ਓਡੀਸ਼ਾ ਸਰਕਾਰ ਨੇ 563 ਕਰੋੜ ਰੁਪਏ ਦੇ ਦੋ ਨਿਵੇਸ਼ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

02/29/2020 3:35:01 PM

ਭੁਨੇਸ਼ਵਰ—ਓਡੀਸ਼ਾ ਸਰਕਾਰ ਨੇ 563 ਕਰੋੜ ਰੁਪਏ ਦੇ ਦੋ ਨਿਵੇਸ਼ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਰੁਜ਼ਗਾਰ ਦੇ 1,273 ਮੌਕੇ ਪੈਦਾ ਹੋ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਏ ਕੇ ਤ੍ਰਿਪਾਠੀ ਦੀ ਪ੍ਰਧਾਨਤਾ 'ਚ ਸੂਬਾ ਪੱਧਰੀ ਏਕਲ ਖਿੜਕੀ ਮਨਜ਼ੂਰੀ ਅਥਾਰਿਟੀ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ 'ਚ ਇਨ੍ਹਾਂ ਪ੍ਰਸਤਾਵਾਂ 'ਚ ਇਕ ਪ੍ਰਸਤਾਵ ਗਲੇਨ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦਾ ਹੈ। ਇਸ ਕੰਪਨੀ ਦੀ ਯੋਜਨਾ ਖਾਧ ਸਮੱਗਰੀਆਂ ਰੱਖਣ ਵਾਲੇ ਪਲਾਸਟਿਕ ਕੰਟੇਨਰ ਅਤੇ ਕਾਗਜ ਦੇ ਉਤਪਾਦ ਦਾ ਵਿਨਿਰਮਾਣ ਪਲਾਂਟ ਬਣਾਉਣ ਦੀ ਹੈ। ਕੰਪਨੀ ਇਸ ਦੇ ਲਈ 63 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ ਰੁਜ਼ਗਾਰ ਦੇ ਕਰੀਬ 273 ਮੌਕੇ ਪੈਦਾ ਹੋਣਗੇ। ਦੂਜਾ ਪ੍ਰਸਤਾਵ ਜਿੰਦਲ ਐਲੂਮੀਨੀਅਮ ਲਿਮਟਿਡ ਦਾ ਹੈ। ਕੰਪਨੀ ਦੀ ਯੋਜਨਾ ਮੌਜੂਦਾ ਪਲਾਂਟ ਦੀ ਸਮਰੱਥਾ ਵਿਸਤਾਰ ਕਰਨ ਦੀ ਹੈ। ਕੰਪਨੀ ਇਸ ਦੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਨਾਲ ਕਰੀਬ 1000 ਲੋਕਾਂ ਨੂੰ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ।


Aarti dhillon

Content Editor

Related News