ਖੁਸ਼ਖਬਰੀ : ਹੁਣ ਇਸ ਬੈਂਕ ਤੋਂ ਵੀ ਮਿਲੇਗਾ ਕ੍ਰੈਡਿਟ ਕਾਰਡ

08/24/2016 12:42:52 PM

ਨਵੀਂ ਦਿੱਲੀ— ਨਿੱਜੀ ਖੇਤਰ ਦਾ ਯੈੱਸ ਬੈਂਕ ਕ੍ਰੈਡਿਟ ਕਾਰਡ ਬਾਜ਼ਾਰ ''ਚ ਦਾਖਲ ਹੋ ਗਿਆ ਹੈ। ਉਸ ਨੇ ਆਪਣਾ ਪਹਿਲਾ ਕ੍ਰੈਡਿਟ ਕਾਰਡ ਲਾਂਚ ਕਰ ਦਿੱਤਾ ਹੈ। ਬੈਂਕ ਨੇ ਇਸ ਕ੍ਰੈਡਿਟ ਕਾਰਡ ਦੇ 7 ਵੱਖ-ਵੱਖ ਬਦਲ ਲਾਂਚ ਕੀਤੇ ਹਨ। ਇਸ ਕ੍ਰੈਡਿਟ ਕਾਰਡ ''ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਹੜੀਆਂ ਕਿ ਦੂਜੇ ਕਾਰਡਾਂ ''ਚ ਫਿਲਹਾਲ ਨਹੀਂ ਹਨ। 

ਬੈਂਕ ਨੇ 2020 ਤਕ ਕ੍ਰੈਡਿਟ ਕਾਰਡ ਦੇ 50 ਲੱਖ ਗਾਹਕ ਅਤੇ ਇਸ ਕਾਰੋਬਾਰ ''ਚ ਤੀਜੇ ਸਥਾਨ ਦਾ ਬੈਂਕ ਬਣਨ ਦਾ ਟੀਚਾ ਤੈਅ ਕੀਤਾ ਹੈ। ਅਜਿਹੇ ''ਚ ਬੈਂਕ ਕ੍ਰੈਡਿਟ ਕਾਰਡ ਬਾਜ਼ਾਰ ''ਚ ਸੁਰੱਖਿਅਤ ਦਾਅ ਲਗਾ ਰਿਹਾ ਹੈ। ਯੈੱਸ ਬੈਂਕ ਦੀ ਯੋਜਨਾ ਕ੍ਰੈਡਿਟ ਕਾਰਡ ਦੇ ਗਾਹਕਾਂ ਦੀ ਤਲਾਸ਼ ''ਚ ਬਾਹਰ ਜਾਣ ਦੀ ਹੈ। 
ਬੈਂਕ ''ਚ ਪਰਚੂਨ ਅਤੇ ਕਾਰੋਬਾਰੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡੀ ਯੋਜਨਾ ਕ੍ਰੈਡਿਟ ਕਾਰਡ ਗਾਹਕ ਬਣਾਉਣ ਦੀ ਹੈ। ਅਸੀਂ ਅੰਦਰੂਨੀ ਅਤੇ ਬਾਹਰੀ ਗਾਹਕਾਂ ਵਰਗੀਆਂ ਗੱਲਾਂ ''ਤੇ ਯਕੀਨ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਬੈਂਕ ਅਗਲੇ 4 ਸਾਲ ''ਚ 50 ਲੱਖ ਕ੍ਰੈਡਿਟ ਕਾਰਡ ਜਾਰੀ ਕਰਕੇ ਬਾਜ਼ਾਰ ''ਚ 18 ਫੀਸਦੀ ਹਿੱਸੇਦਾਰੀ ਕਰਨ ਦੇ ਟੀਚੇ ਨੂੰ ਲੈ ਕੇ ਚੱਲ ਰਿਹਾ ਹੈ। ਇਸ ਨਾਲ ਇਸ ਖੇਤਰ ''ਚ ਉਹ ਤੀਜਾ ਸਭ ਤੋਂ ਵੱਡਾ ਖਿਡਾਰੀ ਬਣ ਜਾਵੇਗਾ।