ਆਟੋ ਲੋਨ ਨਾਲ ਸਬੰਧਤ ਜਾਂਚ ਨਾਲ ਬੈਂਕ ਨੂੰ ਕੋਈ ਨੁਕਸਾਨ ਨਹੀਂ : HDFC

07/15/2020 1:33:20 AM

ਮੁੰਬਈ–ਦੇਸ਼ ਦੇ ਨਿੱਜੀ ਬੈਂਕ ਦੇ ਵੱਡੇ ਬੈਂਕ ਐੱਚ. ਡੀ. ਐੱਫ. ਸੀ. ਬੈਂਕ ਨੇ ਕਿਹਾ ਕਿ ਆਟੋ ਲੋਨ ਦੇਣ ਦੀ ਕਾਰਜ ਪ੍ਰਣਾਲੀ ਦੀ ਜਾਂਚ ਨਾਲ ਬੈਂਕ ਦੇ ਕਰਜ਼ ਖਾਤਿਆਂ 'ਤੇ ਕੋਈ ਅਸਰ ਨਹੀਂ ਪਵੇਗਾ ਅਤੇ ਨਾ ਹੀ ਇਸ ਨਾਲ ਬੈਂਕ ਨੂੰ ਕੋਈ ਨੁਕਸਾਨ ਹੋਵੇਗਾ। ਬੈਂਕ ਦੇ ਬੁਲਾਰੇ ਨੇ ਕਿਹਾ ਕਿ ਇਸ ਗੱਲ ਨੂੰ ਸਪੱਸ਼ਟ ਕਰਨਾ ਅਹਿਮ ਹੈ ਕਿ ਇਸ ਦਾ (ਜਾਂਚ) ਕਿਸੇ ਵੀ ਹਾਲਤ 'ਚ ਬੈਂਕ ਦੇ ਲੋਨ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੈਂਕ ਨੇ ਸੋਮਵਾਰ ਨੂੰ ਆਪਣੇ ਆਟੋ ਲੋਨ ਕਾਰੋਬਾਰ ਨਾਲ ਜੁੜੇ ਇਕ ਪ੍ਰਮੁੱਖ ਅਧਿਕਾਰੀ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਕੀਤੀਆਂ ਗਈਆਂ ਸ਼ਿਕਾਇਤਾਂ ਤੋਂ ਬਾਅਦ ਬੈਂਕ ਦੀਆਂ ਆਟੋ ਲੋਨ ਪ੍ਰਕਿਰਿਆਵਾਂ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਇਸ ਘਟਨਾਚੱਕਰ ਨਾਲ ਜੁੜੇ ਸੂਤਰਾਂ ਨੇ ਕਿਹਾ ਸੀ ਕਿ ਇਹ ਦੋਸ਼ ਮੁਕਤ ਪੇਸ਼ੇਵਰ ਵਰਤਾਓ ਨਾਲ ਜੁੜੇ ਹਨ, ਜਿਸ ਕਾਰਣ ਹਿੱਤਾਂ ਦੇ ਟਕਰਾਅ ਦੇ ਮੁੱਦੇ ਉਭਰ ਕੇ ਸਾਹਮਣੇ ਆ ਰਹੇ ਹਨ।


Karan Kumar

Content Editor

Related News