ਹੁਣ ਪੋਸਟਮੈਨ ਤੋਂ ਕਰਵਾ ਸਕੋਗੇ ਆਪਣੇ ਕਈ ਕੰਮ

09/25/2017 12:20:36 PM

ਨਵੀਂ ਦਿੱਲੀ (ਬਿਊਰੋ)—ਪੋਸਟਮੈਨ ਨੂੰ ਭੁੱਲੇ ਤਾਂ ਨਹੀਂ ਹੋ ਤੁਸੀਂ? ਤੁਹਾਨੂੰ ਉਨ੍ਹਾਂ ਦੀ ਹੁਣ ਲੋੜ ਤਾਂ ਨਹੀਂ ਪਈ। ਛੇਤੀ ਹੀ ਪੋਸਟਮੈਨ ਤੁਹਾਡੇ ਕੰਮ ਆਵੇਗਾ। ਘਰ-ਘਰ ਚਿੱਠੀ ਪਹੁੰਚਾਉਣ ਵਾਲਾ ਪੋਸਟਮੈਨ ਹੁਣ ਛੇਤੀ ਚਿੱਠੀ ਪਹੁੰਚਾਉਣ ਵਾਲੇ ਹੁਣ ਚੱਲਦੇ-ਫਿਰਦੇ ਪੇਮੈਂਟ ਬੈਂਕ ਦੇ ਰੂਪ 'ਚ ਕੰਮ ਕਰਨਗੇ। ਉਹ ਹਾਈ ਟੈੱਕ ਡਿਵਾਈਸ ਰਾਹੀਂ ਕਈ ਵਿੱਤੀ ਲੈਣ-ਦੇਣ ਨੂੰ ਤੁਹਾਡੇ ਘਰ ਆ ਕੇ ਪੂਰਾ ਕਰਨਗੇ। 
ਇੰਡੀਆ ਪੋਸਟ ਪੇਮੈਂਟ ਬੈਂਕ ਮਾਰਚ 2018 ਤੱਕ ਆਪਣੇ ਆਪਰੇਸ਼ਨ ਨੂੰ ਰਾਸ਼ਟਰੀ ਪੱਧਰ 'ਤੇ ਲਾਂਚ ਕਰਨ ਦੀ ਤਿਆਰੀ 'ਚ ਹਨ। 1.5 ਲੱਖ ਪੋਸਟਮੈਨ ਲਈ ਡਿਵਾਈਸ ਦੇ ਕਾਨਟਰੈਕਟ ਦੀ ਤਿਆਰੀ ਕੀਤੀ ਜਾ ਰਹੀ ਹੈ। ਮਾਈਕ੍ਰੋ ਏ. ਟੀ. ਐੱਮ. ਵਰਗੇ ਇਸ ਡਿਵਾਇਸ 'ਚ ਬਾਇਓਮੈਟਰਿਕ ਰੀਡਰ, ਪ੍ਰਿੰਟਰ ਅਤੇ ਡੈਬਿਟ ਕ੍ਰੈਡਿਟ ਕਾਰਡ ਰੀਡਰ ਜੁੜਿਆ ਹੋਵੇਗਾ। ਇੰਡੀਆ ਪੋਸਟ ਪੇਮੈਂਟ ਬੈਂਕ ਦੇ ਚੀਫ ਐਗਜ਼ੀਕਿਊਟਿਵ ਏ. ਪੀ. ਸਿੰਘ ਨੇ ਦੱਸਿਆ ਕਿ 2 ਲੱਖ ਡਿਵਾਈਸ ਲਈ ਟੈਂਡਰ ਤਿਆਰ ਹੈ ਅਤੇ ਇਸ ਨੂੰ ਇਕ ਮਹੀਨੇ ਦੇ ਅੰਦਰ ਜਾਰੀ ਕੀਤਾ ਜਾ ਸਕਦਾ ਹੈ। ਇੰਡੀਆ ਪੋਸਟ ਪੇਮੈਂਟ ਬੈਂਕ ਲਈ ਬੈਕੇਂਡ ਸਿਸਟਮ ਤਿਆਰ ਕਰਨ ਲਈ  HP Enterprise ਦੀ ਚੋਣ ਕੀਤੀ ਗਈ ਹੈ। 
ਏ. ਪੀ. ਸਿੰਘ ਨੇ ਕਿਹਾ ਕਿ ਇਸ ਦੇ ਪਿਛੇ ਵਿਚਾਰ ਪੇਮੈਂਟਸ ਨੂੰ ਬੈਂਕਾਂ ਨਾਲ ਜੋੜਣ ਦਾ ਹੈ। ਗੈਸ, ਬਿਜਲੀ, ਮੋਬਾਇਲ, ਡੀ. ਟੀ. ਐੱਚ. ਦੇ ਬਿੱਲਾਂ ਅਤੇ ਸਕੂਲ ਫੀਸ ਵਰਗੇ ਇਕ ਕਰੀਬ ਦਰਜਨ ਪੇਮੈਂਟ ਦੀ ਪਛਾਣ ਅਸੀਂ ਕੀਤੀ ਹੈ, ਜਿਸ ਨੂੰ ਪੇਮੈਂਟ ਬੈਂਕ ਰਾਹੀਂ ਪੂਰਾ ਕਰ ਸਕਦੇ ਹਨ। ਇੰਡੀਆ ਪੋਸਟ ਇਕ ਐਪ 'ਤੇ ਵੀ ਕੰਮ ਕਰ ਰਿਹਾ ਹੈ, ਜਿਸ ਦੇ ਰਾਹੀਂ ਇਨ੍ਹਾਂ ਪੇਮੈਂਟਸ ਨੂੰ ਅੰਜ਼ਾਮ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਡਿਪਾਜ਼ਿਟ ਦੀ ਬਜਾਏ ਪੇਮੈਂਟ 'ਤੇ ਫੋਕਸ ਕਰਨਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਪੇਮੈਂਟ ਬੈਂਕਾਂ ਨੂੰ ਡਿਪਾਜ਼ਿਟ ਲੈਣ ਦੀ ਆਗਿਆ ਨਹੀਂ ਹੈ। ਰੈਵਨਿਊ ਲਈ ਇੰਡੀਆ ਪੋਸਟ ਪੇਮੈਂਟ ਬੈਂਕ ਹਰ ਟਰਾਂਸਜੈਕਸ਼ਨ 'ਤੇ ਫੀਸ ਲਵੇਗਾ।
ਸੀਨੀਅਰ ਅਧਿਕਾਰੀ ਮੁਤਾਬਕ ਡਾਕ ਘਰ 'ਚ 35 ਕਰੋੜ ਅਕਾਊਂਟ ਹਨ ਅਤੇ ਉਹ ਅਗਲੇ 5 ਸਾਲ 'ਚ 8 ਕਰੋੜ ਪਰਿਵਾਰਾਂ ਨੂੰ ਪੇਮੈਂਟ ਬੈਂਕ ਨਾਲ ਜੋੜਣ 'ਤੇ ਫੋਕਸ ਕਰਨਗੇ।