ਮਰਸੀਡੀਜ਼ ਦੀ ਲਾਂਚਿੰਗ ਮੌਕੋ ਨਿਤਿਨ ਗਡਕਰੀ ਨੇ ਕਿਹਾ, 'ਇਸ ਨੂੰ ਮੈਂ ਵੀ ਨਹੀਂ ਖ਼ਰੀਦ ਸਕਦਾ, ਅਸੀਂ ਮਿਡਲ ਕਲਾਸ ਲੋਕ'

10/05/2022 7:07:34 PM

ਨਵੀਂ ਦਿੱਲੀ - ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ Mercedes-Benz ਨੇ ਹਾਲ ਹੀ ਵਿੱਚ ਆਪਣੀ ਨਵੀਂ ਇਲੈਕਟ੍ਰਿਕ ਕਾਰ Mercedes-Benz EQS 580 4Matic ਨੂੰ ਲਾਂਚ ਕੀਤਾ ਹੈ। ਇਹ ਦੇਸ਼ ਦੀ ਸਭ ਤੋਂ ਉੱਚੀ ਰੇਂਜ ਵਾਲੀ ਇਲੈਕਟ੍ਰਿਕ ਕਾਰ ਹੈ। ਇਹ ਫੁੱਲ ਚਾਰਜ ਵਿੱਚ 850KM ਤੋਂ ਵੱਧ ਚੱਲ ਸਕਦੀ ਹੈ। ਇਸ ਤੋਂ ਇਲਾਵਾ ਇਹ ਪਹਿਲੀ ਮੇਡ ਇਨ ਇੰਡੀਆ ਲਗਜ਼ਰੀ ਇਲੈਕਟ੍ਰਿਕ ਕਾਰ ਵੀ ਹੈ, ਜਿਸ ਨੂੰ ਪੁਣੇ ਦੇ ਚਾਕਨ ਸਥਿਤ ਪਲਾਂਟ 'ਚ ਬਣਾਇਆ ਜਾਵੇਗਾ। ਇਸ ਗੱਡੀ ਨੂੰ ਲਾਂਚ ਕਰਨ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਇਸ ਦੌਰਾਨ ਗਡਕਰੀ ਨੇ ਮਰਸਡੀਜ਼-ਬੈਂਜ਼ ਨੂੰ ਲੋਕਲ ਤੌਰ 'ਤੇ ਵੱਧ ਤੋਂ ਵੱਧ ਵਾਹਨ ਬਣਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : ਮਾਸਕ-ਥਰਮਾਮੀਟਰ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਵਿਕਰੀ ਨੂੰ ਲੈ ਕੇ ਕੇਂਦਰ ਨੇ ਜਾਰੀ ਕੀਤਾ ਨਵਾਂ ਆਦੇਸ਼

ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਵਾਹਨ ਘਰੇਲੂ ਪੱਧਰ ’ਤੇ ਹੀ ਬਣਾਏ ਜਾਣ ਕਿਉਂਕਿ ਅਜਿਹਾ ਕਰਨ ਨਾਲ ਖਰਚਾ ਵੀ ਘੱਟ ਹੋਵੇਗਾ ਅਤੇ ਕੀਮਤ ਵੀ ਘੱਟ ਜਾਵੇਗੀ। ਮੰਤਰੀ ਨੇ ਕਿਹਾ, "ਜੇ ਤੁਸੀਂ ਉਤਪਾਦਨ ਵਧਾਉਂਦੇ ਹੋ, ਤਾਂ ਲਾਗਤ ਘਟਾਉਣਾ ਸੰਭਵ ਹੈ। ਅਸੀਂ ਮੱਧ ਵਰਗ ਦੇ ਲੋਕ ਹਾਂ, ਇੱਥੋਂ ਤੱਕ ਕਿ ਮੈਂ ਵੀ ਤੁਹਾਡੀ ਕਾਰ ਨਹੀਂ ਖਰੀਦ ਸਕਦਾ।" ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ ਦੀ ਨਵੀਂ ਇਨੋਵੇਟਿਵ ਇਲੈਕਟ੍ਰਿਕ ਕਾਰ ਦੀ ਕੀਮਤ 1.55 ਕਰੋੜ ਰੁਪਏ ਹੈ। ਮਰਸਡੀਜ਼ ਨੇ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ EQC ਇਲੈਕਟ੍ਰਿਕ SUV ਦੇ ਰੂਪ ਵਿੱਚ ਲਾਂਚ ਕੀਤੀ ਹੈ। ਅਕਤੂਬਰ 2020 ਵਿੱਚ ਲਾਂਚ ਹੋਈ ਇਸ ਗੱਡੀ ਦੀ ਕੀਮਤ 1.07 ਕਰੋੜ ਰੁਪਏ ਸੀ।

ਮਰਸੀਡੀਜ਼ EV ਦੀ ਖਾਸੀਅਤ

ਗੱਡੀ 'ਚ ਤੁਹਾਨੂੰ 107.8 kWh ਦਾ ਵੱਡਾ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 516bhp ਦੀ ਪਾਵਰ ਅਤੇ 885Nm ਦਾ ਟਾਰਕ ਜਨਰੇਟ ਕਰਦਾ ਹੈ। ਇਨ੍ਹਾਂ ਪਾਵਰ ਅੰਕੜਿਆਂ ਕਾਰਨ ਕਾਰ ਦੀ ਟਾਪ ਸਪੀਡ 210kmph ਤੱਕ ਪਹੁੰਚ ਜਾਂਦੀ ਹੈ। ਕਾਰ ਸਟੈਂਡਰਡ ਦੇ ਤੌਰ 'ਤੇ 11 kW ਚਾਰਜਰ ਦੇ ਨਾਲ ਆਉਂਦੀ ਹੈ ਜਦੋਂ ਕਿ 22 kW ਦਾ ਚਾਰਜਰ ਵਿਕਲਪਿਕ ਹੁੰਦਾ ਹੈ। ਖਾਸ ਗੱਲ ਇਹ ਹੈ ਕਿ ਇਹ ਵਾਹਨ 200 ਕਿਲੋਵਾਟ ਅਲਟਰਾ-ਕਵਿੱਕ ਡੀਸੀ ਚਾਰਜਰ ਰਾਹੀਂ ਸਿਰਫ 15 ਮਿੰਟ ਚਾਰਜ ਕਰਕੇ 300 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰੇਗਾ।

ਇਹ ਵੀ ਪੜ੍ਹੋ : 5ਜੀ ’ਚ ਮੁਕੇਸ਼ ਅੰਬਾਨੀ ਦੀ ਲੰਮੀ ਛਾਲ, ਰਿਲਾਇੰਸ ਨੇ ਅਮਰੀਕੀ ਕੰਪਨੀ ਸੈਨਮਿਨਾ ਨਾਲ ਪੂਰੀ ਕੀਤੀ ਡੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur