ਓਲਾ ਗਾਹਕ ਹੁਣ ਫੋਨਪੇਅ ਰਾਹੀਂ ਕਰ ਸਕਦੇ ਹਨ ਭੁਗਤਾਨ

07/08/2020 1:31:08 AM

ਨਵੀਂ ਦਿੱਲੀ–ਮੋਬਾਈਲ ਐਪ ਨਾਲ ਵਾਹਨ ਬੁਕਿੰਗ ਦੀ ਸਹੂਲਤ ਦੇਣ ਵਾਲੀ ਭਾਰਤੀ ਕੰਪਨੀ ਓਲਾ ਨੇ ਪੇਮੈਂਟਸ ਪਲੇਟਫਾਰਮ ਫੋਨਪੇਅ ਨਾਲ ਇਕ ਅਹਿਮ ਹਿੱਸੇਦਾਰੀ ਕੀਤੀ ਹੈ, ਜਿਸ ਦੇ ਤਹਿਤ ਓਲਾ ਦੇ ਯੂਜ਼ਰਸ ਹੁਣ ਫੋਨਪੇਅ ਰਾਹੀਂ ਆਪਣੀ ਰਾਈਡਿੰਗ ਦਾ ਭੁਗਤਾਨ ਕਰ ਸਕਦੇ ਹਨ। ਓਲਾ ਨੇ ਜਾਰੀ ਪ੍ਰੈੱਸ ਨੋਟ 'ਚ ਇਹ ਜਾਣਕਾਰੀ ਦਿੱਤੀ ਕਿ ਦੇਸ਼ ਭਰ 'ਚ ਓਲਾ ਦੇ ਗਾਹਕਾਂ ਨੂੰ ਹੁਣ ਭੁਗਤਾਨ ਕਰਨ 'ਚ ਵੱਧ ਸਹੂਲਤ ਹੋਵੇਗੀ। ਕੰਪਨੀ ਦਾ ਇਕ ਕਦਮ ਲਗਾਤਾਰ ਸਹੂਲਤ ਭਰਪੂਰ, ਭਰੋਸੇਯੋਗ ਅਤੇ ਨਵੇਂ-ਨਵੇਂ ਹੱਲ ਪੇਸ਼ ਕਰਨ ਲਈ ਓਲਾ ਦੀ ਵਚਨਬੱਧਤਾ ਦੇ ਮੁਤਾਬਕ ਹੈ।


Karan Kumar

Content Editor

Related News