਕਰ, ਕਲਾਕਾਰ, ਕਰਿਆਨਾ, ਰੰਗ-ਗੁਲਾਲ, ਪਿਚਕਾਰੀ ਅਤੇ ਈਵੈਂਟ ਆਰਗਨਾਈਜ਼ਰਸ ਨੂੰ ਕੰਮ ਮਿਲਿਆ ਹੈ। ਸਦਰਬਾਜ਼ਾਰ ਵਰਗੀ ਥੋਕ ਮਾਰਕੀਟ ’ਚ ਚੰਗੀ ਭੀੜ ਦੇਖੀ ਜਾ ਰਹੀ ਹੈ। ਹੋਲੀ ਤੋਂ ਪਹਿਲਾਂ ਹੀ ਥੋਕ ਮਾਰਕੀਟ ’ਚ ਰੰਗ, ਗੁਲਾਲ ਅਤੇ ਪਿਚਕਾਰੀਆਂ ਖਤਮ ਹੋ ਗਈਆਂ ਹਨ। ਮਿਠਾਈ ਦੀਆਂ ਦੁਕਾਨਾਂ ’ਤੇ ਕਾਫੀ ਰੌਣਕ ਪਰਤ ਰਹੀ ਹੈ।

ਮਹਾਮਾਰੀ ਦੌਰਾਨ ਟ੍ਰੇਡਰਸ ਨੇ ਝੱਲਿਆ ਕਾਫੀ ਨੁਕਸਾਨ

ਬ੍ਰਿਜੇਸ਼ ਗੋਇਲ ਨੇ ਉਮੀਦ ਪ੍ਰਗਟਾਈ ਕਿ ਹੁਣ ਕੋਵਿਡ ਇਨਫੈਕਸ਼ਨ ਦਿੱਲੀ ’ਚ ਨਹੀਂ ਫੈਲੇਗੀ। ਸਾਰਿਆਂ ਨੂੰ ਵੈਕਸੀਨ ਲੱਗ ਰਹੀ ਹੈ। ਕਿਸੇ ਵੀ ਵੱਡੇ ਤਿਓਹਾਰ ਨਾਲ ਬਾਜ਼ਾਰ ’ਚ ਰੌਣਕ ਆਉਂਦੀ ਹੈ। ਕਾਰੋਬਾਰ ਚਲਦਾ ਹੈ ਅਤੇ ਸਾਰਿਆਂ ਨੂੰ ਆਮਦਨ ਹੁੰਦੀ ਹੈ। ਮਹਾਮਾਰੀ ’ਚ ਕਾਫੀ ਨੁਕਸਾਨ ਟ੍ਰੇਡਰਸ ਨੇ ਝੱਲਿਆ ਹੈ। ਹੁਣ ਅਰਥਵਿਵਸਥਾ ਪਟੜੀ ’ਤੇ ਦੌੜਨ ਵੱਲ ਹੈ। ਇਹ ਹੋਲੀ ਚੰਗੇ ਸੰਕੇਤ ਲੈ ਕੇ ਆਈ ਹੈ।

ਇਹ ਵੀ ਪੜ੍ਹੋ : ਖਪਤਕਾਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਘਟ ਸਕਦੀਆਂ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News