UPI 'ਤੇ NPCI ਦਾ ਫ਼ੈਸਲਾ ਲੱਖਾਂ ਗਾਹਕਾਂ 'ਤੇ ਪਾਵੇਗਾ ਅਸਰ : ਮਾਹਰ

11/06/2020 8:43:03 PM

ਨਵੀਂ ਦਿੱਲੀ— ਯੂ. ਪੀ. ਆਈ. ਭੁਗਤਾਨ ਸੇਵਾ ਦੇਣ ਵਾਲੀਆਂ ਡਿਜੀਟਲ ਕੰਪਨੀਆਂ 'ਤੇ ਕੁੱਲ ਯੂ. ਪੀ. ਆਈ. ਲੈਣ-ਦੇਣ 'ਚ ਵੱਧ ਤੋਂ ਵੱਧ 30 ਫੀਸਦੀ ਦੀ ਹਿੱਸੇਦਾਰੀ ਨਿਰਧਾਰਤ ਕੀਤੇ ਜਾਣ ਬਾਰੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਲੱਖਾਂ ਗਾਹਕਾਂ 'ਤੇ ਅਸਰ ਪਾਵੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ 'ਚ ਲੋਕ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਚੁਣਨ ਤੋਂ ਪਿੱਛੇ ਹੱਟ ਸਕਦੇ ਹਨ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਵੀਰਵਾਰ ਨੂੰ ਕਿਸੇ ਤੀਜੇ ਪੱਖ ਵੱਲੋਂ ਦਿੱਤੀ ਜਾ ਰਹੀ ਯੂ. ਪੀ. ਆਈ. ਭੁਗਤਾਨ ਸੇਵਾ ਲਈ ਲੈਣ-ਦੇਣ ਦੀ ਹੱਦ ਨਿਰਧਾਰਤ ਕਰਨ ਦੀ ਘੋਸ਼ਣਾ ਕੀਤੀ ਸੀ।

ਐੱਨ. ਪੀ. ਸੀ. ਆਈ. ਵੱਲੋਂ ਨਿਰਧਾਰਤ ਗਈ ਇਹ ਹੱਦ 1 ਜਨਵਰੀ ਤੋਂ ਲਾਗੂ ਹੋਵੇਗੀ। ਐੱਨ. ਪੀ. ਸੀ. ਆਈ. ਵੱਲੋਂ ਲੈਣ-ਦੇਣ ਦੀ ਹੱਦ ਨਿਰਧਾਰਤ ਕਰਨ ਦਾ ਮਤਲਬ ਹੁਣ ਗੂਗਲ ਪੇ, ਫੋਨਪੇ ਅਤੇ ਪੇਟੀਐੱਮ ਵਰਗੇ ਪਲੇਟਫਾਰਮ ਯੂ. ਪੀ. ਆਈ. ਤਹਿਤ ਹੋਣ ਵਾਲੇ ਕੁੱਲ ਲੈਣ-ਦੇਣ 'ਚ ਵੱਧ ਤੋਂ ਵੱਧ 30 ਫੀਸਦੀ ਲੈਣ-ਦੇਣ ਦਾ ਹੀ ਇਸਤੇਮਾਲ ਕਰ ਸਕਣਗੇ। ਗੂਗਲ ਦੀ ਨੈਕਸਟ ਬਿਲੀਅਨ ਯੂਜ਼ਰ ਪਹਿਲ ਅਤੇ ਗੂਗਲ ਪੇ ਦੇ ਭਾਰਤੀ ਕਾਰੋਬਾਰ ਦੇ ਮੁਖੀ ਸਜਿਤ ਸ਼ਿਵਨੰਦਨ ਨੇ ਕਿਹਾ ਕਿ ਐੱਨ. ਪੀ. ਸੀ. ਆਈ. ਦੀ ਘੋਸ਼ਣਾ ਹੈਰਾਨ ਕਰ ਦੇਣ ਵਾਲੀ ਹੈ। ਇਹ ਯੂ. ਪੀ. ਆਈ. ਲੈਣ-ਦੇਣ ਦਾ ਰੋਜ਼ਾਨਾ ਇਸ਼ਤੇਮਾਲ ਕਰਨ ਵਾਲੇ ਲੱਖਾਂ ਗਾਹਕਾਂ 'ਤੇ ਅਸਰ ਪਾ ਸਕਦੀ ਹੈ। 

ਗੌਰਤਲਬ ਹੈ ਕਿ ਐੱਨ. ਪੀ. ਸੀ. ਆਈ. ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਹੋਈਆਂ ਯੂ. ਪੀ. ਆਈ. ਟ੍ਰਾਂਜੈਕਸ਼ਨਾਂ ਦੀ ਕੁੱਲ ਗਿਣਤੀ ਦੇ ਆਧਾਰ 'ਤੇ 30 ਫੀਸਦੀ ਦੀ ਹੱਦ ਦੀ ਗਣਨਾ ਕੀਤੀ ਜਾਵੇਗੀ। ਇਸ ਨਾਲ ਫੋਨਪੇ ਅਤੇ ਗੂਗਲ ਪੇ ਸਭ ਤੋਂ ਪ੍ਰਭਾਵਿਤ ਹੋਣਗੇ ਕਿਉਂਕਿ ਦੋਵੇਂ ਖਿਡਾਰੀ ਕੁੱਲ ਯੂ. ਪੀ. ਆਈ. ਦੇ ਲਗਭਗ 40 ਫੀਸਦੀ ਟ੍ਰਾਂਜੈਕਸ਼ਨਾਂ ਨਾਲ ਇਕ-ਦੂਜੇ ਦੇ ਮੁਕਾਬਲੇ 'ਚ ਹਨ। 

Sanjeev

This news is Content Editor Sanjeev