‘ਹਲਦੀਰਾਮ’ ਵਿਚ ਬਹੁਮੱਤ ਹਿੱਸੇਦਾਰੀ ਖ਼ਰੀਦਣ ਲਈ ਗੱਲਬਾਤ ਨਹੀਂ ਕਰ ਰਹੇ : ਟਾਟਾ ਕੰਜਿਊਮਰ ਪ੍ਰੋਡਕਟਸ

09/07/2023 1:45:24 PM

ਨਵੀਂ ਦਿੱਲੀ (ਭਾਸ਼ਾ) – ਟਾਟਾ ਕੰਜਿਊਮਰ ਪ੍ਰੋਡਕਟਸ ਲਿਮਟਿਡ (ਟੀ. ਸੀ. ਪੀ. ਐੱਲ.) ਨੇ ਸਪੱਸ਼ਟ ਕੀਤਾ ਹੈ ਕਿ ਉਹ ‘ਹਲਦੀਰਾਮ’ ਵਿਚ 51 ਫੀਸਦੀ ਹਿੱਸੇਦਾਰੀ ਖਰੀਦਣ ਲਈ ਕੋਈ ਗੱਲਬਾਤ ਨਹੀਂ ਕਰ ਰਹੀ ਹੈ। ਕੁੱਝ ਖਬਰਾਂ ਮੁਤਾਬਕ ਟਾਟਾ ਸਮੂਹ ਦੀ ਐੱਫ. ਐੱਮ. ਸੀ. ਜੀ. (ਰੋਜ਼ਾਨਾ ਵਰਤੋਂ ਵਾਲੀਆਂ ਘਰੇਲੂ ਵਸਤਾਂ) ਇਕਾਈ ਹਲਦੀਰਾਮ ਦੀ 51 ਫੀਸਦੀ ਹਿੱਸੇਦਾਰੀ ਖਰੀਦਣ ਲਈ ਉਸ ਨਾਲ ਗੱਲਬਾਤ ਕਰ ਰਹੀ ਹੈ। ਹਾਲਾਂਕਿ ਖਬਰਾਂ ’ਚ ਕਿਹਾ ਗਿਆ ਹੈ ਕਿ ਕਿ ਹਾਈ ਐਂਟਰਪ੍ਰਾਈਜ਼ ਵੈਲਿਊ ਕਾਰਨ ਹਾਲੇ ਕੋਈ ਗੱਲ ਨਹੀਂ ਬਣ ਸਕੀ ਹੈ।

ਇਹ ਵੀ ਪੜ੍ਹੋ : ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ, ਇਨ੍ਹਾਂ ਕਾਰਨਾਂ ਕਾਰਨ ਵਧੇਗੀ ਪੀਲੀ ਧਾਤੂ ਦੀ ਚਮਕ

ਇਹ ਵੀ ਪੜ੍ਹੋ :  ਭਾਰਤ ਹੀ ਨਹੀਂ ਹੁਣ ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਵੀ ਕਮਜ਼ੋਰ ਪਿਆ ਪਾਕਿਸਤਾਨੀ ਰੁਪਇਆ

ਹਲਦੀਰਾਮ ਸਨੈਕਸ, ਨਮਕੀਨ ਬਣਾਉਣ ਦੇ ਨਾਲ-ਨਾਲ ਰੈਸਟੋਰੈਂਟ ਖੇਤਰ ਦੀ ਮੋਹਰੀ ਕੰਪਨੀ ਹੈ। ਟੀ. ਸੀ. ਪੀ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਹਲਦੀਰਾਮ ’ਚ ਬਹੁਮੱਤ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਨਹੀਂ ਕਰ ਰਹੀ ਹੈ, ਜਿਵੇਂ ਕਿ ਖਬਰਾਂ ’ਚ ਕਿਹਾ ਜਾ ਰਿਹਾ ਹੈ। ਕੰਪਨੀ ਵਲੋਂ ਇਹ ਸਪੱਸ਼ਟੀਕਰਨ ਇਨ੍ਹਾਂ ਖਬਰਾਂ ਦੇ ਆਉਣ ਤੋਂ ਬਾਅਦ ਐੱਨ. ਐੱਸ. ਈ. ਅਤੇ ਬੀ. ਐੱਸ. ਈ. ਵਲੋਂ ਜਵਾਬ ਮੰਗਣ ਤੋਂ ਬਾਅਦ ਦਿੱਤਾ ਗਿਆ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਸੀ ਕਿ ਟਾਟਾ ਕੰਜਿਊਮਰ ਪ੍ਰੋਡਕਟ ਬਾਜ਼ਾਰ ਵਿਚ ਚੱਲ ਰਹੀਆਂ ਅਟਕਲਾਂ ’ਤੇ ਟਿੱਪਣੀ ਨਹੀਂ ਕਰਦੀ ਹੈ। ਸੰਪਰਕ ਕਰਨ ’ਤੇ ਹਲਦੀਰਾਮ ਦੇ ਪ੍ਰਬੰਧਨ ਨੇ ਇਸ ਸਬੰਧ ਵਿਚ ਕੁੱਝ ਕਹਿਣ ਤੋਂ ਨਾਂਹ ਕੀਤੀ। ਟੀ. ਸੀ. ਪੀ. ਐੱਲ. ਟਾਟਾ ਸਾਲਟ, ਟਾਟਾ ਟੀ, ਟੇਟਲੀ, ਟਾਟਾ ਕੌਫੀ, ਟਾਟਾ ਸਾਊਲਫੁੱਲ ਵਰਗੇ ਉਤਪਾਦ ਵੇਚਦੀ ਹੈ। ਕੰਪਨੀ ਖਾਣ ਅਤੇ ਪੀਣ ਵਾਲੇ ਖੇਤਰ ’ਚ ਵਿਸਤਾਰ ਕਰ ਰਹੀ ਹੈ।

ਇਹ ਵੀ ਪੜ੍ਹੋ :  ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ

ਇਹ ਵੀ ਪੜ੍ਹੋ :  Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur