PMC ਬੈਂਕ ਖਾਤਾ ਧਾਰਕਾਂ ਨੂੰ RBI ਵੱਲੋਂ ਵੱਡੀ ਰਾਹਤ, ਹੁਣ ਕੱਢਵਾ ਸਕੋਗੇ 40 ਹਜ਼ਾਰ ਰੁਪਏ

10/14/2019 7:47:22 PM

ਮੁੰਬਈ — ਪੀ.ਐੱਮ.ਸੀ. ਬੈਂਕਾਂ ਦੇ ਖਾਤਾਧਾਰਕਾਂ ਨੂੰ ਆਰ.ਬੀ.ਆਈ. ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਖਾਤਾ ਧਾਰਕ 6 ਮਹੀਨੇ 'ਚ 40 ਹਜ਼ਾਰ ਰੁਪਏ ਤਕ ਪੈਸੇ ਕੱਢਵਾ ਸਕਣਗੇ। ਇਸ ਤੋਂ ਪਹਿਲਾਂ ਅਕਾਊਂਟ 'ਚੋਂ ਪੈਸੇ ਕੱਢਵਾਉਣ ਦੀ ਲਿਮਿਟ 25 ਹਜ਼ਾਰ ਰੁਪਏ ਤਕ ਸੀ।

ਆਰ.ਬੀ.ਆਈ. ਨੇ ਤਿਉਹਾਰੀ ਸੀਜ਼ਨ 'ਚ ਬੈਂਕ ਦੇ ਲੱਖਾਂ ਗਾਹਕਾਂ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਹੁਣ ਗਾਹਕ 6 ਮਹੀਨੇ 'ਚ ਕੁਲ 40 ਹਜ਼ਾਰ ਰੁਪਏ ਤਕ ਪੈਸੇ ਕੱਢਵਾ ਸਕਦੇ ਹਨ। ਪਹਿਲਾਂ ਗਾਹਕਾਂ ਨੂੰ 6 ਮਹੀਨੇ 'ਚ ਸਿਰਫ ਇਕ ਹਜ਼ਾਰ ਰੁਪਏ ਹੀ ਕੱਢਵਾਉਣ ਦੀ ਮਨਜ਼ੂਰੀ ਦਿੱਤੀ ਗਈ ਸੀ। ਪਿਛਲੇ ਹਫਤੇ ਆਰ.ਬੀ.ਆਈ. ਨੇ ਬੈਂਕ 'ਤੇ 6 ਮਹੀਨੇ ਦੀ ਪਾਬੰਦੀ ਲਗਾਉਣ ਦੀ ਜਾਣਕਾਰੀ ਦਿੱਤੀ ਸੀ। ਆਰ.ਬੀ.ਆਈ. ਦੇ ਇਸ ਕਦਮ ਨਾਲ ਲੱਖਾਂ ਗਾਹਕਾਂ ਨੂੰ ਰਾਹਤ ਮਿਲੇਗੀ।

Inder Prajapati

This news is Content Editor Inder Prajapati