ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਹੁਣ 'ਟੈਲੀਮੈਡੀਸੀਨ' ਵੀ ਹੋਵੇਗੀ ਸਿਹਤ ਬੀਮੇ 'ਚ ਸ਼ਾਮਲ

06/13/2020 6:51:01 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਹੈਲਥ ਇੰਸ਼ੋਰੈਂਸ ਦੇ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ। ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਬੀਮਾ ਕੰਪਨੀਆਂ ਨੂੰ ਮੈਡੀਕਲ ਬੀਮਾ ਪਾਲਿਸੀ ਵਿਚ ਟੈਲੀਮੈਡੀਸੀਨ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ IRDAI ਦੀਆਂ ਹਦਾਇਤਾਂ ਮੁਤਾਬਕ ਹੀ ਕੋਰੋਨਾ ਦੇ ਇਲਾਜ ਨੂੰ ਸਿਹਤ ਬੀਮਾ ਕਵਰ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਇਸ ਵਿਚ ਟੈਲੀਮੇਡੀਸਨ ਸ਼ਾਮਲ ਕਰਨ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲੇਗੀ।

 ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਹੁਣ 'ਟੈਲੀਮੈਡੀਸੀਨ' ਵੀ ਹੋਵੇਗੀ ਸਿਹਤ ਬੀਮੇ 'ਚ ਸ਼ਾਮਲ

ਜਾਣੋ ਟੈਲੀਮੈਡੀਸੀਨ ਸੇਵਾ ਬਾਰੇ

ਟੈਲੀਮੈਡੀਸੀਨ ਦਾ ਅਰਥ ਹੈ ਕਿ ਮਰੀਜ਼ ਨੂੰ ਘਰ ਬੈਠੇ ਹੀ ਡਾਕਟਰ ਫੋਨ ਰਾਹੀਂ ਜਾਂ ਵਟਸਐਪ ਜਾਂ ਕਿਸੇ ਹੋਰ ਆਨਲਾਈਨ ਢੰਗ ਨਾਲ ਆਪਣੀ ਸਲਾਹ ਦੇਵੇ। ਕੋਰੋਨਾ ਆਫ਼ਤ ਵਿਚ ਇਹ ਸਹੂਲਤ ਹੋਰ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਡਾਕਟਰ ਆਨਲਾਈਨ ਜਾਂ ਫੋਨ ਕਾਲ ਜ਼ਰੀਏ ਸੇਵਾ ਦੇਣ ਨੂੰ ਪਹਿਲ ਦੇ ਰਹੇ ਹਨ ਅਤੇ ਭੁਗਤਾਨ ਪੇਟੀਐਮ ਜਾਂ ਕਿਸੇ ਹੋਰ ਢੰਗ ਨਾਲ ਲੈ ਰਹੇ ਹਨ।

ਜ਼ਿਕਰਯੋਗ ਹੈ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਟੈਲੀਮੈਡੀਸੀਨ ਨੂੰ 'ਹੈਲਥਕੇਅਰ ਸਰਵਿਸ ਡਿਲੀਵਰੀ' ਵਿਚ ਸ਼ਾਮਲ ਕੀਤਾ ਹੈ, ਜਿਸ ਵਿਚ ਸਾਰੇ ਸਿਹਤ ਸੰਭਾਲ ਪੇਸ਼ੇਵਰ ਜਾਣਕਾਰੀ, ਸੂਚਨਾ ਅਤੇ ਸੰਚਾਰ ਦੀ ਤਕਨੀਕਾਂ ਦੀ ਵਰਤੋਂ ਕਰਦਿਆਂ ਲੋਕਾਂ ਅਤੇ ਕਮਿਊਨਿਟੀ ਦੇ ਹਿੱਤ ਲਈ ਕੰਮ ਕਰਦੇ ਹਨ।

IRDAI ਨੇ ਦਿੱਤੀ ਜਾਣਕਾਰੀ

ਬੀਮਾ ਰੈਗੂਲੇਟਰ IRDAI ਨੇ ਕਿਹਾ ਹੈ, 'ਬੀਮਾ ਕੰਪਨੀਆਂ ਨੂੰ ਟੈਲੀਮੈਡੀਸੀਨ ਕਵਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜਿਸ ਵਿਚ ਪਾਲਿਸੀ ਇਕਰਾਰਨਾਮੇ ਦੇ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਕਿਸੇ ਮੈਡੀਕਲ ਪ੍ਰੈਕਟੀਸ਼ਨਰ ਨਾਲ ਸਲਾਹ-ਮਸ਼ਵਰੇ ਦੀ ਇਜਾਜ਼ਤ ਹੋਵੇ। ਟੈਲੀਮੈਡੀਸੀਨ ਦੀ ਆਗਿਆ ਦੇਣ ਦਾ ਪ੍ਰਬੰਧ ਦਾਅਵੇ ਦੇ ਬੰਦੋਬਸਤ ਦਾ ਹਿੱਸਾ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਵੱਖਰੇ ਤੌਰ 'ਤੇ ਭਰਨ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ।

 ਇਹ ਵੀ ਪੜ੍ਹੋ : ਸਰਦੀ-ਖਾਂਸੀ ਤੋਂ ਪਹਿਲਾਂ ਕਰਵਾਓ ਬੀਮਾ, ਨਹੀਂ ਤਾਂ ਹੋ ਜਾਵੇਗੀ ਪਰੇਸ਼ਾਨੀ

Harinder Kaur

This news is Content Editor Harinder Kaur