ਚਾਕਲੇਟ ਤੋਂ ਬਾਅਦ ਹੁਣ ਇਹ ਕੰਪਨੀ ਵੇਚੇਗੀ ਊਠਣੀ ਦਾ ਦੁੱਧ

01/23/2019 12:17:09 AM

ਨਵੀਂ ਦਿੱਲੀ— ਪ੍ਰਮੁੱਖ ਡੇਅਰੀ ਕੰਪਨੀ ਅਮੂਲ (amul) ਨੇ ਪਹਿਲੀ ਵਾਰੀ ਗੁਜਰਾਤ ਦੇ ਬਾਜ਼ਾਰਾਂ-ਗਾਂਧੀਨਗਰ, ਅਹਿਮਦਾਬਾਦ ਅਤੇ ਕਚਛ 'ਚ ਊਠਣੀ ਦੇ ਦੁੱਧ ਨੂੰ ਬਾਜ਼ਾਰ 'ਚ ਲਿਆਂਦਾ  ਹੈ। ਇਸ ਪ੍ਰਮੁੱਖ ਡੇਅਰੀ ਕੰਪਨੀ ਨੇ ਕਿਹਾ ਕਿ ਇਸ ਦੁੱਧ ਨੂੰ ਕਚਛ ਖੇਤਰ ਤੋ2 ਪ੍ਰਾਪਤ ਕੀਤਾ ਗਿਆ ਹੈ। ਊਠਣੀ ਦਾ ਦੁੱਧ 50 ਰੁਪਏ ਦੀ ਕੀਮਤ 'ਤੇ 500 ਮਿਲੀਲਿਟਰ ਦੀ ਪੀ.ਈ.ਟੀ. ਬੋਤਲਾਂ 'ਚ ਉਪਲੱਬਧ ਹੋਵੇਗਾ ਅਤੇ ਇਸ ਨੂੰ ਠੰਡਾ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਇਹ ਦੁੱਧ ਤਿੰਨ ਦਿਨ ਤੱਕ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਗਾਹਕਾਂ ਤੋਂ ਮਿਲੀ ਸੀ ਵਧਿਆ ਪ੍ਰਕਿਰਿਆ
ਅਮੂਲ ਨੇ ਇਸ ਤੋਂ ਪਹਿਲਾਂ ਊਠਣੀ ਦੇ ਦੁੱਧ ਦੀ ਚਾਕਲੇਟ ਪੇਸ਼ ਕੀਤੀ ਸੀ ਜਿਸ ਨੂੰ ਗਾਹਕਾਂ ਕੋਲੋਂ ਵਧਿਆ ਪ੍ਰਕਿਰਿਆ ਮਿਲ ਰਹੀ ਹੈ। ਕੰਪਨੀ ਨੇ ਕਿਹਾ ਕਿ ਊਠਣੀ ਦੇ ਦੁੱਧ ਨੂੰ ਪਚਾਉਣਾ ਆਸਾਨ ਹੈ ਅਤੇ ਇਸ ਦੇ ਕਈ ਲਾਭ ਹੋਣ ਦੇ ਨਾਲ-ਨਾਲ ਇਹ ਕਾਫੀ ਫਾਇਦੇਮੰਦ ਹੈ। ਕੰਪਨੀ ਨੇ ਦੱਸਿਆ ਕਿ ਇਸ 'ਚ ਇੰਸੁਲਿਨ ਜਿਹੈ ਪ੍ਰੋਟੀਨ ਜ਼ਿਆਦਾ ਮਾਤਰਾ ਹੈ ਜਿਸ ਨਾਲ ਇਹ ਮਧੁਮੇਹ ਦੇ ਵਿਅਕਤੀਆਂ ਲਈ ਫਾਇਦੇਮੰਦ ਰਹਿੰਦਾ ਹੈ।
ਊਠਣੀ ਦਾ ਦੁੱਧ ਪੀਣ ਦੇ ਇਹ ਹਨ ਫਾਇਦੇ
ਊਠਣੀ ਦਾ ਦੁੱਧ ਪੀਣ ਨਾਲ ਬੱਚਿਆਂ ਦਾ ਦਿਮਾਗ ਦੀ ਤੁਲਨਾ 'ਚ ਤੇਜ਼ੀ ਨਾਲ ਵਿਕਸਿਤ ਹੁੰਦਾ ਹੈ। ਇਨ੍ਹਾਂ ਹੀ ਨਹੀਂ ਇਸ ਦੀ ਸੋਚਣ-ਸਮਝਣ ਦੀ ਸਮਰੱਥਾ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ। ਊਠਣੀ ਦਾ ਦੁੱਧ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਂਦਾ ਹੈ।
ਹੱਡੀਆਂ ਨੂੰ ਕਰਦਾ ਮਜ਼ਬੂਤ
ਊਠਣੀ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਇਸ 'ਚ ਪਾਇਆ ਜਾਣ ਵਾਲਾ ਲੈਕਟੋਫੇਰੀਨ ਨਾਮਕ ਤੱਵ ਕੈਂਸਰ ਨਾਲ ਵੀ ਲੜਨ 'ਚ ਮਦਦਗਾਰ ਹੁੰਦਾ ਹੈ। ਇਸ ਨੂੰ ਪੀਣ ਨਾਲ ਖੂਨ ਤੋਂ ਟਾਕਸਿਨਸ ਵੀ ਦੂਰ ਹੁੰਦੇ ਹਨ ਅਤੇ ਇਹ ਲਿਵਰ ਨੂੰ ਸਾਫ ਕਰਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ 'ਚ ਆਰਾਮ ਪਾਉਣ ਲਈ ਵੀ ਊਠਣੀ ਦੇ ਦੁੱਧ ਦਾ ਸੇਵਨ ਕਰਦੇ ਹਨ।
ਡਾਇਬਟੀਜ਼ 'ਚ ਦਿੰਦਾ ਆਰਾਮ
ਊਠਣੀ ਦਾ ਦੁੱਧ ਡਾਇਬਟੀਜ਼ ਰੋਗੀਆਂ ਲਈ ਰਾਮਵਾਣ ਹੈ। ਊਠਣੀ ਦੇ ਇਕ ਲਿਟਰ ਦੁੱਧ 'ਚ 52 ਯੂਨਿਟ ਇੰਸੁਲਿਨ ਪਾਈ ਜਾਂਦੀ ਹੈ, ਜੋ ਕਿ ਹੋਰ ਪਸ਼ੂਆਂ ਦੇ ਦੁੱਧ 'ਚ ਆਈ ਜਾਣ ਵਾਲੀ ਇੰਸੁਲਿਨ ਤੋਂ ਕਾਫੀ ਜ਼ਿਆਦਾ ਹੈ। ਇੰਸੁਲਿਨ ਸ਼ਰੀਰ 'ਚ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ। ਇਸ ਦਾ ਸੇਵਨ ਕਰਨ ਵਾਲ ਸਾਲਾਂ ਤੋਂ ਮਧੁਮੇਹ ਮਹੀਨੇ 'ਚ ਠੀਕ ਹੋ ਜਾਂਦਾ ਹੈ।
ਚਮੜੀ ਦੇ ਰੋਗਾਂ ਨੂੰ ਕਰਦਾ ਦੂਰ
ਬੀਮਾਰੀਆਂ 'ਚ ਰਾਹਤ ਦੇਣ ਤੋਂ ਇਲਾਵਾ ਊਠਣੀ ਦੇ ਦੁੱਧ ਦਾ ਸੇਵਨ ਚਮੜੀ 'ਚ ਵੀ ਨਿਖਾਰ ਲੈ ਕੇ ਆਉਂਦਾ ਹੈ। ਊਠਣੀ ਦੇ ਦੁੱਧ 'ਚ ਅਲਫਾ ਹਾਈਡ੍ਰੋਕਸਿਲ ਅਮਲ ਪਾਇਆ ਜਾਂਦਾ ਹੈ। ਇਹ ਚਮੜੀ ਨੂੰ ਗਲੋ, ਦਿੰਦਾ ਹੈ। ਇਹ ਹੀ ਕਾਰਨ ਹਾ ਕਿ ਊਠਣੀ ਦੇ ਦੁੱਧ ਦਾ ਸੇਨ ਸੁੰਦਰ ਸੰਬੰਧੀ ਪ੍ਰੋਡਕਟ ਤਿਆਰ ਕਰਨ 'ਚ ਵੀ ਕੀਤਾ ਜਾਂਦਾ ਹੈ।