ਨੋਕੀਆ ਦੇ ਇਨ੍ਹਾਂ ਦੋ ਸਮਾਰਟਫੋਨਸ ਦੀ ਕੀਮਤ ''ਚ ਹੋਈ ਕਟੌਤੀ, ਜਾਣੋ ਨਵੀਂ ਕੀਮਤ

10/10/2019 9:35:29 PM

ਗੈਜੇਟ ਡੈਸਕ—ਨੋਕੀਆ 2.2 ਅਤੇ ਨੋਕੀਆ 3.2 ਦੀਆਂ ਕੀਮਤਾਂ 'ਚ ਭਾਰਤ 'ਚ ਕਟੌਤੀ ਕਰ ਦਿੱਤੀ ਗਈ ਹੈ। ਇਨ੍ਹਾਂ ਦੀ ਸ਼ੁਰੂਆਤੀ ਕੀਮਤ ਹੁਣ 6,599 ਰੁਪਏ ਅਤੇ 7,499 ਰੁਪਏ ਹੋ ਗਈ ਹੈ। ਨੋਕੀਆ 2.2 ਦੀ ਅਸਲ ਸ਼ੁਰੂਆਤੀ ਕੀਮਤ 7,699 ਰੁਪਏ ਅਤੇ ਨੋਕੀਆ 3.2 ਦੀ 7,999 ਰੁਪਏ ਸੀ। ਭਾਵ ਨੋਕੀਆ 3.2 ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਅਤੇ ਨੋਕੀਆ 2.2 ਦੀ ਕੀਮਤ 'ਚ 1,100 ਰੁਪਏ ਕਟੌਤੀ ਕੀਤੀ ਗਈ ਹੈ। ਨੋਕੀਆ 2.2 ਨੂੰ ਭਾਰਤ 'ਚ ਜੂਨ 'ਚ ਲਾਂਚ ਕੀਤਾ ਗਿਆ, ਉੱਥੇ 3.2 ਦੀ ਲਾਂਚਿੰਗ ਮਈ 'ਚ ਕੀਤੀ ਗਈ ਸੀ।

ਕੀਮਤਾਂ 'ਚ ਕਟੌਤੀ ਤੋਂ ਬਾਅਦ ਹੁਣ ਨੋਕੀਆ 2.2 ਦੇ 2ਜੀ.ਬੀ. ਰੈਮ+16ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 6,599 ਰੁਪਏ ਅਤੇ 3ਜੀ.ਬੀ.+32ਜੀ.ਬੀ. ਵੇਰੀਐਂਟ ਦੀ ਕੀਮਤ 7,599 ਰੁਪਏ ਹੋ ਗਈ ਹੈ। ਬਦਲੀ ਹੋਈਆਂ ਕੀਮਤਾਂ ਫਲਿੱਪਕਾਰਟ ਤੇ ਨੋਕੀਆ ਵੈੱਬਸਾਈਟ 'ਤੇ ਦੇਖੀ ਜਾ ਸਕਦੀਆਂ ਹਨ। ਨੋਕੀਆ 2.2 ਗਾਹਕਾਂ ਲਈ ਬਲੈਕ ਅਤੇ ਸਟੀਲ ਕਲਰ ਆਪਸ਼ਨ 'ਚ ਉਪਲੱਬਧ ਹੈ। ਫਲਿੱਪਕਾਰਟ 'ਤੇ ਇਸ ਸਮਾਰਟਫੋਨ 'ਤੇ ਨੋ-ਕਾਸਟ EMI ਅਤੇ ਐਕਸਚੇਂਜ ਡਿਸਕਾਊਂਟ ਦੋਵੇਂ ਹੀ ਦਿੱਤੇ ਜਾ ਰਹੇ ਹਨ। ਉੱਥੇ ਨੋਕੀਆ ਦੀ ਵੈੱਬਸਾਈਟ 'ਤੇ ਜਿਓ ਗਾਹਕਾਂ ਨੂੰ 2,200 ਰੁਪਏ ਦਾ ਕੈਸ਼ਬੈਕ ਅਤੇ 100 ਜੀ.ਬੀ. ਐਡੀਸ਼ਨਲ ਡਾਟਾ ਦਿੱਤਾ ਜਾ ਰਿਹਾ ਹੈ। ਨੋਕੀਆ 2.2 ਦੇ 2ਜੀ.ਬੀ.+16ਜੀ.ਬੀ. ਇੰਰਟਰਨਲ ਸਟੋਰੇਜ਼ ਵੇਰੀਐਂਟ ਦੀ ਅਸਲ ਕੀਮਤ 7,699 ਰੁਪਏ ਅਤੇ 3ਜੀ.ਬੀ.+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 8,699 ਰੁਪਏ ਸੀ।

ਨੋਕੀਆ 3.2 ਦੀ ਗੱਲ ਕਰੀਏ ਤਾਂ ਕੀਮਤਾਂ 'ਚ ਕਟੌਤੀ ਤੋਂ ਬਾਅਦ ਹੁਣ 2ਜੀ.ਬੀ.+16ਜੀ.ਬੀ. ਵੇਰੀਐਂਟ ਦੀ ਕੀਮਤ 7,499 ਰੁਪਏ ਅਤੇ 3ਜੀ.ਬੀ.+32ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 8,499 ਰੁਪਏ ਹੋ ਗਈ ਹੈ। ਲਾਂਚਿੰਗ ਵੇਲੇ ਇਨ੍ਹਾਂ ਦੀ ਕੀਮਤ 8,990 ਰੁਪਏ ਅਤੇ 10,790 ਰੁਪਏ ਸੀ।


Karan Kumar

Content Editor

Related News