ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ''ਤੇ NSE ਨੇ ਲਿਆ ਵੱਡਾ ਫੈਸਲਾ

02/07/2023 12:03:48 PM

ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ 'ਚ ਹਾਲ ਹੀ 'ਚ ਆਈ ਗਿਰਾਵਟ ਦਾ ਵੱਡਾ ਕਾਰਨ ਬਣੇ ਅਡਾਨੀ ਗਰੁੱਪ ਦੇ ਸ਼ੇਅਰਾਂ ਨੂੰ ਲੈ ਕੇ ਲਗਾਤਾਰ ਅੱਪਡੇਟ ਹੋ ਰਹੇ ਹਨ। ਇਸੇ ਲੜੀ 'ਚ ਨੈਸ਼ਨਲ ਸਟਾਕ ਐਕਸਚੇਂਜ ਨੇ ਕੱਲ੍ਹ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦਾ ਅਸਰ ਅਡਾਨੀ ਗਰੁੱਪ ਦੇ ਦੋ ਸ਼ੇਅਰਾਂ ਦੇ ਨਿਵੇਸ਼ਕਾਂ 'ਤੇ ਪਵੇਗਾ। ਭਾਰਤੀ ਬਾਜ਼ਾਰ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ (NSE) ਨੇ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਅਡਾਨੀ ਟਰਾਂਸਮਿਸ਼ਨ ਲਿਮਟਿਡ ਦੀ ਸਰਕਟ ਸੀਮਾ ਨੂੰ ਸੋਧ ਕੇ 5 ਫੀਸਦੀ ਕਰ ਦਿੱਤਾ ਹੈ।

ਪਿਛਲੇ ਹਫਤੇ ਵੀ ਕੀਤਾ ਗਿਆ ਸੀ ਪ੍ਰਾਈਸ ਬੈਂਡ 'ਚ ਬਦਲਾਅ 

ਪਿਛਲੇ ਹਫਤੇ ਹੀ ਨੈਸ਼ਨਲ ਸਟਾਕ ਐਕਸਚੇਂਜ ਨੇ ਅਡਾਨੀ ਗਰੁੱਪ ਦੀਆਂ ਇਨ੍ਹਾਂ ਦੋ ਕੰਪਨੀਆਂ (ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ) ਦੇ ਸ਼ੇਅਰਾਂ ਲਈ ਕੀਮਤ ਬੈਂਡ ਨੂੰ 20 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰ ਦਿੱਤਾ ਸੀ। NSE ਨੇ ਇਹ ਬਦਲਾਅ ਇਸ ਲਈ ਕੀਤਾ ਹੈ ਤਾਂ ਜੋ ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ 'ਚ ਕਿਸੇ ਵੀ ਵੱਡੀ ਮੂਵਮੈਂਟ ਨੂੰ ਥੋੜ੍ਹੇ ਸਮੇਂ 'ਚ ਰੋਕਿਆ ਜਾ ਸਕੇ, ਜਿਸ ਨਾਲ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ : ਭਾਰਤ ਦੀ ਸਭ ਤੋਂ ਵੱਡੀ ਡੀਲ! ਮੁੰਬਈ 'ਚ 1200 ਕਰੋੜ 'ਚ ਵੇਚੇ ਗਏ 23 ਫਲੈਟ

9.5 ਲੱਖ ਕਰੋੜ ਰੁਪਏ ਘਟੀ ਹੈ ਪੂੰਜੀ

ਪਿਛਲੇ 9 ਕਾਰੋਬਾਰੀ ਦਿਨਾਂ 'ਚ ਅਡਾਨੀ ਸਮੂਹ ਦੀਆਂ ਸਾਰੀਆਂ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ 'ਚ 9.5 ਲੱਖ ਕਰੋੜ ਰੁਪਏ (ਲਗਭਗ 49 ਫੀਸਦੀ) ਦੀ ਗਿਰਾਵਟ ਆਈ ਹੈ। ਹਿੰਡਨਬਰਗ ਰਿਸਰਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਅਡਾਨੀ ਗਰੁੱਪ ਦੀਆਂ ਦਸ ਵਿੱਚੋਂ ਛੇ ਕੰਪਨੀਆਂ ਦੇ ਸ਼ੇਅਰ ਘਾਟੇ ਵਿੱਚ ਬੰਦ ਹੋਏ। ਅਡਾਨੀ ਟਰਾਂਸਮਿਸ਼ਨ 10 ਫੀਸਦੀ ਡਿੱਗਿਆ, ਜਦੋਂ ਕਿ ਅਡਾਨੀ ਟੋਟਲ ਗੈਸ, ਅਡਾਨੀ ਪਾਵਰ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਵਿਲਮਰ 5-5 ਫੀਸਦੀ ਡਿੱਗ ਕੇ ਹੇਠਲੇ ਸਰਕਟ 'ਤੇ ਆ ਗਏ।

ਇਹ ਵੀ ਪੜ੍ਹੋ : ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur