SUV ''ਤੇ ਮੰਦੀ ਦਾ ਅਸਰ ਨਹੀਂ, ਸਾਲ 2019 ''ਚ 33 ਫੀਸਦੀ ਵਧੀ ਵਿਕਰੀ

01/06/2020 5:26:02 PM

ਨਵੀਂ ਦਿੱਲੀ — ਸਾਲ 2019 ਆਟੋ ਇੰਡਸਟਰੀ ਲਈ ਸਭ ਤੋਂ ਖਰਾਬ ਸਾਬਤ ਹੋਇਆ। ਸਾਲ 1998 ਦੇ ਬਾਅਦ ਪਹਿਲੀ ਵਾਰ ਯਾਤਰੀ  ੍ਵਹੀਕਲ 'ਚ ਸਭ ਤੋਂ ਵੱਡੀ 13 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਪਰ SUV ਸੈਗਮੈਂਟ 'ਚ ਆਟੋ ਸੈਕਟਰ 'ਚ ਜਾਰੀ ਆਰਥਿਕ ਸੁਸਤੀ ਦਾ ਅਸਰ ਨਹੀਂ ਦੇਖਿਆ ਗਿਆ। SUV ਦੀ ਵਿਕਰੀ 'ਚ ਪਿਛਲੇ ਸਾਲ ਕਰੀਬ ਇਕ ਤਿਹਾਈ ਵਾਧਾ ਦਰਜ ਕੀਤਾ ਗਿਆ। ਜਿਹੜੀਆਂ SUV ਦੀ ਸਭ ਤੋਂ ਵਧ ਵਿਕਰੀ ਹੋਈ ਉਨ੍ਹਾਂ 'ਚ ਐਮ.ਜੀ. ਹੈਕਟਰ, ਕਿਆ ਸੈਲਟਾਸ ਅਤੇ ਟਾਟਾ ਹੈਰੀਅਰ ਸ਼ਾਮਲ ਹਨ।

SUV ਦੀ ਹਿੱਸੇਦਾਰੀ ਸਿਰਫ 2 ਫੀਸਦੀ

ਹਾਲਾਂਕਿ ਦੇਸ਼ ਵਿਚ ਵਿਕਣ ਵਾਲੇ ਕੁੱਲ ਯਾਤਰੀ ਵਾਹਨ 'ਚ ਪ੍ਰੀਮੀਅਮ SUV ਦਾ ਹਿੱਸਾ ਸਿਰਫ 2 ਫੀਸਦੀ ਹੈ। ਗਾਹਕਾਂ ਦੀ ਮੰਗ ਕਾਰਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਗਲੇ 4 ਤੋਂ 5  ਸਾਲ 'ਚ SUV ਦੀ ਵਿਕਰੀ 'ਚ 5 ਗੁਣਾ ਦੀ ਤੇਜ਼ੀ ਦਰਜ ਕੀਤੀ ਜਾ ਸਕਦੀ ਹੈ। ਅਜਿਹੇ 'ਚ ਅਗਲੇ ਪੰਜ ਸਾਲਾਂ 'ਚ ਭਾਰਤੀ ਬਜ਼ਾਰ 'ਚ SUV ਦੀ ਹਿੱਸੇਦਾਰੀ ਵਧ ਕੇ 8 ਤੋਂ 10 ਫੀਸਦੀ ਹੋ ਸਕਦੀ ਹੈ।

ਐਮ.ਜੀ. ਹੈਕਟਰ SUV ਵਿਕਰੀ 'ਚ ਰਹੀ ਅੱਵਲ

ਜੇਕਰ ਸਾਲ 2019 ਦੀ ਦੂਜੀ ਛਮਾਹੀ(ਜੁਲਾਈ ਤੋਂ ਦਸੰਬਰ) ਦੀ ਗੱਲ ਕਰੀਏ ਤਾਂ ਇਸ ਦੌਰਾਨ ਸਭ ਤੋਂ ਜ਼ਿਆਦਾ ਐਮ.ਜੀ. ਹੈਕਟਰ ਦੀ 15930 ਯੂਨਿਟ SUV ਵਿਕੀ। 6,962 ਯੂਨਿਟ ਵਿਕਰੀ ਦੇ ਨਾਲ ਮਹਿੰਦਰਾ ਐਕਸ.ਯੂ.ਵੀ. 300 ਦੂਜੇ ਸਥਾਨ 'ਤੇ ਰਹੀ ਜਦੋਂਕਿ ਟਾਟਾ ਹੈਰੀਅਰ ਦੀ 5,836 ਯੂਨਿਟ ਅਤੇ ਜੀਪ ਕੰਪਾਸ ਦੀ 3,951 ਯੂਨਿਟ ਵਿਕੀ।