ਕੋਰੋਨਾ ਦੇ ਚੱਲਦੇ ਬਾਜ਼ਾਰਾਂ ''ਚ ਸੰਨਾਟਾ, ਗਾਹਕ ਨਾ ਮਿਲਣ ''ਤੇ ਓਲਾ ਅਤੇ ਉਬਰ ਦੀ ਵਿਕਰੀ ਹੋਈ ਅੱਧੀ

03/19/2020 1:17:21 PM

ਨਵੀਂ ਦਿੱਲੀ—ਆਰਥਿਕ ਮੰਦੀ ਦੀ ਮਾਰ ਨਾਲ ਜੂਝ ਰਹੇ ਦੇਸ਼ 'ਤੇ ਹੁਣ ਕੋਰੋਨਾ ਦੀ ਮਾਰ ਪੈ ਗਈ ਹੈ। ਇਸ ਖਤਰਨਾਕ ਵਾਇਰਸ ਦੇ ਡਰ ਨਾਲ ਲੋਕਾਂ ਨੇ ਘਰਾਂ 'ਚੋਂ ਨਿਕਲਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਕਾਰੋਬਾਰ ਦੀ ਕਮਰ ਟੁੱਟ ਗਈ ਹੈ। ਬਾਜ਼ਾਰਾਂ 'ਚ ਵਿਕਰੀ ਘੱਟ ਹੋਣ ਦੀ ਵਜ੍ਹਾ ਨਾਲ ਵਪਾਰੀ ਬਹੁਤ ਪ੍ਰੇਸ਼ਾਨ ਹਨ। ਕੋਰੋਨਾ ਨੇ ਦੇਸ਼ ਦੀ ਆਟੋ ਇੰਡਸਟਰੀ ਨੂੰ ਵੀ ਆਪਣੀ ਲਪੇਟ 'ਚ ਲਿਆ ਹੈ ਜਿਸ ਦਾ ਨਤੀਜਾ ਇਹ ਹੋਇਆ ਕਿ ਓਲਾ ਅਤੇ ਉਬਰ ਕੈਬ ਸਰਵਿਸ ਦੀ ਕਮਾਈ ਦੋ ਹਫਤੇ 'ਚ 50 ਫੀਸਦੀ ਤੱਕ ਡਿੱਗ ਗਈ ਹੈ।


ਦਰਅਸਲ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਕਈ ਸੂਬਿਆਂ 'ਚ ਸਕੂਲ-ਕਾਲਜ ਤੋਂ ਲੈ ਕੇ ਸਿਨੇਮਾ ਹਾਲ ਬੰਦ ਹਨ। ਅਜਿਹੇ 'ਚ ਜਦੋਂ ਲੋਕ ਘਰ 'ਚੋਂ ਬਾਹਰ ਹੀ ਨਹੀਂ ਨਿਕਲਣਗੇ ਤਾਂ ਇਸ ਦਾ ਨੁਕਸਾਨ ਕੈਬ ਸਰਵਿਸ ਨੂੰ ਤਾਂ ਹੋਵੇਗਾ ਹੀ। ਇੰਨਾ ਹੀ ਨਹੀਂ ਜੋ ਡਰਾਈਵਰ ਓਲਾ ਅਤੇ ਉਬਰ ਕੰਪਨੀਆਂ ਤੋਂ ਲੀਜ਼ 'ਤੇ ਲੈ ਕੇ ਕਾਰ ਚਲਾ ਰਹੇ ਹਨ, ਉਨ੍ਹਾਂ ਨੂੰ ਉਲਟਾ ਆਪਣੀ ਜੇਬ 'ਚੋਂ ਪੈਸੇ ਜਮ੍ਹਾ ਕਰਵਾਉਣੇ ਪੈ ਰਹੇ ਹਨ। ਹੁਣ ਉਹ ਡਿਜੀਟਲ ਪੇਮੈਂਟ ਲੈਣ ਦੇ ਬਜਾਏ ਕੈਸ਼ 'ਚ ਭੁਗਤਾਨ ਕਰਨ 'ਤੇ ਜ਼ੋਰ ਦੇ ਰਹੇ ਹਨ।
ਟੈਕਸੀ ਯੂਨੀਅਨ ਦਾ ਕਹਿਣਾ ਹੈ ਕਿ ਕੋਰੋਨਾ ਆਫਤ ਬਣ ਕੇ ਆਇਆ ਹੈ। ਕੰਪਨੀਆਂ ਨੇ ਵੀ ਕਰਮਚਾਰੀਆਂ ਨੂੰ ਵਰਕ ਫਾਰ ਹੋਮ ਕਰਨ ਲਈ ਕਿਹਾ ਹੈ ਕਿ ਅਜਿਹੇ 'ਚ ਉਨ੍ਹਾਂ ਨੂੰ ਗਾਹਕ ਕਿਥੋਂ ਮਿਲਣਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਾਲਾਤ ਠੀਕ ਹੋਣ ਤੱਕ ਬੈਂਕਾਂ ਨੂੰ ਉਨ੍ਹ੍ਹਾਂ ਦੀ ਈ.ਐੱਮ.ਆਈ. ਟਾਲਣ ਲਈ ਕਿਹਾ ਜਾਵੇ।?

Aarti dhillon

This news is Content Editor Aarti dhillon