ਦਿੱਲੀ ’ਚ 7 ਦਿਨ ਦੋ ਘੰਟੇ ਬੰਦ ਹੋਵੇਗਾ AIRPORT, ਨਹੀਂ ਮਿਲੇਗੀ ਫਲਾਈਟ!

01/18/2020 3:02:50 PM

ਨਵੀਂ ਦਿੱਲੀ— ਗਣਤੰਤਰ ਦਿਵਸ ਦੇ ਸਮਾਰੋਹਾਂ ਦੇ ਮੱਦੇਨਜ਼ਰ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈ. ਜੀ. ਆਈ.) 'ਤੇ 18 ਜਨਵਰੀ, 20 ਤੋਂ 24 ਜਨਵਰੀ ਤੇ 26 ਜਨਵਰੀ ਨੂੰ ਸਵੇਰੇ 10:35 ਤੇ ਦੁਪਹਿਰ 12:15 ਵਜੇ ਵਿਚਕਾਰ ਕਿਸੇ ਵੀ ਫਲਾਈਟ ਨੂੰ ਲੈਂਡਿੰਗ ਤੇ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਹੋਵੇਗੀ। ਇਨ੍ਹਾਂ ਸੱਤ ਦਿਨਾਂ ਦੌਰਾਨ ਦਿੱਲੀ ਦਾ ਹਵਾਈ ਖੇਤਰ ਤਕਰੀਬਨ ਦੋ ਘੰਟੇ ਬੰਦ ਹੋਣ ਨਾਲ ਸਾਰੀਆਂ ਫਲਾਈਟਸ 'ਤੇ ਇਸ ਦਾ ਪ੍ਰਭਾਵ ਹੋ ਸਕਦਾ ਹੈ।
 

ਦਿੱਲੀ ਆਈ. ਜੀ. ਆਈ. ਹਵਾਈ ਅੱਡੇ ਤੋਂ ਫਲਾਈਟ ਲਈ ਤੁਹਾਨੂੰ ਤਕਰੀਬਨ 2 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲ ਹੀ 'ਚ ਪਿਛਲੇ ਦਿਨੀਂ ਭਾਰਤੀ ਹਵਾਈ ਅੱਡਾ ਅਥਾਰਟੀ (AAI) ਨੇ ਗਣਤੰਤਰ ਦਿਵਸ ਦੇ ਸਮਾਰੋਹਾਂ ਦੇ ਕਾਰਨ ਏਅਰਮੇਨ (ਨੋਟਮ) ਨੂੰ ਇਕ ਨੋਟਿਸ ਜਾਰੀ ਕੀਤਾ ਸੀ, ਜਿਸ ਮੁਤਾਬਕ ਗਣਤੰਤਰ ਦਿਵਸ ਦੇ ਸਮਾਰੋਹਾਂ ਕਾਰਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਕਤ ਸੱਤ ਦਿਨਾਂ ਦੌਰਾਨ ਲਗਭਗ ਦੋ ਘੰਟੇ
ਫਲਾਈਟਸ ਦੀ ਆਵਾਜਾਈ ਬੰਦ ਰਹੇਗੀ।

ਉੱਥੇ ਹੀ ਵਿਸਤਾਰਾ, ਇੰਡੀਗੋ, ਸਪਾਈਸ ਜੈੱਟ ਨੇ ਵੀ ਮੁਸਾਫਰਾਂ ਨੂੰ ਫਲਾਈਟਸ ਸਟੇਟਸ ਚੈੱਕ ਕਰਦੇ ਰਹਿਣ ਨੂੰ ਕਿਹਾ ਹੈ, ਤਾਂ ਜੋ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਵਿਸਤਾਰਾ ਨੇ ਕਿਹਾ ਕਿ ਗਣਤੰਤਰ ਦਿਵਸ ਰਿਹਰਸਲਾਂ ਦੇ ਮੱਦੇਨਜ਼ਰ ਹਵਾਈ ਖੇਤਰ 'ਤੇ ਪਾਬੰਦੀ ਕਾਰਨ 18 ਜਨਵਰੀ, 20 ਤੋਂ 24 ਜਨਵਰੀ ਅਤੇ 26 ਜਨਵਰੀ ਨੂੰ ਦਿੱਲੀ ਆਉਣ-ਜਾਣ ਵਾਲੀਆਂ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਲਈ ਫਲਾਈਟਸ ਦੀ ਸਥਿਤੀ ਦੇਖ ਕੀ ਹੀ ਚੱਲੋ। ਦਿੱਲੀ ਏਅਰਪੋਰਟ ਨੇ ਵੀ ਕਿਹਾ ਹੈ ਕਿ ਇਨ੍ਹਾਂ ਦਿਨਾਂ 'ਚ ਕਿਸੇ ਵੀ ਯਾਤਰਾ 'ਤੇ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ ਤੇ ਉਸ ਅਨੁਸਾਰ ਯੋਜਨਾਬੰਦੀ ਕਰਨ।