ਹੁਣ ਕਾਲ ਡਰਾਪ ''ਤੇ ਕੰਪਨੀਆਂ ਨੂੰ ਦੇਣਾ ਹੋਵੇਗਾ ਭਾਰੀ ਜ਼ੁਰਮਾਨਾ

08/19/2017 4:22:24 PM

ਨਵੀਂ ਦਿੱਲੀ—ਜ਼ਿਆਦਾ ਕਾਲ ਡਰਾਪ ਹੋਣ 'ਤੇ ਹੁਣ ਟੈਲੀਕਾਮ ਕੰਪਨੀਆਂ 'ਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲੱਗ ਸਕਦਾ ਹੈ। ਕਾਲ ਡਰਾਪ ਫੀਸਦੀ ਨੂੰ ਹੁਣ ਪੂਰੇ ਸਰਕਲ ਦੇ ਔਸਤ ਦੀ ਬਜਾਏ ਮੋਬਾਇਲ ਟਾਵਰ ਦੇ ਪੱਧਰ 'ਤੇ ਮਾਪਿਆ ਜਾਵੇਗਾ। ਟਰਾਈ ਵਲੋਂ ਮੋਬਾਇਲ ਕਾਲ ਦੀ ਗੁਣਵੱਤਾ ਦੇ ਬਾਰੇ 'ਚ ਨਿਰਧਾਰਿਤ ਨਵੇਂ ਨਿਯਮਾਂ 'ਚ ਇਹ ਸਖਤ ਸ਼ਰਤ ਲਾਦੀ ਗਈ ਹੈ। ਇਹ ਨਿਯਮ ਇਕ ਅਕਤੂਬਰ ਤੋਂ ਲਾਗੂ ਹੋਣਗੇ।  
ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਕਿਹਾ ਕਿ ਅਸੀਂ 1-5 ਲੱਖ ਰੁਪਏ ਤੱਕ ਦੇ ਵਿੱਤੀ ਦੰਡ ਦਾ ਪ੍ਰਬੰਧ ਕੀਤਾ ਹੈ। ਨੈੱਟਵਰਕ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਇਹ ਗੋਰਡਵਾਰ ਜ਼ੁਰਮਾਨੇ ਦੀ ਵਿਵਸਥਾ ਹੈ। 
ਟਰਾਈ ਦੇ ਪ੍ਰਭਾਰੀ ਸਕੱਤਰ ਐੱਸ. ਕੇ. ਗੁਪਤਾ ਨੇ ਕਿਹਾ ਕਿ ਜੇਕਰ ਕੋਈ ਆਪਰੇਟਰ ਲਗਾਤਾਰ ਦੂਜੀ ਤਿਮਾਹੀ 'ਚ ਕਾਲ ਡਰਾਪ ਦੇ ਬੈਂਚਮਾਰਕ ਨੂੰ ਰਬਰਾ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਉਸ 'ਤੇ ਡੇਢ ਗੁਣਾ ਅਤੇ ਤੀਜੀ ਤਿਮਾਹੀ   ਅਸਫਲ ਰਹਿੰਦਾ ਹੈ ਤਾਂ ਉਸ 'ਤੇ ਤਿੰਨ ਗੁਣਾ ਜ਼ੁਰਮਾਨਾ ਲੱਗੇਗਾ। ਪਰ ਕਿਸੇ ਵੀ ਹਾਲਾਤ 'ਚ ਜ਼ੁਰਮਾਨਾ 10 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ। ਹੁਣ ਤੱਕ ਦੇ ਨਿਯਮਾਂ 'ਚ ਕਿਸੇ ਸਰਕਲ 'ਚ ਨਿਰਧਾਰਿਤ ਤੋਂ ਜ਼ਿਆਦਾ ਕਾਲ ਡਰਾਪ ਹੋਣ 'ਤੇ ਪ੍ਰਤੀ ਤਿਮਾਹੀ 'ਚ ਇਕ ਲੱਖ ਰੁਪਏ ਦੇ ਜ਼ੁਰਮਾਨੇ ਦਾ ਪ੍ਰਬੰਧ ਹੈ।