ਓਲਾ ਨੇ ਤਾਮਿਲਨਾਡੂ ''ਚ ਫਿਰ ਸ਼ੁਰੂ ਕੀਤੀ ਟੈਕਸੀ ਸਰਵਿਸ

06/04/2020 7:34:31 PM

ਚੇਨਈ— ਐਪ 'ਤੇ ਟੈਕਸੀ ਬੁਕਿੰਗ ਸੇਵਾ ਦੇਣ ਵਾਲੀ ਕੰਪਨੀ ਓਲਾ ਨੇ ਚੇਨਈ ਸਮੇਤ ਤਾਮਿਲਨਾਡੂ 'ਚ ਆਪਣਾ ਸੰਚਾਲਨ ਫਿਰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਉਸ ਨੇ ਪੂਰੇ ਸੂਬੇ 'ਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਸ 'ਚ ਚੇਨਈ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਕੋਇੰਬਟੂਰ, ਮਦੁਰੈ, ਤਿਰੂਚਿਰਾਪੱਲੀ ਅਤੇ ਸਲੇਮ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਚੁੱਕੀ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਚੇਨਈ 'ਚ ਉਸ ਨੇ ਆਪਣਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਗਾਹਕ ਆਪਣੀ ਜ਼ਰੂਰਤ ਮੁਤਾਬਕ, ਆਟੋਰਿਕਸ਼ਾ ਅਤੇ ਕੈਬ ਬੁਕ ਕਰ ਸਕਦੇ ਹਨ। ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਕੰਪਨੀ ਨੇ ਕਈ ਸੁਰੱਖਿਆ ਕਦਮ ਚੁੱਕੇ ਹਨ। ਇਸ 'ਚ ਡਰਾਈਵਰਾਂ ਲਈ ਮਾਸਕ, ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਖਤਮ ਹੋਣ ਤੋਂ ਬਾਅਦ ਕਾਰ ਨੂੰ ਸੈਨੇਟਾਈਜ਼ ਕਰਨਾ ਅਤੇ ਯਾਤਰੀਆਂ ਵਿਚਕਾਰ ਨਕਦ ਰਹਿਤ ਭੁਗਤਾਨ ਨੂੰ ਉਤਸ਼ਾਹਤ ਕਰਨਾ ਸ਼ਾਮਲ ਹੈ।


Sanjeev

Content Editor

Related News