NPS ਪੈਨਸ਼ਨ ਯੋਜਨਾ ਨਾਲ ਇਕ ਸਾਲ 'ਚ ਜੁੜੇ 73 ਲੱਖ ਤੋਂ ਵੱਧ ਲੋਕ

11/19/2020 3:42:16 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਬਾਵਜੂਦ ਪਿਛਲੇ ਇਕ ਸਾਲ 'ਚ ਪੈਨਸ਼ਨ ਯੋਜਨਾਵਾਂ ਦੇ ਗਾਹਕਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ। ਪੈਨਸ਼ਨ ਫੰਡ ਨਿਗਰਾਨ ਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਅਤੇ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਨਾਲ ਸਬੰਧਤ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ, ਪਿਛਲੇ ਇਕ ਸਾਲ ਯਾਨੀ ਅਕਤੂਬਰ 2019 ਤੋਂ ਅਕਤੂਬਰ 2020 ਵਿਚਕਾਰ ਇਨ੍ਹਾਂ ਯੋਜਨਾਵਾਂ 'ਚ ਜੁੜਨ ਵਾਲੇ ਲੋਕਾਂ ਦੀ ਗਿਣਤੀ 'ਚ 23.27 ਫ਼ੀਸਦੀ ਵਾਧਾ ਹੋਇਆ ਹੈ। ਇਨ੍ਹਾਂ ਯੋਜਨਾਵਾਂ ਤਹਿਤ ਯੋਗਦਾਨ 'ਚ ਬੀਤੇ ਇਕ ਸਾਲ 33.79 ਫ਼ੀਸਦੀ ਵਾਧਾ ਹੋਇਆ ਹੈ।


ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਨਾਲ 73 ਲੱਖ ਨਵੇਂ ਲੋਕ ਜੁੜੇ ਹਨ। ਪੀ. ਐੱਫ. ਆਰ. ਡੀ. ਏ. ਦੇ ਅੰਕੜਿਆਂ ਮੁਤਾਬਕ, ਐੱਨ. ਪੀ. ਐੱਸ. ਦੇ ਸਬਸਕ੍ਰਾਈਬਰਾਂ ਦੀ ਗਿਣਤੀ ਅਕਤੂਬਰ 2019 'ਚ 310.80 ਲੱਖ ਸੀ, ਜੋ ਅਕਤੂਬਰ 2020 ਤੱਕ ਵੱਧ ਕੇ 383.12 ਲੱਖ ਤੱਕ ਪਹੁੰਚ ਗਈ। ਉੱਥੇ ਹੀ, ਅਟਲ ਪੈਨਸ਼ਨ ਯੋਜਨਾ ਦੇ ਸਬਸਕ੍ਰਾਈਬਰਾਂ ਦੀ ਗਿਣਤੀ 'ਚ ਇਕ ਸਾਲ 'ਚ 34.51 ਫ਼ੀਸਦੀ ਦਾ ਵਾਧਾ ਹੋਇਆ ਅਤੇ ਅਕਤੂਬਰ 2020 'ਚ ਇਸ ਯੋਜਨਾ ਨਾਲ ਜੁੜੇ ਲੋਕਾਂ ਦੀ ਗਿਣਤੀ 2.45 ਕਰੋੜ ਤੱਕ ਪਹੁੰਚ ਗਈ, ਜਦੋਂ ਕਿ ਅਕਤੂਬਰ 2019 'ਚ ਏ. ਪੀ. ਵਾਈ. ਨਾਲ ਜੁੜੇ ਲੋਕਾਂ ਦੀ ਗਿਣਤੀ ਸਿਰਫ਼ 1.82 ਕਰੋੜ ਸੀ।


NPS ਨਾਲ ਗੈਰ ਸੰਗਠਤ ਖੇਤਰ ਦੇ ਲੋਕ ਸਭ ਤੋਂ ਵੱਧ ਜੁੜੇ
ਇਕ ਸਾਲ ਦੌਰਾਨ ਐੱਨ. ਪੀ. ਐੱਸ. 'ਚ ਅਸੰਗਠਿਤ ਖੇਤਰ ' ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਅਕਤੂਬਰ 2019 'ਚ ਐੱਨ. ਪੀ. ਐੱਸ. 'ਚ ਗੈਰ ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 10.38 ਲੱਖ ਸੀ, ਜੋ ਅਕਤੂਬਰ 2020 ਤੱਕ ਵਧ ਕੇ 43.15 ਲੱਖ ਹੋ ਗਈ, ਯਾਨੀ ਉਨ੍ਹਾਂ ਦੀ ਗਿਣਤੀ 'ਚ 33 ਫ਼ੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ, ਇਸ ਸਮੇਂ ਦੌਰਾਨ ਕਾਰਪੋਰੇਟ ਖੇਤਰ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ 19.24 ਫ਼ੀਸਦੀ ਦਾ ਵਾਧਾ ਹੋਇਆ ਹੈ। ਐੱਨ. ਪੀ. ਐੱਸ. ਦੇ ਅਕਤੂਬਰ 2019 'ਚ ਕਾਰਪੋਰੇਟ ਸੈਕਟਰ 'ਚ 8.87 ਲੱਖ ਗਾਹਕ ਸਨ, ਜੋ ਹੁਣ ਵੱਧ ਕੇ 10.57 ਲੱਖ ਹੋ ਗਏ ਹਨ।


Sanjeev

Content Editor

Related News