ਅਗਸਤ ''ਚ ਆਇਲਮੀਲ ਦਾ ਨਿਰਯਾਤ 73 ਫੀਸਦੀ ਘੱਟ ਕੇ 98,871 ਟਨ

09/07/2019 5:12:52 PM

ਨਵੀਂ ਦਿੱਲੀ—ਆਇਲਮੀਲ ਦਾ ਨਿਰਯਾਤ ਇਸ ਸਾਲ ਅਗਸਤ ਮਹੀਨੇ 'ਚ 73 ਫੀਸਦੀ ਘਟ ਕੇ 98,871 ਟਨ 'ਤੇ ਆ ਗਿਆ ਹੈ। ਇਸ ਦਾ ਕਾਰਨ ਸੋਇਆਬੀਨ ਮੀਲ ਦੀ ਘਰੇਲੂ ਕੀਮਤਾਂ ਜ਼ਿਆਦਾ ਹੋਣੀਆਂ ਹਨ। ਸਾਲਵੇਂਟ ਐਕਸਟਰੈਕਟਰਸ ਐਸੋਸੀਏਸ਼ਨ ਆਫ ਇੰਡੀਆ (ਐੱਸ.ਈ.ਏ.) ਵਲੋਂ ਜਾਰੀ ਅੰਕੜਿਆਂ ਅਗਸਤ 2019 ਦੇ ਦੌਰਾਨ 98,871 ਟਨ ਆਇਲਮੀਲ ਦਾ ਨਿਰਯਾਤ ਹੋਇਆ, ਜਦੋਂ ਕਿ ਪਿਛਲੇ ਸਾਲ ਇਸ ਮਹੀਨੇ 'ਚ ਇਹ ਨਿਰਯਾਤ 3,59,752 ਟਨ ਹੋਇਆ ਸੀ। ਅਪ੍ਰੈਲ-ਅਗਸਤ ਦੇ ਦੌਰਾਨ ਆਇਲਮੀਲ ਦਾ ਕੁੱਲ ਨਿਰਯਾਤ 13,26,626 ਟਨ ਦੀ ਤੁਲਨਾ 'ਚ ਘਟ ਕੇ 10,16,682 ਟਨ ਰਿਹਾ। ਐੱਸ.ਈ.ਏ. ਨੇ ਇਕ ਬਿਆਨ 'ਚ ਕਿਹਾ ਕਿ ਇਹ ਮੁੱਖ ਰੂਪ ਨਾਲ ਘਰੇਲੂ ਪੱਧਰ 'ਤੇ ਉਤਪਾਦਿਤ ਸੋਇਆਬੀਨ ਮੀਲ ਦੀ ਜ਼ਿਆਦਾ ਕੀਮਤ ਦੇ ਕਾਰਨ ਹੋਇਆ ਹੈ, ਜਿਸ ਦੀ ਵਜ੍ਹਾ ਸੋਇਆਬੀਨ ਦੇ ਸਭ ਤੋਂ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਜ਼ਿਆਦਾ ਹੋਣਾ ਹੈ। ਇਸ ਦੇ ਕਾਰਨ ਬਾਕੀ ਖੇਤਰਾਂ ਦੇ ਮੁਕਾਬਲੇ ਕੌਮਾਂਰਤੀ ਬਾਜ਼ਾਰਾਂ 'ਚ ਘਰੇਲੂ ਆਇਲਮੀਲ ਮਹਿੰਗਾ ਹੋ ਗਿਆ ਹੈ। ਅਪ੍ਰੈਲ-ਅਗਸਤ 2019 ਦੇ ਦੌਰਾਨ ਅਰੰਡੀ ਬੀਜ ਆਇਲਮੀਲ ਦਾ ਨਿਰਯਾਤ ਵਧ ਕੇ 2,47,820 ਟਨ ਹੋ ਗਿਆ ਹੈ ਜੋ ਪਿਛਲੇ ਸਾਲ ਦੇ ਇਸ ਸਮੇਂ 'ਚ 1,88,040 ਟਨ ਦਾ ਹੋਇਆ ਸੀ। ਇਸ ਸਮੇਂ 'ਚ ਸੋਇਆਬੀਨ ਆਇਲਮੀਲ ਦਾ ਨਿਰਯਾਤ ਘਟ ਕੇ 2,65,409 ਟਨ ਰਹਿ ਗਿਆ ਜੋ ਪਿਛਲੇ ਸਾਲ ਦੀ ਸਮਾਨ ਸਮੇਂ 'ਚ 3,71,769 ਟਨ ਸੀ। ਜਦੋਂਕਿ ਰੇਪਸੀਡ ਆਇਲਮੀਲ ਦੇ ਨਿਰਯਾਤ ਦੀ ਖੇਪ ਪਹਿਲਾਂ ਦੇ 5,65,007 ਟਨ ਤੋਂ ਘਟ ਕੇ 4,14,805 ਟਨ ਰਹਿ ਗਈ। ਅਪ੍ਰੈਲ-ਅਗਸਤ 2019 ਦੇ ਦੌਰਾਨ, ਵਿਯਤਨਾਮ ਨੇ ਪਿਛਲੇ ਸਾਲ ਦੇ 2,65,699 ਟਨ ਦੇ ਮੁਕਾਬਲੇ ਇਸ ਵਾਰ 1,47,869 ਟਨ ਆਇਲਮੀਲ ਦਾ ਆਯਾਤ ਕੀਤਾ। ਜਦੋਂਕਿ ਦੱਖਣੀ ਕੋਰੀਆ ਨੇ ਪਹਿਲਾਂ ਦੇ 4,31,084 ਟਨ ਦੇ ਮੁਕਾਬਲੇ ਇਸ ਸਾਲ 3,98,048 ਟਨ ਆਇਲਮੀਲ ਦਾ ਆਯਾਤ ਕੀਤਾ। ਥਾਈਲੈਂਡ ਨੇ ਪਹਿਲਾਂ ਦੀ ਤੁਲਨਾ 'ਚ 118,178 ਟਨ ਤੇਲਾਂ ਵਾਲੇ ਬੀਜ ਦਾ ਆਯਾਤ ਕੀਤਾ ਹੈ, ਇਹ ਆਯਾਤ ਪਿਛਲੇ ਸਾਲ 1,35,229 ਟਨ ਦਾ ਹੋਇਆ ਸੀ।


Aarti dhillon

Content Editor

Related News