ਹੁਣ ਸਿਰਫ਼ 2 ਘੰਟੇ 'ਚ ਘਰ ਆਵੇਗਾ ਰਸੋਈ ਗੈਸ ਸਿਲੰਡਰ, ਇਥੇ ਕਰਵਾਓ ਬੁਕਿੰਗ

01/16/2022 7:33:20 PM

ਨਵੀਂ ਦਿੱਲੀ - ਹੁਣ ਤੁਸੀਂ ਇੰਡੇਨ ਦਾ ਐਲਪੀਜੀ ਸਿਲੰਡਰ ਆਰਡਰ ਕਰਕੇ ਘਰ ਮੰਗਵਾ ਸਕਦੇ ਹੋ। ਜੀ ਹਾਂ, ਹੁਣ ਇੰਡੇਨ ਕੰਪਨੀ ਦੇ ਗਾਹਕਾਂ ਨੂੰ ਨਵੇਂ ਸਿਲੰਡਰ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੰਪਨੀ ਨੇ ਹੁਣ ਸਿਰਫ 2 ਘੰਟੇ 'ਚ ਗੈਸ ਡਿਲੀਵਰੀ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਦੀ ਇਸ ਨਵੀਂ ਸੇਵਾ ਦਾ ਫਾਇਦਾ ਉਨ੍ਹਾਂ ਐਲਪੀਜੀ ਗਾਹਕਾਂ ਨੂੰ ਹੋਵੇਗਾ ਜਿਨ੍ਹਾਂ ਨੂੰ ਗੈਸ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ।

ਇੰਡੇਨੇ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਆਪਣੀ ਤਰ੍ਹਾਂ ਦੀ ਪਹਿਲੀ ਸੇਵਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਫਿਲਹਾਲ ਇਹ ਸਹੂਲਤ ਇੱਕ ਸ਼ਹਿਰ ਦੇ ਚੁਣੇ ਹੋਏ ਡਿਸਟ੍ਰੀਬਿਊਟਰਾਂ ਦੇ ਖਪਤਕਾਰਾਂ ਲਈ ਸ਼ੁਰੂ ਕੀਤੀ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਦੇ ਵਿਸਤਾਰ ਨਾਲ ਲਗਭਗ 30 ਕਰੋੜ LPG ਖਪਤਕਾਰਾਂ ਨੂੰ ਫਾਇਦਾ ਹੋਵੇਗਾ।

 

ਇਹ ਵੀ ਪੜ੍ਹੋ : ਲਾਈਫ ਇੰਸ਼ੋਰੈਂਸ ਲੈਣ ਲਈ ਇਨ੍ਹਾਂ ਲੋਕਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, 6 ਮਹੀਨਿਆਂ ਦਾ ਵੇਟਿੰਗ ਪੀਰੀਅਡ

ਇੰਡੇਨ ਕੰਪਨੀ ਨੇ ਤਤਕਾਲ ਸੇਵਾ ਦੇ ਨਾਂ ਨਾਲ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸੇਵਾ ਦੇ ਤਹਿਤ, ਇੰਡੇਨ ਦੇ ਐਲਪੀਜੀ ਖਪਤਕਾਰਾਂ ਨੂੰ 2 ਘੰਟਿਆਂ ਦੇ ਅੰਦਰ ਐਲਪੀਜੀ ਰੀਫਿਲ ਦੀ ਯਕੀਨੀ ਡਿਲੀਵਰੀ ਦਿੱਤੀ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਇਹ ਸਹੂਲਤ ਹੈਦਰਾਬਾਦ ਦੇ ਚੋਣਵੇਂ ਵਿਤਰਕਾਂ ਦੇ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਹੈ।

Indane ਕੰਪਨੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਮਾਮੂਲੀ ਪ੍ਰੀਮੀਅਮ ਦਾ ਭੁਗਤਾਨ ਕਰਕੇ, ਕੰਪਨੀ ਦੇ ਐਲਪੀਜੀ ਗਾਹਕ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਇਹ ਮਾਮੂਲੀ ਫੀਸ ਕਿੰਨੀ ਹੋਵੇਗੀ।

ਇੰਡੇਨ ਦੇ ਮੁਤਾਬਕ, ਐਲਪੀਜੀ ਗੈਸ ਸਿਲੰਡਰ ਦੇ ਗਾਹਕ IVRS, ਇੰਡੀਅਨ ਆਇਲ ਦੀ ਵੈੱਬਸਾਈਟ ਜਾਂ ਇੰਡੀਅਨ ਆਇਲ ਵਨ ਐਪ ਰਾਹੀਂ ਗੈਸ ਸਿਲੰਡਰ ਬੁੱਕ ਕਰਵਾ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ।

ਇਹ ਵੀ ਪੜ੍ਹੋ : Paytm ਕੈਨੇਡਾ 'ਚ ਆਪਣਾ ਕੰਜ਼ਿਊਮਰ ਐਪ ਕਰੇਗਾ ਬੰਦ, 14 ਮਾਰਚ ਤੱਕ ਵਾਲੇਟ ਬੈਲੇਂਸ ਜ਼ਰੀਏ ਹੋ ਸਕੇਗਾ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur