ਜਾਣੋ NRI ਨੂੰ PPF ਅਕਾਊਂਟ ''ਚ ਨਿਵੇਸ਼ ''ਤੇ ਮਿਲਦੀ ਹੈ ਟੈਕਸ ''ਚ ਕਿੰਨੀ ਛੋਟ

10/31/2018 9:43:43 AM

ਨਵੀਂ ਦਿੱਲੀ—ਪਬਲਿਕ ਪ੍ਰੋਵੀਡੈਂਟ ਫੰਡ ਸਕੀਮ ਦੇ ਤਹਿਤ ਪ੍ਰਵਾਸੀ ਭਾਰਤੀ ਇਹ ਅਕਾਊਂਟ ਨਹੀਂ ਖੁੱਲ੍ਹਵਾ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਭਾਰਤ 'ਚ ਰਹਿੰਦੇ ਹੋਏ ਖਾਤਾ ਖੁੱਲ੍ਹਵਾਇਆ ਹੋਵੇ ਅਤੇ ਸਕੀਮ ਦੇ ਦੌਰਾਨ ਦੇਸ਼ ਤੋਂ ਬਾਹਰ ਰਹਿਣ ਲੱਗੇ ਹੋਣ ਤਾਂ ਉਹ ਨਿਵੇਸ਼ ਕਰ ਸਕਦੇ ਹਨ। ਪੀ.ਪੀ.ਐੱਫ. ਅਕਾਊਂਟ 'ਚ 1 ਸਾਲ 'ਚ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਛੋਟ ਮਿਲਦੀ ਹੈ, ਜੋ ਪ੍ਰਵਾਸੀ ਭਾਰਤੀਆਂ 'ਤੇ ਵੀ ਲਾਗੂ ਹੈ। 
3 ਅਕਤੂਬਰ 2017 ਨੂੰ ਵਿੱਤੀ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਪੀ.ਪੀ.ਐੱਫ. ਅਕਾਊਂਟ ਦੇ ਨਿਯਮਾਂ 'ਚ ਸੋਧ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਸੀ ਕਿ ਜੇਕਰ ਕਿਸੇ ਨਾਗਰਿਕ ਨੇ ਪੀ.ਪੀ.ਐੱਫ. ਅਕਾਊਂਟ ਖੁੱਲ੍ਹਵਾਇਆ ਹੈ ਅਤੇ ਉਹ ਐੱਨ.ਆਰ.ਆਈ. ਹੋ ਜਾਂਦਾ ਹੈ ਤਾਂ ਦੇਸ਼ ਤੋਂ ਬਾਹਰ ਜਾਣ ਦੇ ਦਿਨ ਤੋਂ ਉਸ ਦਾ ਅਕਾਊਂਟ ਬੰਦ ਮੰਨਿਆ ਜਾਵੇਗਾ। ਹਾਲਾਂਕਿ ਫਰਵਰੀ 2018 'ਚ ਮੰਤਰਾਲੇ ਨੇ ਇਸ ਫੈਸਲੇ ਨੂੰ ਅਗਲੇ ਕਿਸੇ ਆਦੇਸ਼ ਤੱਕ ਲਾਗੂ ਨਾ ਕਰਨ ਦੀ ਗੱਲ ਕਹੀ।
ਇਸ ਤਰ੍ਹਾਂ ਅਜੇ ਵੀ ਭਾਰਤੀ ਨਾਗਰਿਕ ਰਹਿੰਦੇ ਹੋਏ ਪੀ.ਪੀ.ਐੱਫ. ਅਕਾਊਂਟ ਖੁੱਲ੍ਹਣਵਾਉਣ ਵਾਲੇ ਲੋਕ ਵਿਦੇਸ਼ ਜਾਣ ਦੇ ਬਾਅਦ ਵੀ ਲਗਾਤਾਰ ਨਿਵੇਸ਼ ਕਰ ਸਕਦੇ ਹਨ। ਹਾਲਾਂਕਿ ਇਸ ਖਾਤੇ ਦੇ ਸਮੇਂ ਨੂੰ ਮੈਚਿਓਰਿਟੀ ਦੇ ਬਾਅਦ ਵਧਾਇਆ ਨਹੀਂ ਜਾ ਸਕਦਾ ਹੈ। ਇਹ ਸੁਵਿਧਾ ਭਾਰਤੀ ਨਾਗਰਿਕਾਂ ਦੇ ਲਈ ਹੀ ਉਪਲੱਬਧ ਹੈ। 
ਜਾਣੋ ਟੈਕਸ ਦਾ ਕਿ ਹੈ ਨਿਯਮ
ਇਨਕਮ ਟੈਕਸ ਲਾਅ ਦੇ ਮੁਤਾਬਕ ਪੀ.ਪੀ.ਐੱਫ. ਅਕਾਊਂਟ 'ਚ ਕੀਤਾ ਗਿਆ ਨਿਵੇਸ਼ ਟੈਕਸ ਤੋਂ ਛੋਟ ਪ੍ਰਾਪਤ ਹੈ। ਇਹ ਛੂਟ ਭਾਰਤ 'ਚ ਰਹਿਣ ਵਾਲੇ ਜਾਂ ਫਿਰ ਐੱਨ.ਆਰ.ਆਈਜ਼ ਸਭ 'ਤੇ ਲਾਗੂ ਹੈ। 
 


Related News