NSDL ਈ-ਗਵਰਨੈੱਸ ਦਾ ਅਲੰਕਿਤ ਨਾਲ ਪੈਨ ਤੇ ਹੋਰ ਸੇਵਾਵਾਂ ਲਈ ਸਮਝੌਤਾ ਰੱਦ

06/05/2020 6:04:39 PM

ਨਵੀਂ ਦਿੱਲੀ— NSDL ਈ-ਗਵਰਨੈੱਸ ਨੇ ਅਲੰਕਿਤ ਲਿਮਟਿਡ ਨਾਲ ਟੈਕਸ ਸੂਚਨਾ ਨੈੱਟਵਰਕ ਸੁਵਿਧਾ ਕੇਂਦਰਾਂ ਅਤੇ ਪੈਨ ਸੈਂਟਰ ਵਜੋਂ ਸਮਝੌਤਾ ਖਤਮ ਕਰ ਦਿੱਤਾ ਹੈ। ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਨੇ ਕਿਹਾ ਕਿ ਅਲੰਕਿਤ ਲਿਮਟਿਡ ਹੁਣ ਐੱਨ. ਐੱਸ. ਡੀ. ਐੱਲ. ਈ-ਗਵਰਨੈਂਸ ਲਈ ਕੋਈ ਸਹੂਲਤ ਕੇਂਦਰ ਸੇਵਾ ਪ੍ਰਦਾਤਾ ਨਹੀਂ ਹੈ, ਨਾ ਹੀ ਉਸ ਲਈ ਪੈਨ ਬਣਾਉਣ ਲਈ ਕੋਈ ਅਰਜ਼ੀ ਸਵੀਕਾਰ ਕਰ ਸਕਦਾ ਹੈ। ਇਸ ਦੇ ਨਾਲ ਹੀ ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਲਈ ਉਹ ਈ-ਟੀ. ਡੀ. ਐੱਸ. ਤੇ ਈ-ਟੀ. ਸੀ. ਐੱਸ. ਸਟੇਟਮੈਂਟਾਂ ਆਦਿ ਲਈ ਵੀ ਆਪਣੀਆਂ ਸੇਵਾਵਾਂ ਨਹੀਂ ਦੇ ਸਕਦਾ।

NSDL ਈ-ਗਵਰਨੈੱਸ ਨੇ ਕਿਹਾ ਕਿ ਜੋ ਬਿਨੈਕਾਰ ਪੈਨ ਕਾਰਡ ਲਈ ਅਰਜ਼ੀ ਦੇਣਾ ਚਾਹੁੰਦੇ ਹਨ ਜਾਂ ਇਸ 'ਚ ਤਬਦੀਲੀ ਕਰਵਾਉਣਾ ਚਾਹੁੰਦੇ ਹਨ ਉਹ ਦੇਸ਼ ਭਰ 'ਚ ਐੱਨ. ਐੱਸ. ਡੀ. ਐੱਲ. ਈ-ਗਵਰਨੈੱਸ ਦੇ ਕਿਸੇ ਵੀ 17,209 ਕੇਂਦਰਾਂ 'ਚ ਜਾ ਸਕਦੇ ਹਨ ਜਾਂ ਆਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ।


Sanjeev

Content Editor

Related News