ਹੁਣ ਚਾਰਟਡ ਅਕਾਊਂਟੇਟਸ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਸਰਕਾਰ

12/27/2017 2:34:36 PM

ਨਵੀਂ ਦਿੱਲੀ—ਸਰਕਾਰ ਛੇਤੀ ਹੀ ਚਾਰਟਡ ਅਕਾਊਂਟੇਟਸ 'ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਸ਼ੈੱਲ ਕੰਪਨੀਆਂ 'ਤੇ ਬਣੀ ਟਾਕਸ ਫੋਰਸ ਨੇ ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਿਟੀ ਨੂੰ ਨੋਟੀਫਾਈ ਕਰਨ ਦੀ ਸ਼ਿਫਾਰਿਸ਼ ਕੀਤੀ ਹੈ। ਕਾਰਪੋਰੇਟ ਆਫੇਅਰ ਮੰਤਰਾਲੇ ਜਨਵਰੀ 'ਚ ਇਸ ਨੂੰ ਨੋਟੀਫਾਈ ਕਰੇਗੀ। ਅਥਾਰਿਟੀ ਬਣਨ ਨਾਲ ਚਾਰਟਡ ਅਕਾਊਂਟੇਂਟਸ ਦੇ ਗਲਤ ਫਾਰਮਾਂ 'ਤੇ ਲਗਾਮ ਲੱਗੇਗੀ ਅਤੇ ਇਨ੍ਹਾਂ 'ਤੇ ਸਿਵਿਲ ਅਤੇ ਕ੍ਰਿਮਿਨਲ ਕਾਰਵਾਈ ਹੋ ਸਕੇਗੀ। ਦੱਸਿਆ ਜਾਂਦਾ ਹੈ ਕਿ ਕੰਪਨੀ ਐਕਟ ਦੇ ਸੈਕਸ਼ਨ 132 'ਚ ਅਥਾਰਿਟੀ ਨੂੰ ਨੋਟੀਫਾਈ ਕਰਨ ਦਾ ਪ੍ਰਬੰਧ ਹੈ। ਇਸ ਨਾਲ ਅਥਾਰਿਟੀ ਦੇ ਕੋਲ ਸੀ.ਏ ਦੇ ਖਿਲਾਫ ਕਾਰਵਾਈ ਕਰਨ ਦੇ ਅਧਿਕਾਰ ਹੋਣਗੇ।