ਤੇਲ ਦੀਆਂ ਕੀਮਤਾਂ ''ਚ ਭਾਰੀ ਕਟੌਤੀ, ਜਾਣੋ ਅੱਜ ਦੇ ਨਵੇਂ ਭਾਅ

02/08/2020 1:04:07 PM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਦੀ ਗਿਰਾਵਟ ਦੇ ਬਾਅਦ ਜਿਥੇ ਪੈਟਰੋਲ 3 ਮਹੀਨੇ ਦੇ ਸਭ ਤੋਂ ਲੋਅ 'ਤੇ ਰਿਹਾ ਸੀ ਉੱਧਰ ਅੱਜ ਕੀਮਤਾਂ ਉਸ ਲੈਵਲ ਦੇ ਆਲੇ-ਦੁਆਲੇ ਦਿਖਾਈ ਦੇ ਰਹੀਆਂ ਹਨ, ਜੋ ਕਰੀਬ ਸਾਢੇ 4 ਮਹੀਨੇ ਪਹਿਲਾਂ ਦੇਖੀਆਂ ਗਈਆਂ ਸਨ। ਦਿੱਲੀ 'ਚ ਪੈਟਰੋਲ ਅੱਜ 23 ਪੈਸਿਆਂ ਦੀ ਗਿਰਾਵਟ ਦੇ ਨਾਲ 72.45 ਰੁਪਏ ਪ੍ਰਤੀ ਲੀਟਰ ਦੇ ਭਾਅ ਵਿਕ ਰਿਹਾ ਹੈ। ਉੱਧਰ ਡੀਜ਼ਲ ਦੇ ਭਾਅ 'ਚ ਅੱਜ 25 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 65.43 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ 'ਚ ਇਸ ਤੋਂ ਪਹਿਲਾਂ 18 ਦਸੰਬਰ ਨੂੰ ਪੈਟਰੋਲ ਦੇ ਭਾਅ 72.42 ਰੁਪਏ ਸੀ। ਇਸ ਦੇ ਬਾਅਦ ਕਈ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਪਰ ਉਸ ਦੇ ਬਾਅਦ ਭਾਅ 'ਚ ਉਤਾਰ-ਚੜ੍ਹਾਅ ਤਾਂ ਜ਼ਰੂਰ ਆਇਆ ਪਰ ਭਾਅ ਇਸ ਪੱਧਰ ਦੇ ਉੱਪਰ ਹੀ ਬਣੇ ਰਹੇ।
ਚੀਨ 'ਚ ਕੋਰੋਨਾ ਵਾਇਰਸ ਦੇ ਫੈਲਣ ਦੇ ਬਾਅਦ ਉਥੇ ਮੰਗ ਘੱਟ ਗਈ ਹੈ ਜਿਸ ਨਾਲ ਕੱਚੇ ਤੇਲ ਦੀ ਕੀਮਤ 'ਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ। ਇਹ ਕਾਰਨ ਹੈ ਕਿ ਘਰੇਲੂ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਡਿੱਗਦੇ ਜਾ ਰਹੇ ਹਨ। ਦੱਸ ਦੇਈਏ ਕਿ ਚੀਨ ਕੱਚੇ ਤੇਲ ਦਾ ਵੱਡਾ ਆਯਾਤਕ ਹੈ ਅਤੇ ਉਥੇ ਮੰਗ ਘਟਣ ਨਾਲ ਭਾਅ ਪ੍ਰਭਾਵਿਤ ਹੁੰਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਕਿੰਨੀ ਹੈ ਕੀਮਤ...
ਗੱਲ ਕਰੀਏ ਜਲੰਧਰ ਦੀ ਤਾਂ ਇਥੇ ਪੈਟਰੋਲ 72.42 ਪੈਸੇ ਅਤੇ ਡੀਜ਼ਲ 64.42 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਲੁਧਿਆਣਾ 'ਚ 72.95 ਅਤੇ ਡੀਜ਼ਲ 64.90, ਅੰਮ੍ਰਿਤਸਰ 'ਚ 72.99 ਅਤੇ ਡੀਜ਼ਲ64.95, ਬਠਿੰਡਾ 'ਚ 72.32 ਅਤੇ 64.32, ਹਿਮਾਚਲ ਪ੍ਰਦੇਸ਼ 'ਚ 73.20 ਅਤੇ ਡੀਜ਼ਲ 65.20, ਹਰਿਆਣਾ 'ਚ 72.49 ਅਤੇ ਡੀਜ਼ਲ 64.79, ਚੰਡੀਗੜ੍ਹ 'ਚ 68.50 ਅਤੇ ਡੀਜ਼ਲ 62.29 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ।
ਦੱਸ ਦੇਈਏ ਕਿ ਪੈਟਰੋਲ-ਡੀਜ਼ਲ ਦੇ ਭਾਅ ਹਰ ਰੋਜ਼ ਬਦਲਦੇ ਹਨ ਅਤੇ ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਹੁੰਦੀਆਂ ਹਨ।

Aarti dhillon

This news is Content Editor Aarti dhillon