ਨਾਨ-ਬੈਂਕ PPI ਨੂੰ ਝਟਕਾ, RBI ਨੇ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਲੋਡ ਕਰਨ ’ਤੇ ਲਗਾਈ ਰੋਕ

06/22/2022 10:37:57 PM

ਨਵੀਂ ਦਿੱਲੀ (ਭਾਸ਼ਾ)–ਫਿਨਟੈੱਕ ਸਰਪਲੱਸ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਨਵਾਂ ਨਿਰਦੇਸ਼ ਦਿੱਤਾ ਹੈ। ਦਰਅਸਲ ਆਰ. ਬੀ. ਆਈ. ਨਾਨ-ਬੈਂਕਿੰਗ ਖੇਤਰ ਦੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ ਯਾਨੀ ਪੀ. ਪੀ. ਆਈ. ਜਾਰੀ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਵਾਲੇਟ ਅਤੇ ਕਾਰਡ ’ਚ ਪੈਸਾ ਕ੍ਰੈਡਿਟ ਸਹੂਲਤ ਰਾਹੀਂ ਨਾ ਪਾਉਣ। ਵਾਲੇਟ ਅਤੇ ਪ੍ਰੀਪੇਡ ਕਾਰਡ ਪੀ. ਪੀ. ਆਈ. ਦੇ ਉਦਾਹਰਣ ਹਨ। ਕੇਂਦਰੀ ਬੈਂਕ ਨੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ ’ਤੇ ‘ਮਾਸਟਰ’ ਡਾਇਰੈਕਸ਼ਨਸ (ਪੀ. ਪੀ. ਆਈ.-ਐੱਮ. ਡੀ.) ਜਾਰੀ ਕਰਦੇ ਹੋਏ ਕਿਹਾ ਕਿ ਪੀ. ਪੀ. ਆਈ. ਨੂੰ ਕੈਸ਼, ਬੈਂਕ ਅਕਾਊਂਟ, ਕ੍ਰੈਡਿਟ ਅਤੇ ਡੈਬਿਟ ਕਾਰਡ, ਪੀ. ਪੀ. ਆਈ. ਅਤੇ ਹੋਰ ਪੇਮੈਂਟ ਇੰਸਟਰੂਮੈਂਟਸ ਵਲੋਂ ‘ਲੋਡ’ ਅਤੇ ‘ਰੀਲੋਡ’ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਰਕਮ ਸਿਰਫ ਭਾਰਤੀ ਮੁਦਰਾ ਰੁਪਏ ’ਚ ਹੋਣੀ ਚਾਹੀਦੀ ਹੈ। ਸੂਤਰਾਂ ਨੇ ਕਿਹਾ ਕਿ ਆਰ. ਬੀ. ਆਈ. ਨੇ ਸਾਰੇ ਅਧਿਕਾਰਤ ਨਾਨ-ਬੈਂਕ ਪੀ. ਪੀ. ਆਈ. ਜਾਰੀ ਕਰਨ ਵਾਲਿਆਂ ਨੂੰ ਇਸ ਪਾਬੰਦੀ ਦੇ ਸਬੰਧ ’ਚ ਸੂਚਿਤ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਆਰ. ਬੀ. ਆਈ. ਨੇ ਪੀ. ਪੀ. ਆਈ. ਜਾਰੀ ਕਰਨ ਵਾਲਿਆਂ ਨੂੰ ਕਿਹਾ ਹੈ ਕਿ ਮਾਸਟਰ ਡਾਇਰੈਕਸ਼ਨਸ ਪੀ. ਪੀ. ਆਈ. ਨੂੰ ਕ੍ਰੈਡਿਟ ਸਹੂਲਤ ਨਾਲ ‘ਲੋਡ’ ਕਰਨ ਦੀ ਮਨਜ਼ੂਰੀ ਨਹੀਂ ਦਿੰਦਾ ਹੈ। ਉਸ ਨੇ ਕਿਹਾ ਕਿ ਜੇ ਅਜਿਹੀ ਰਵਾਇਤ ਜਾਰੀ ਹੈ ਤਾਂ ਉਸ ’ਤੇ ਤੁਰੰਤ ਰੋਕ ਲਗਾਈ ਜਾਵੇ।

ਇਹ ਵੀ ਪੜ੍ਹੋ : ਭਾਰਤੀ ਫੌਜ ਮੁਖੀ ਅਗਸਤ 'ਚ ਨੇਪਾਲ ਯਾਤਰਾ 'ਤੇ ਜਾਣਗੇ

ਕੁਝ ਫਿਨਟੈੱਕ ਕੰਪਨੀਆਂ ਦੇ ਕਾਰੋਬਾਰੀ ਮਾਡਲ ’ਤੇ ਹੋ ਸਕਦੈ ਅਸਰ
ਪੀ. ਡਬਲਯੂ. ਸੀ. ਇੰਡੀਆ ਦੇ ‘ਪੇਮੈਂਟਸ ਟ੍ਰਾਂਫਾਰਮੇਸ਼ਨ ਲੀਡਰ’ ਮਿਹਿਰ ਗਾਂਧੀ ਨੇ ਕਿਹਾ ਕਿ ਕ੍ਰੈਡਿਟ ਸਹੂਲਤ ਰਾਹੀਂ ਪੈਸੇ ਪਾਉਣ ’ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਕ ਕ੍ਰੈਡਿਟ ਸਹੂਲਤ ਦਾ ਇਸਤੇਮਾਲ ਕਈ ਪ੍ਰੀਪੇਡ ਵਾਲੇਟ ਅਤੇ ਕਾਰਡ ਲਈ ਕੀਤਾ ਜਾਂਦਾ ਸੀ। ਇਸ ਕਦਮ ਨਾਲ ਕੁਝ ਫਿਨਟੈੱਕ ਕੰਪਨੀਆਂ ਦੇ ਕਾਰੋਬਾਰੀ ਮਾਡਲ ’ਤੇ ਅਸਰ ਪਵੇਗਾ।

ਇਹ ਵੀ ਪੜ੍ਹੋ :ਸਵਾਈਨ ਫਲੂ ਕਾਰਨ ਭਾਜਪਾ ਆਗੂ ਦੀ ਹੋਈ ਮੌਤ, ਇਸ ਸਾਲ ਦਾ ਪਹਿਲਾ ਡੈੱਥ ਕੇਸ ਆਇਆ ਸਾਹਮਣੇ (ਵੀਡੀਓ)

ਮਹਿੰਗਾਈ ਦੀ ਲਗਾਤਾਰ ਉੱਚੀ ਦਰ ਪ੍ਰਮੁੱਖ ਚਿੰਤਾ ਦਾ ਕਾਰਨ
ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਚਿਤਾਵਨੀ ਦਿੱਤੀ ਹੈ ਕਿ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਦੇ ਬਾਵਜੂਦ ਮਹਿੰਗਾਈ ਦੀ ਲਗਾਤਾਰ ਉੱਚੀ ਦਰ ਅਰਥਵਿਵਸਥਾ ਲਈ ਪ੍ਰਮੁੱਖ ਚਿੰਤਾ ਦਾ ਕਾਰਨ ਹੈ। ਉਨ੍ਹਾਂ ਨੇ ਵਧਦੀ ਮਹਿੰਗਾਈ ਨੂੰ ਕਾਬੂ ’ਚ ਲਿਆਉਣ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ ਪ੍ਰਮੁੱਖ ਨੀਤੀਗਤ ਦਰ ’ਚ 0.50 ਫੀਸਦੀ ਦੇ ਵਾਧੇ ਦੇ ਪੱਖ ’ਚ ਵੋਟਿੰਗ ਕਰਦੇ ਹੋਏ ਇਹ ਗੱਲ ਕਹੀ। ਕੇਂਦਰੀ ਬੈਂਕ ਦੇ ਬੁੱਧਵਾਰ ਨੂੰ ਜਾਰੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਬੈਠਕ ਦੇ ਵੇਰਵੇ ਤੋਂ ਇਹ ਜਾਣਕਾਰੀ ਮਿਲੀ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਇਹ ਸਮਾਂ ਨੀਤੀਗਤ ਦਰ ’ਚ ਇਕ ਹੋਰ ਵਾਧੇ ਲਈ ਸਹੀ ਹੈ। ਅਖੀਰ ਮੈਂ ਰੇਪੋ ਦਰ ’ਚ 0.50 ਫੀਸਦੀ ਵਾਧੇ ਦੇ ਪੱਖ ’ਚ ਵੋਟਿੰਗ ਕਰਾਂਗਾ। ਇਹ ਉੱਭਰਦੀ ਮਹਿੰਗਾਈ-ਵਾਧੇ ਦੀ ਸਥਿਤੀ ਦੇ ਮੁਤਾਬਕ ਹੈ ਅਤੇ ਪ੍ਰਤੀਕੂਲ ਸਪਲਾਈ ਸਮੱਸਿਆਵਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਕਰੇਗਾ।

ਇਹ ਵੀ ਪੜ੍ਹੋ : ਸ਼ਾਹਬਾਜ਼ ਸ਼ਰੀਫ ਨੂੰ ਆਰਥਿਕ ਤੇ ਚੋਣ ਸੁਧਾਰਾਂ ਲਈ ਕੁਝ ਸਮਾਂ ਦਿਓ : ਬਿਲਾਵਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News