19 ਕਰੋੜ ਭਾਰਤੀਆਂ ਦਾ ਬੈਂਕ ਖਾਤਾ ਨਹੀਂ : ਵਿਸ਼ਵ ਬੈਂਕ

04/20/2018 9:41:55 PM

ਜਲੰਧਰ—ਜਨਧਨ ਯੋਜਨਾ ਦੀ ਕਾਮਯਾਬੀ ਤੋਂ ਬਾਅਦ ਵੀ ਭਾਰਤ 'ਚ 1.9 ਕਰੋੜ ਬਾਲਗਾਂ ਦਾ ਬੈਂਕਾ ਖਾਤਾ ਨਹੀਂ ਹੈ। ਬਿਨ੍ਹਾਂ ਬੈਂਕ ਖਾਤੇ ਦੇ ਲੋਕਾਂ ਦੀ ਗਿਣਤੀ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਭਾਰਤ 'ਚ ਹੀ ਹੈ। ਰਿਪੋਰਟ ਮੁਤਾਬਕ ਪਿਛਲੇ ਸਾਲ ਅੱਧੇ ਬੈਂਕ ਖਾਤੇ ਸਰਗਰਮ ਸਨ। ਹਾਲਾਂਕਿ ਜਨ-ਧਨ ਯੋਜਨਾ ਦੀ ਕਾਮਯਾਬੀ ਹੋਈ ਅਤੇ ਮਾਰਚ 2018 ਤਕ 31 ਕਰੋੜ ਨਵੇਂ ਬੈਂਕ ਖਾਤੇ ਖੁੱਲੇ। 2011 ਦੀ ਤੁਲਨਾ ਕਰੀਏ ਤਾਂ ਬੈਂਕ ਖਾਤੇ ਵਾਲੇ ਬਾਲਗਾਂ ਲੋਕਾਂ ਦੀ ਗਿਣਤੀ ਦੁਗੋਣੀ ਹੋ ਚੁੱਕੀ ਹੈ। 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜਨ-ਧਨ ਯੋਜਨਾ 2014 'ਚ ਲਾਂਚ ਕੀਤੀ ਸੀ। ਗਲੋਬਲ ਫਿਨਡੈਸਕ ਡਾਟਾਬੇਸ ਨਾਮਕ ਇਸ ਰਿਪੋਰਟ ਮੁਤਾਬਕ ਦੁਨੀਆ ਦੇ 11 ਫੀਸਦੀ ਬਿਨਾਂ ਬੈਂਕ ਖਾਤੇ ਵਾਲੇ ਲੋਕ ਭਾਰਤ 'ਚ ਹੀ ਰਹਿੰਦੇ ਹਨ। ਉੱਥੇ ਦੁਨੀਆ 'ਚ 69 ਫੀਸਦੀ ਲੋਕ ਯਾਨ 3.8 ਅਰਬ ਲੋਕਾਂ ਦੇ ਬੈਂਕ ਖਾਤੇ ਹਨ। 2014 'ਚ ਇਹ ਗਿਣਤੀ 62 ਫੀਸਦੀ ਅਤੇ 2011 'ਚ 51 ਫੀਸਦੀ ਸੀ। 


ਚੀਨ 'ਚ ਸਭ ਤੋਂ ਜ਼ਿਆਦਾ ਲੋਕ ਬਿਨ੍ਹਾਂ ਖਾਤੇ ਦੇ
ਚੀਨ 'ਚ ਸਭ ਤੋਂ ਜ਼ਿਆਦਾ 22.5 ਕਰੋੜ ਲੋਕਾਂ ਦੇ ਬੈਂਕ ਖਾਤੇ ਨਹੀਂ ਹਨ। ਇਸ ਤੋਂ ਬਾਅਦ ਭਾਰਤ 'ਚ 19 ਕਰੋੜ, ਪਾਕਿਸਤਾਨ 'ਚ 10 ਕਰੋੜ ਅਤੇ ਇੰਡੋਨੇਸ਼ੀਆ 'ਚ 9.5 ਕਰੋੜ ਲੋਕਾਂ ਦੇ ਬੈਂਕ ਖਾਤੇ ਨਹੀਂ ਹਨ।


ਡਿਜੀਟਲ ਭੁਗਤਾਨ ਵਧਿਆ
ਰਿਪੋਰਟ ਮੁਤਾਬਕ 42 ਫੀਸਦੀ ਪੁਰਸ਼ ਡਿਜੀਟਲ ਭੁਗਤਾਨ ਦਾ ਇਸਤੇਮਾਲ ਕਰ ਰਹੇ ਹਨ। ਜਦ ਕਿ ਸਿਰਫ 29 ਫੀਸਦੀ ਔਰਤਾਂ ਡਿਜੀਟਲ ਭੁਗਤਾਨ ਕਰਦੀਆਂ ਹਨ।