ਤੇਲ ਕੰਪਨੀਆਂ ਨੇ ਨਹੀਂ ਵਧਾਏ ਰਸੋਈ ਗੈਸ ਦੇ ਭਾਅ

12/11/2017 12:57:27 AM

ਨਵੀਂ ਦਿੱਲੀ  (ਭਾਸ਼ਾ)-ਬੀਤੇ 17 ਮਹੀਨਿਆਂ 'ਚ ਰਸੋਈ ਗੈਸ ਸਿਲੰਡਰ ਦੇ ਭਾਅ 19 ਕਿਸ਼ਤਾਂ 'ਚ 76.5 ਰੁਪਏ ਵਧਾਉਣ ਦੇ ਬਾਅਦ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਕਾਰਨ ਇਸ ਮਹੀਨੇ ਇਸ ਦੇ ਭਾਅ 'ਚ ਮਹੀਨਾਵਾਰ ਵਾਧਾ ਨਹੀਂ ਕੀਤਾ ਹੈ। ਜਨਤਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਪਿਛਲੇ ਸਾਲ ਜੁਲਾਈ ਤੋਂ ਹੀ ਐੱਲ. ਪੀ. ਜੀ. ਦੇ ਭਾਅ ਹਰ ਮਹੀਨੇ ਪਹਿਲੀ ਤਰੀਕ ਨੂੰ ਵਧਾਉਂਦੀ ਆ ਰਹੀ ਹੈ ਤਾਂ ਕਿ ਇਸ 'ਤੇ ਦਿੱਤੀ ਜਾਣ ਵਾਲੀ ਸਰਕਾਰੀ ਸਬਸਿਡੀ ਨੂੰ 2018 ਤੱਕ ਖਤਮ ਕੀਤਾ ਜਾ ਸਕੇ। ਹਾਲਾਂਕਿ, ਤੇਲ ਕੰਪਨੀਆਂ ਨੇ ਇਸ ਮਹੀਨੇ ਇਸ ਪ੍ਰਕਿਰਿਆ ਨੂੰ ਛੱਡ ਦਿੱਤਾ।  
ਉਕਤ ਤਿੰਨਾਂ 'ਚੋਂ ਇਕ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਹਾਂ ਇਹ ਸਹੀ ਹੈ ਕਿ ਇਸ ਮਹੀਨੇ 'ਚ ਅਸੀਂ ਸਬਸਿਡੀ ਵਾਲੀ ਐੱਲ. ਪੀ. ਜੀ. ਦੇ ਭਾਅ 'ਚ ਕੋਈ ਬਦਲਾਅ ਨਹੀਂ ਕੀਤਾ ਹੈ।'' ਹਾਲਾਂਕਿ ਅਧਿਕਾਰੀ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ।